ਪੈਰਿਸ 7 ਅਗਸਤ ( ਭੱਟੀ ਫਰਾਂਸ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਟੂਡੈਂਟ ਫੈਡਰੇਸ਼ਨ ਫਰਾਂਸ ਯੂਨਿਟ ਦੇ ਮੁਖੀ ਹਰਪਾਲ ਸਿੰਘ ਵਰ੍ਹਿਆਂਣਾ ਸਪੁੱਤਰ ਪ੍ਰਿਥੀਪਾਲ ਸਿੰਘ ਵਰ੍ਹਿਆਣਾ ਨੇ ਦੱਸਿਆ ਕਿ ਪਿਛਲੇ ਦਿਨੀ ਗੁਰਮੇਲ ਸਿੰਘ ਜੀ ਮੱਲੀ ( ਯੂ. ਕੇ ਨਿਵਾਸੀ ) ਜਿਹੜੇ ਕਿ ਕਿਸੇ ਦੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਦੇ ਨਾਲ ਨਾਲ ਸਾਊਥਹਾਲ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ ਵਿੱਚ ਵੀ ਗਿਣੇ ਜਾਂਦੇ ਹਨ ਦੇ ਨੌਜੁਆਨ ਸਵਰਗਵਾਸੀ ਸਪੁੱਤਰ ਗੋਬਿੰਦਰਜੀਤ ਸਿੰਘ ਮੱਲੀ ਦਾ ਅੰਤਿਮ ਸਸਕਾਰ ਮੰਗਲਵਾਰ ਅੱਠ ਅਗਸਤ ਨੂੰ ਸ਼ਾਮ ਚਾਰ ਵਜੇ ਕਰਨ ਦਾ ਪ੍ਰੋਗਰਾਮ ਤਹਿ ਕੀਤਾ ਗਿਆ ਹੈ | ਸਰਦਾਰ ਹਰਪਾਲ ਸਿੰਘ ਵਰ੍ਹਿਆਂਣਾ ਜਿਹੜੇ ਕਿ ਖੁੱਦ ਇਸ ਸਸਕਾਰ ਵਿੱਚ ਸਵਰਗਵਾਸੀ ਗੋਬਿੰਦਰਜੀਤ ਸਿੰਘ ਦੇ ਅੰਤਿਮ ਦਰਸ਼ਨ ਕਰਨ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਯੂ. ਕੇ ਪਹੁੰਚ ਰਹੇ ਹਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਕਿਸੇ ਨੇ ਵੀ ਗੋਬਿੰਦਰਜੀਤ ਸਿੰਘ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਣਾ ਹੋਵੇ ਤਾਂ ਉਹ ਉੱਪਰ ਦਿੱਤੀ ਹੋਈ ਫੋਟੋ ਵਿੱਚ ਦਰਸਾਏ ਗਏ ਪ੍ਰੋਗਰਾਮ ਅਨੁਸਾਰ ਵਕਤ ਸਿਰ ਪਹੁੰਚ ਕੇ ਅੰਤਿਮ ਦਰਸ਼ਨ ਕਰਨ ਦੇ ਨਾਲ ਨਾਲ ਸ਼ਰਧਾ ਦੇ ਫੁੱਲ ਭੇਂਟ ਕਰ ਸੱਕਦਾ ਹੈ | ਇਸ ਦੇ ਨਾਲ ਹੀ ਹਰਪਾਲ ਸਿੰਘ ਨੇ ਕਿਹਾ ਕਿ ਵਰ੍ਹਿਆਣਾ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਮੱਲੀ ਪਰਿਵਾਰ ਦੇ ਹਰ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਮੱਲੀ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ |





