ਪੈਰਿਸ 17 ਅਗਸਤ ( ਭੱਟੀ ) ਫਰਾਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਸਮੇਤ ਦੇਸ਼ਾਂ ਵਿਦੇਸ਼ਾਂ ਦੀ ਤਰਾਂ ਫਰਾਂਸ ਵਿੱਚ ਵੀ ਸਤੱਤਰਵਾਂ ਅਜਾਦੀ ਦਿਵਸ ਭਾਰਤੀ ਰਾਜਦੂਤ ਮਿਸਟਰ ਜਾਵੇਦ ਆਸ਼ਰਫ਼ ਵੱਲੋਂ ਰਾਸ਼ਟਰਪਤੀ ਦਾ ਸੰਦੇਸ਼ ਪੜਨ ਉਪਰੰਤ ਝੰਡਾ ਫਹਿਰਾ ਕੇ ਮਨਾਇਆ ਗਿਆ |

ਇਸ ਮੌਕੇ ਫਰਾਂਸ ‘ਚ ਵਸਦੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਹਰੇਕ ਧਰਮ ਦੇ ਲੋਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ | ਝੰਡਾ ਫਹਿਰਾਉਣ ਦੀ ਰਸਮ ਮੌਕੇ ਭਾਰਤੀਆਂ ਨੇ ਤਾੜੀਆਂ ਵਜਾ ਕੇ ਖੁਸ਼ੀ ਦਾ ਇਜਹਾਰ ਕੀਤਾ ਅਤੇ ਭਾਰਤ ਮਾਤਾ ਦੀ ਜੈ ਦੇ ਨਾਹਰੇ ਵੀ ਲਗਾਏ | ਇਸ ਤੋਂ ਪਹਿਲਾਂ ਭਾਰਤੀ ਰਾਜਦੂਤ ਨੂੰ ਫੌਜ ਦੀਆਂ ਥਲ ਅਤੇ ਏਅਰ ਫੋਰਸ ਦੀਆਂ ਟੁਕੜੀਆਂ ਦੇ ਫ਼ੌਜੀ ਅਫਸਰਾਂ ਨੇ ਸਲਾਮੀ ਦਿੱਤੀ ਅਤੇ ਸਾਵਧਾਨ ਵਾਲੀ ਪੋਜੀਸ਼ਨ ਲੇ ਕੇ ਸਾਰਾ ਭਾਸ਼ਣ ਸੁਣਿਆ | ਰਾਜਦੁਤ ਦੇ ਮਾਣ ਵਿੱਚ ਰਾਸ਼ਟਰੀ ਗਾਇਨ ਜਨ, ਗਨ, ਮਨ ਦਾ ਗੀਤ ਵੀ ਗਾਇਆ ਗਿਆ, ਜਦਕਿ ਕੇਰਲਾ ਨਾਲ ਸਬੰਧਿਤ ਭਾਰਤੀ ਔਰਤਾਂ ਨੇ (ਐ ਮੇਰੇ ਵਤਨ ਕੇ ਲੋਗੋ ) ਦਾ ਗਾਣਾ,ਅਤੇ ਭਾਰਤੀ ਅੰਬੇਸੀਂ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਗਈ ਨਮਸਤੇ ਫਰਾਂਸ ਨਾਮ ਦੀ ਡਾਕੂਮੈਂਟਰੀ ਦਿਖਾ ਕੇ ਭਾਰਤੀਆਂ ਨੂੰ ਝੂੱਮਣ ਲਾ ਦਿੱਤਾ |





