ਲੋਹੀਆਂ ਖਾਸ 27 ਅਗੱਸਤ (ਰਜੀਵ ਕੁਮਾਰ ਬੱਬੂ)- ਸਟੇਟ ਹੈਲਥ ਸੁਸਾਈਟੀ ਐਨ ਪੀ ਸੀ ਬੀ , ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਿਤੇ ਆਦੇਸ਼ਾਂ ਅਨੁਸਾਰ ਲੋਹੀਆਂ ਖਾਸ ਦੇ ਸਿਵਿਲ ਹਸਪਤਾਲ ਵਿੱਚ ਚੱਲ ਰਿਹਾ ਅੱਖਾਂ ਦਾਨ ਪੰਦਰਵਾੜਾ 25 ਅਗੱਸਤ ਤੋ 8 ਸਤੰਬਰ ਤੱਕ ਜਾਰੀ ਰਹੇਗਾ ਜਿਸ ਵਿੱਚ ਐਸ ਐੱਮ ਓ ਲੋਹੀਆਂ ਡਾਕਟਰ ਸੋਨੂੰ ਪਾਲ ਵੱਲੋਂ ਕਿਹਾ ਗਿਆ ਕਿ ਇਸ ਅੱਖਾਂ ਦਾਨ ਪੰਦਰਵਾੜਾ ਵਿੱਚ ਕੋਈ ਵੀ ਵਿਅਕਤੀ ਜੀਵਨ ਤੋ ਬਾਅਦ ਆਪਣੀਆਂ ਅੱਖਾਂ ਦਾਨ ਕਰਕੇ ਨੇਤਰਹੀਣ ਵਿਆਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ ਇਹ ਵੀ ਕਿਹਾ ਕਿ ਪੰਜਾਬ ਰਾਜ ਵਿੱਚ ਪੁਤਲੀ ਬੱਦਲਣ ਦੇ ਆਪਰੇਸ਼ਨ ਮੁੱਫਤ ਕੀਤੇ ਜਾਂਦੇ ਹਨ। ਇਸ ਮੋਕੇ ਡਾਕਟਰ ਰਜਿੰਦਰ ਕੁਮਾਰ ਐਚ ਐਮ ਡੀ, ਸ਼੍ਰੀ ਮਤੀ ਪ੍ਰਮਜੀਤ ਕੌਰ ਨਰਸਿੰਗ ਸਿਸਟਰ, ਸ਼੍ਰੀ ਮਤੀ ਕਮਲੇਸ਼ ਕੁਮਾਰੀ ਏ ਐਨ ਐੱਮ, ਜਗਤਾਰ ਸਿੰਘ, ਸਟਾਫ ਹਰਪ੍ਰੀਤ ਕੌਰ , ਵਰਿੰਦਰ ਕੌਰ, ਹਰਪ੍ਰੀਤ ਸਿੰਘ ਫਾਰਮਾਸਿਸਟ ਅਤੇ ਹੋਰ ਸਟਾਫ ਹਾਜ਼ਰ ਸਨ।





