ਦੀਪਕ ਠਾਕੁਰ
ਤਲਵਾਡ਼ਾ,27 ਅਗਸਤ-ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਕਰਵਾਉਣ ਵਾਲੀ ਇਸਰੋ ਦੀ ਟੀਮ ’ਚ ਸ਼ਾਮਲ ਅਭਿਸ਼ੇਕ ਸ਼ਰਮਾ ਕੰਢੀ ਦੇ ਧਾਰਮਿਕ ਕਸਬਾ ਦਾਤਾਰਪੁਰ ਨਾਲ ਜੰਮਪਲ ਹੈ। ਅਭਿਸ਼ੇਕ ਨੇ 10ਵੀਂ ਅਤੇ 12ਵੀਂ ਦੀ ਪਡ਼੍ਹਾਈ ਬੀਬੀਐਮਬੀ ਡੀਏਵੀ ਪਬਲਿਕ ਸਕੂਲ ਸੈਕਟਰ – 2 ਤਲਵਾਡ਼ਾ ਤੋਂ ਸਾਲ ਸਾਲ 2010 ਅਤੇ 2012 ’ਚ ਪਾਸ ਕੀਤੀ ਸੀ।
ਸਾਇੰਸ ਅਧਿਆਪਕ ਰਿਟਾ ਕ੍ਰਿਸ਼ਨਪਾਲ ਸ਼ਰਮਾ ਅਤੇ ਮਾਤਾ ਜੋਤੀ ਸ਼ਰਮਾ ਨੇ ਦਸਿਆ ਕਿ ਅਭਿਸ਼ੇਕ ਸ਼ਰਮਾ ਸ਼ੁਰੂ ਤੋਂ ਹੀ ਵਿਗਿਆਨਕ ਬਣਨਾ ਚਾਹੰਦਾ ਸੀ, ਮੋਗਾ ਇੰਜਨੀਅਰਿੰਗ ਕਾਲਜ ਤੋਂ ਬੀਟੈੱਕ ਦੀ ਪਡ਼੍ਹਾਈ ਕਰਨ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਆਈਆਈਟੀ ਮੁੰਬਈ ਤੋਂ ਐਮਟੈੱਕ ਕਰਨ ਤੋਂ ਬਾਅਦ ਉਸਦੀ ਚੋਣ ਇਸਰੋ ’ਚ ਹੋ ਗਈ। ਹੁਣ ਅਭਿਸ਼ੇਕ ਸ਼ਰਮਾ ਆਪਣੀ ਪਤਨੀ ਅਤੇ ਬੇਟੀ ਨਾਲ ਤ੍ਰਿਵੇਂਦਰਮ ਵਿਖੇ ਰਹਿ ਰਿਹਾ ਹੈ।
ਬੀਬੀਐਮਬੀ ਡੀਏਵੀ ਪਬਲਿਕ ਸਕੂਲ ਸੈਕਟਰ -2 ਤਲਵਾਡ਼ਾ ਦੇ ਪ੍ਰਿੰਸੀਪਲ ਰੋਹਿਤ ਸਲਾਰੀਆ, ਭਾਖਡ਼ਾ ਬਿਆਸ ਮੈਨੇਜ਼ਮੈਂਟਰ ਬੋਰਡ ਦੇ ਚੀਫ਼ ਇੰਜਨੀਅਰ ਅਰੁਣ ਕੁਮਾਰ ਸਿਡਾਨਾ ਨੇ ਅਭਿਸ਼ੇਕ ਸ਼ਰਮਾ ਦੀ ਸ਼ਾਨਦਾਰ ਕਾਮਯਾਬੀ ’ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਸ਼੍ਰੀ ਸਿਡਾਨਾ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਦੀ ਉਪਲਬਧੀ ਲਈ ਉਸਦੀ ਮਿਹਨਤ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਸਰਾਹਨਾ ਕੀਤੀ। ਸਕੂਲ ਦੀ ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਜੈ ਭਾਰਦਵਾਜ ਨੇ ਕਿਹਾ ਅਭਿਸ਼ੇਕ ਸ਼ਰਮਾ ਦੀ ਕਾਮਯਾਬੀ ਨੇ ਪਰਿਵਾਰ ਅਤੇ ਸਕੂਲ ਦਾ ਨਾਮ ਹੀ ਰੋਸ਼ਨ ਨਹੀਂ ਕੀਤਾ ਬਲਕਿ ਪੂਰੇ ਖ਼ੇਤਰ ਵਾਸੀਆਂ ਦਾ ਮਾਣ ਵਧਾਇਆ ਹੈ।





