ਪੈਰਿਸ 27 ਸਤੰਬਰ (ਭੱਟੀ ਫਰਾਂਸ ) ਸਪੇਨ ਤੋਂ ਮੀਡੀਆ ਨੂੰ ਮਿਲੀਆਂ ਸੂਚਿਨਾਵਾਂ ਮੁਤਾਬਿਕ ਅੜਤਾਲੀ ਸਾਲਾ ਜਸਵੀਰ ਸਿੰਘ ਦਸੂਹਾ ਜੋ ਕਿ ਅੱਜਕੱਲ ਸਪੇਨ ਰਹਿ ਰਿਹਾ ਸੀ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਸਦੇ ਅੰਤਿਮ ਸਸਕਾਰ ਵਾਸਤੇ ਵਲੰਸੀਆ ਦੇ ਪੁਰਾਣੇ ਗੁਰੂ ਘਰ ਦੀ ਕਮੇਟੀ ਅਤੇ ਵੀਰ ਖਾਲਸਾ ਦਲ ਦੇ ਕਾਰਕੁੰਨਾਂ ਨੇ ਆਪਸੀ ਸਲਾਹ ਮਸ਼ਵਰੇ ਨਾਲ ਜਿੱਥੇ ਜਸਵੀਰ ਸਿੰਘ ਦੇ ਪ੍ਰੀਵਾਰ ਨੂੰ ਉਪਰਾਲਾ ਕਰਕੇ ਇੱਕ ਮਹੀਨੇ ਦੇ ਵੀਜੇ ਤੇ ਸਪੇਨ ਬੁਲਾਇਆ, ਉੱਥੇ ਹੀ ਉਸਦੇ ਸਸਕਾਰ ਕਰਨ ਦਾ ਸਾਰੇ ਦਾ ਸਾਰਾ ਵਿੱਤੀ ਖਰਚਾ ਵੀ ਕੋਲੋਂ ਦਿੱਤਾ ਹੈ, ਜਦਕਿ ਪਰਿਵਾਰਿਕ ਮੈਂਬਰਾਂ ਨੇ ਕਿਸੇ ਵੀ ਪ੍ਰਕਾਰ ਦਾ ਖਰਚਾ ਆਪਣੇ ਕੋਲੋਂ ਨਹੀਂ ਲਾਇਆ | ਇਸ ਬਾਰੇ ਵਲੰਸੀਆਂ ਦੀ ਸਮੂੰਹ ਸਾਧ ਸੰਗਤ ਅਤੇ ਗੁਰਦੁਆਰਾ ਕਮੇਟੀ ਦੀ ਦਾਦ ਦੇਣੀ ਬਣਦੀ ਹੈ, ਜਿਨ੍ਹਾਂ ਹਰੇਕ ਪ੍ਰਬੰਧ ਵੇਲੇ ਸਿਰ ਕਰਕੇ ਵਿਛੜੀ ਆਤਮਾ ਨੂੰ ਸ਼ਾਂਤੀ ਪਹੁੰਚਾਉਣ ਵਾਸਤੇ ਸਾਰੀਆਂ ਧਾਰਮਿਕ ਰਸਮਾਂ ਨਿਭਾਈਆਂ ਹਨ | ਸੰਸਥਾ ਔਰਰ -ਡਾਨ ਫਰਾਂਸ ਦੇ ਪ੍ਰਬੰਧਕ ਵੀ ਵਲੰਸੀਆ ਦੀ ਸਮੂੰਹ ਸਾਧ ਸੰਗਤ ਦੀ ਸ਼ਲਾਘਾ ਕਰਦੇ ਹਨ ਜਿਹੜੇ ਇਹੋ ਜਿਹੇ ਔਖੇ ਸਮੇੰ ਤੇ ਦੁੱਖੀ ਪਰਿਵਾਰਾਂ ਦੀ ਹਰ ਪ੍ਰਕਾਰ ਦੀ ਮਦਦ ਕਰਦੇ ਹਨ |





