
ਪੈਰਿਸ 20 ਸਤੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿਂਘ ਬਾਦਲ ਵੱਲੋਂ ਪਾਰਟੀ ਨੂੰ ਮਜਬੂਤੀ ਦੇਣ ਵਾਸਤੇ ਪਾਰਟੀ ਵਿੱਚ ਜਾਣੀਆਂ ਪਹਿਚਾਣੀਆਂ ਸ਼ਖਸ਼ੀਅਤਾਂ ਅਤੇ ਪਾਰਟੀ ਤੇ ਵਿਸ਼ਵਾਸ਼ ਰੱਖਣ ਵਾਲੇ ਹੋਣਹਾਰ ਅਕਾਲੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਂ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇੰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਸੋ ਇਸੇ ਵਿਧੀ ਵਿਧਾਨ ਤੇ ਚੱਲਦੇ ਹੋਏ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿਂਘ ਬਾਦਲ ਨੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਆਪਣੀ ਖਾਸ ਪਹਿਚਾਣ ਰੱਖਣ ਵਾਲੇ ਸਰਦਾਰ ਲਖਵਿੰਦਰ ਸਿਂਘ ਲੱਖੀ ਗਿਲਜੀਆਂ ਨੂੰ ਜਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਥਾਪਿਆ ਹੈ ਅਤੇ ਜਤਿੰਦਰ ਸਿਂਘ ਲਾਲੀ ਬਾਜਵਾ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ ਇੰਚਾਰਜ ਲਗਾਇਆ ਹੈ | ਇਸ ਦੇ ਨਾਲ ਨਾਲ ਰਸੂਲਪੁਰ ਸਾਹਿਬ ਨੂੰ ਟਾਂਡਾ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਕ੍ਰਮਵਾਰ ਜਗਵੰਤ ਸਿਂਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿਂਘ ਭੰਗੂ ਪ੍ਰਧਾਨ ਸਪੇਨ ਯੂਨਿਟ, ਮਸਤਾਨ ਸਿਂਘ ਨੌਰਾ ਪ੍ਰਧਾਨ ਨੌਂਰਵੇ ਯੂਨਿਟ, ਜਸਵੰਤ ਸਿਂਘ ਭਦਾਸ ਪ੍ਰਧਾਨ ਫਰਾਂਸ ਯੂਨਿਟ, ਸੰਸਥਾ ਔਰਰ-ਡਾਨ ਫਰਾਂਸ ਦੇ ਪ੍ਰਧਾਨ ਅਤੇ ਯੂਰਪ ਯੂਨਿਟ ਦੇ ਪ੍ਰਧਾਨ ਇਕਬਾਲ ਸਿਂਘ ਭੱਟੀ, ਸੀਨੀਅਰ ਮੀਤ ਪ੍ਰਧਾਨ ਇਟਲੀ ਜਥੇਦਾਰ ਗੁਰਦੇਵ ਸਿਂਘ ਭੁੰਗਰਨੀ, ਸਕੱਤਰ ਜਨਰਲ ਲਖਵਿੰਦਰ ਸਿਂਘ ਡੋਗਰਾਵਾਲ, ਜਗਜੀਤ ਸਿਂਘ ਫ਼ਤਿਹਗੜ ਜਨਰਲ ਸਕੱਤਰ ਇਟਲੀ, ਹਰਦੀਪ ਸਿਂਘ ਬੋਦਲਾ ਜਨਰਲ ਸਕੱਤਰ ਇਟਲੀ ਆਦਿ ਨੇ ਲੱਖੀ ਗਿਲਜੀਆ ਅਤੇ ਲਾਲੀ ਬਾਜਵਾ ਨੂੰ ਮੁਬਾਰਕਾਂ ਭੇਜਦੇ ਹੋਏ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਸਾਰੇ ਜਣੇ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੇ ਨਾਲ ਨਾਲ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਸਰਦਾਰ ਸੁਖਬੀਰ ਸਿਂਘ ਬਾਦਲ ਦੇ ਸੁਪਨੇ ਨੂੰ ਸਾਕਾਰ ਕਰਨਗੇ |





