*ਸ਼੍ਰੋ.ਅ.ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ, ਇਨ੍ਹਾਂ ਸਾਰਿਆਂ ਨੂੰ ਸਿਰੋਪਾਏ ਦੇ ਕੇ ਪਾਰਟੀ ‘ਚ ਕੀਤਾ ਸ਼ਾਮਿਲ*
ਪੈਰਿਸ 14 ਅਕਤੂਬਰ ( ਪੱਤਰ ਪ੍ਰੇਰਕ ) ਯੂਰਪ ਵੱਸਦੇ ਪੰਜਾਬੀਆਂ ਦਾ ਹੌਲੀ ਹੌਲੀ ਆਮ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਜੋ ਵਾਅਦੇ ਕਰਕੇ ਇਹ ਸਰਕਾਰ ਹੋਂਦ ‘ਚ ਆਈ ਸੀ, ਉਨ੍ਹਾਂ ਵਾਅਦਿਆਂ ਵਿੱਚੋਂ ਬਹੁਤ ਸਾਰੇ ਵਾਅਦੇ ਅਧੂਰੇ ਪਏ ਹੋਏ ਨੇ, ਜਿਸਤਰਾਂ ਕਿ ਨਸ਼ਿਆਂ ਦਾ ਬੰਦ ਨਾਂ ਹੋਣਾਂ, ਬੇਅਅਦਬੀਆਂ ਦੇ ਦੋਸ਼ੀਆਂ ਦਾ ਵੀ, ਅਜੇ ਤੱਕ ਫੜਿਆ ਨਾਂ ਜਾਣਾਂ , ਬੀਬੀਆਂ ਨੂੰ ਹਜਾਰ ਹਜਾਰ ਰੁਪਿਆ ਮਹੀਨਾ ਨਾਂ ਦੇਣਾ ਆਦਿ ਦਿ ਕਮੀ ਕਰਕੇ ਐੱਨ. ਆਰ. ਆਈਜ ਆਪਣੀ ਸੋਚ ਬਦਲ ਕੇ ਪੰਜਾਬ ਦਿ ਖੇਤਰੀ ਅਤੇ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਾਕਤ ਵਿੱਚ ਲਿਆਉਣ ਦਾ ਸੋਚ ਰਹੇ ਹਨ | ਐੱਨ. ਆਰ. ਆਈਜ ਦੀ ਇਸੇ ਸੋਚ ਦਾ ਨਤੀਜਾ ਹੈ ਕਿ ਫਰਾਂਸ ਵੱਸਦੇ ਵੱਖੋ ਵੱਖ ਪਿੰਡਾਂ ਦੇ ਦਸ ਨੌਜੁਆਨਾਂ ਨੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਦੀ ਪ੍ਰੇਰਨਾ ਸਦਕਾ ਅਕਾਲੀ ਦਲ (ਚੋਣ ਨਿਸ਼ਾਨ ਤੱਕੜੀ ) ਦਾ ਪੱਲਾ ਫੜ ਲਿਆ ਹੈ | ਪਾਰਟੀ ‘ਚ ਸ਼ਾਮਿਲ ਹੋਣ ਵਾਲਿਆਂ ਵਿੱਚ, ਮਨਪ੍ਰੀਤ ਸਿੰਘ, ਜਸਵਿੰਦਰ ਪਾਲ ਸਿੰਘ, ਸਤਿੰਦਰ ਸਿੰਘ, ਜਤਿੰਦਰ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਸਾਹਿਬ ਸਿੰਘ ਬਾਦਲ, ਮਨਪ੍ਰੀਤ ਸਿੰਘ ਵੱਡਾ ਆਦਿ ਸਾਰੇ ਹੀ ਪਿੰਡ ਕਰਨੈਲਗੰਜ ਤੋਂ, ਮਲਕੀਅਤ ਸਿੰਘ ਕੁਮਰਾਵਾਂ, ਪਰਮਜੀਤ ਸਿੰਘ ਭਗਵਾਨਪੁਰ, ਦਵਿੰਦਰ ਸਿੰਘ ਬੇਗੋਵਾਲ ਅਤੇ ਸੁਰਜੀਤ ਸਿੰਘ ਮਾਣਾ ਆਦਿ ਦੇ ਨਾਮ ਵਰਨਣਯੋਗ ਹਨ | ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਹੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਹੇਠ ਆਪਣਾ ਭਰੋਸਾ ਪ੍ਰਗਟ ਕੀਤਾ | ਇਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਤਨ ਮਨ ਅਤੇ ਧੰਨ ਨਾਲ ਹੰਭਲਾ ਮਾਰਦੇ ਰਹਾਂਗੇ |





