*ਪਾਕਿਸਤਾਨੀ ਕਮੀਉਨਿਟੀ ‘ਚ ਅੱਛੀ ਪਹਿਚਾਣ ਰੱਖਣ ਵਾਲੇ ਸਮਾਜਿਕ ਅਤੇ ਮਜ਼੍ਹਹਬੀ ਕਾਰਕੁੰਨ ਮਿਸਟਰ ਸਯੀਅਦ ਖਾਲਿਦ ਜਮਾਲ ਅਤੇ ਮੁਨੀਰ ਮਲਿਕ ਹੋਣਗੇ ਕਬੱਡੀ ਟੂਰਨਾਮੈਂਟ ਦੇ ਖਾਸ ਮਹਿਮਾਨ ——ਖਾਲਸਾ ਅਤੇ ਸੇਠੀ*

Uncategorized
Spread the love

ਪੈਰਿਸ 01 ਸਤੰਬਰ (ਭੱਟੀ ਫਰਾਂਸ ) ਪੈਰਿਸ ਦੇ ਉੱਘੇ ਕਾਰੋਬਾਰੀ ਭਾਈ ਕੁਲਦੀਪ ਸਿੰਘ ਖਾਲਸਾ ਅਤੇ ਹਰਿੰਦਰਪਾਲ ਸਿੰਘ ਸੇਠੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਸਾਂਝਾ ਕਾਰੋਬਾਰ ਕਰਨ ਵਾਲੇ ਸਮਾਜਿਕ ਅਤੇ ਮਜ਼੍ਹਹਬੀ ਕਾਰਕੁੰਨ ਮਿਸਟਰ ਸਯੀਅਦ ਖਾਲਿਦ ਜਮਾਲ ਅਤੇ ਮੁਨੀਰ ਮਾਲਿਕ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਵੱਲੋਂ ਬੋਬੀਨੀ( ਫਰਾਂਸ ) ਵਿਖ਼ੇਤਿੰਨ ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਂ ਰਹੇ ਸਤਾਰਵੇਂ ਕਬੱਡੀ ਟੂਰਨਾਮੈਂਟ ਦੇ ਖਾਸ ਮਹਿਮਾਨ ਹੋਣਗੇ | ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦਾ ਗਰਾਉਂਡ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਸਪੈਸ਼ਲ ਟ੍ਰਾਫੀ ਦੇ ਕੇ ਸਨਮਾਨਿਤ ਵੀਂ ਕੀਤਾ ਜਾਵੇਗਾ | ਇੱਥੇ ਇਹ ਸੱਦਣਯੋਗ ਹੈ ਕਿ ਮਿਸਟਰ ਖਾਲਿਦ ਅਤੇ ਮੁਨੀਰ ਮਲਿਕ ਫਰਾਂਸ ਦੇ ਪੱਕੇ ਵਸਨੀਕ ਹਨ ਅਤੇ ਬਹੁਤ ਹੀ ਸਫਲ ਕਾਰੋਬਾਰੀ ਵੀਂ ਹਨ, ਇਹ ਦੋਵੇਂ ਹਮੇਸ਼ਾਂ ਹੀ ਜਰੂਰਤ ਮੰਦ ਲੋਕਾਂ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਹਨ | ਇਸ ਤੋਂ ਬਿਨਾਂ ਇਨ੍ਹਾਂ ਦੋਹਾਂ ਦੇ ਚੜਦੇ ਪੰਜਾਬ ‘ਚ ਰਹਿੰਦੇ ਪੰਜਾਬੀਆਂ ਨਾਲ ਵੀਂ ਅੱਛੇ ਸਬੰਧ ਹਨ | ਇਹ ਦੋਵੇਂ ਜਣੇ ਇੱਕ ਦੂਜੇ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਜਿਸ ਕਰਕੇ ਚੜਦੇ ਪੰਜਾਬ ਦੇ ਪੰਜਾਬੀ ਪਰਿਵਾਰ ਇਨ੍ਹਾਂ ਦੋਹਾਂ ਦੀ ਬਹੁਤ ਕਦਰ ਕਰਦੇ ਹਨ | 

 

Leave a Reply

Your email address will not be published. Required fields are marked *