*ਤਿੰਨ ਸਤੰਬਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ‘ਚ ਅੱਠ ਟੀਮਾਂ ਦੇ ਗਹਿਗਚ ਮੁਕਾਬਲੇ ਦੇਖਕੇ ਪੈਣਗੇ ਭੰਗੜੇ ਅਤੇ ਵੱਜਣਗੇ ਢੋਲ—-ਨਿੱਕਾ ਗੁਰਦਾਸਪੁਰ ਅਤੇ ਗੋਪੀ ਫਿਰੋਜਪੁਰੀਆ*

Uncategorized
Spread the love

ਪੈਰਿਸ 17 ਅਗਸਤ ( ਪੱਤਰ ਪ੍ਰੇਰਕ ) ਪੈਰਿਸ ਤੋਂ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਫਰਾਂਸ ਦੇ ਫਾਉਂਡਰ ਇਕਬਾਲ ਸਿੰਘ ਭੱਟੀ ਨੇ ਦਸਿਆ ਕਿ ਸਰਪ੍ਰਸਤ ਜਸਵੰਤ ਸਿੰਘ ਭਦਾਸ ਦੀ ਸਰਪ੍ਰਸਤੀ ਅਤੇ ਗੁਰਿੰਦਰ ਸਿੰਘ ਗਿੰਦਾ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਦੇ ਮੁੱਖ ਮਹਿਮਾਨ ਪਾਕਿਸਤਾਨ ਬਿਜਨਿਸਮੈਨ ਫੋਰਮ ( ਫਰਾਂਸ ) ਦੇ ਅਹੁਦੇਦਾਰ ਚੇਅਰਮੈਨ ਸਰਦਾਰ ਜਹੂਰ ਇਕਬਾਲ, ਸਰਪ੍ਰਸਤ ਇਬਰਾਹੀਮ ਡਾਰ, ਪ੍ਰਧਾਨ ਹਾਜੀ ਮੁਹੰਮਦ ਅਸਲਮ, ਸੈਕਟਰੀ ਜਨਰਲ ਯਾਸਿਰ ਖਾਨ ਅਤੇ ਸਾਹਿਬਜਾਦਾ ਅਤੀਕ ਕੋ-ਆਰਡੀਨੈਂਟਰ ਬਿਜਨਿਸ ਫੋਰਮ ਫਰਾਂਸ ਹੋਣਗੇ ਜਿਹੜੇ ਕਿ ਗਰਾਉਂਡ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੋਂਸਲਾ ਹਫ਼ਜਾਈ ਕਰਨ ਦੇ ਨਾਲ ਨਾਲ ਇਨਾਮਾ ਦੀ ਵੰਡ ਵੀ ਕਰਨਗੇ | ਇਨ੍ਹਾਂ ਸਾਰਿਆਂ ਦਾ ਗਰਾਉਂਡ ਵਿੱਚ ਪਹੁੰਚਣ ਉਪਰੰਤ, ਸਰਪ੍ਰਸਤ ਜਸਵੰਤ ਸਿੰਘ ਭਦਾਸ ਅਤੇ ਪ੍ਰਧਾਨ ਗੁਰਿੰਦਰ ਸਿੰਘ ਗਿੰਦਾ ਤੋਂ ਇਲਾਵਾ, ਇਕਬਾਲ ਸਿੰਘ ਭੱਟੀ, ਹਰਿੰਦਰਪਾਲ ਸਿੰਘ ਸੇਠੀ, ਕਲੱਬ ਦੀ ਟੀਮ ਦੇ ਸਲੈਕਟਰ ਦਲਜੀਤ ਸਿੰਘ ਨਿੱਕਾ ਗੁਰਦਾਸਪੁਰ ਅਤੇ ਮਿੰਟੂ ਬੌਂਦੀ , ਕਲੱਬ ਦੇ ਕੋਚ ਮਨਜੀਤ ਸਿੰਘ ਉਰਫ ਮਾਨ, ਸੀਨੀਅਰ ਮੈਂਬਰ ਮਿਸਟਰ ਬੱਲ, ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ ਖਾਲਸਾ, ਕੇਵਲ ਸਿੰਘ ਜੱਬੋ, ਰਸ਼ਪਾਲ ਸਿੰਘ ਸਿਬੀਆ, ਕੁਲਵੰਤ ਸਿੰਘ ਹਰਿਆਣਾ, ਬਲਕਾਰ ਸਿੰਘ ਹਰਿਆਣਾ, ਹਨੀ, ਟਿੰਕੂ, ਗੋਪੀ ਛੋਟਾ, ਇੰਦੀ, ਸੁਰਜੀਤ ਸਿੰਘ, ਰਾਜਾ ਪਲੰਬਰ ਅਤੇ ਕਈ ਹੋਰ ਜਿਨ੍ਹਾਂ ਦੇ ਨਾਮ ਇਸ ਖ਼ਬਰ ਵਿੱਚ ਨਹੀਂ ਲਿਖੇ ਜਾ ਸਕੇ ਇਨਾਂ ਸਾਰਿਆਂ ਦਾ ਸੁਆਗਤ ਕਰਨਗੇ |

Leave a Reply

Your email address will not be published. Required fields are marked *