ਪੈਰਿਸ 2 ਦਸੰਬਰ (ਭੱਟੀ ਫਰਾਂਸ ) ਜੇਹਾ ਚੀਰੀ ਲਿਖਿਆ ਤੇਹਾ ਹੁਕਮਿ ਕਮਾਹਿ, ਘਲਹਿ ਆਵਹਿ ਨਾਨਕਾ ਸਦਹਿ ਉੱਠੀ ਜਾਏ ਦੇ ਮਹਾਂਵਾਕਿ ਅਨੁਸਾਰ ਇਟਲੀ ਨਿਵਾਸੀ ਸਰਦਾਰ ਕਰਮਜੀਤ ਸਿੰਘ ਢਿਲੋਂ ਜਿਹੜੇ ਕਿ ਐੱਨ.ਆਰ.ਆਈ ਸਭਾ ਇਟਲੀ ਯੂਨਿਟ ਦੇ ਪ੍ਰਧਾਨ ਹੋਣ ਦੇ ਨਾਲ ਉਵਰਸੀਜ ਕਾਂਗਰਸ ਇਟਲੀ ਦੇ ਪ੍ਰਧਾਨ ਵੀ ਸਨ, ਹੁਣ ਉਹ ਆਪਣੇ ਸੁਆਸਾਂ ਦੀ ਪੂੰਝੀ ਨੂੰ ਖ਼ਤਮ ਕਰਦੇ ਹੋਏ ਪਿਛਲੇ ਦਿੰਨੀਂ ਗੁਰਚਰਨ੍ਹਾਂ ਵਿੱਚ ਜਾ ਬਿਰਾਜੇ ਹਨ | ਢਿਲੋਂ ਸਾਹਿਬ ਜਿਹੜੇ ਕਿ ਕਿਸੇ ਦੀ ਜਾਣ ਪਹਿਚਾਣ ਦੇ ਮੁਥਾਜ ਨਹੀਂ ਸਨ ਅਤੇ ਉਨ੍ਹਾਂ ਦਾ ਨਾਮ ਸਮਾਜਿਕ ਕਰਤਾਵਾਂ ਦੇ ਵਿੱਚ ਵੀ ਵਰਨਣ ਯੋਗ ਰਿਹਾ ਹੈ, ਲੋੜਵੰਦਾਂ ਦੀ ਮਦਦ ਕਰਨਾ ਉਹ ਅਪਣਾ ਕਰਤਵ ਸਮਝਦੇ ਸਨ | ਢਿਲੋਂ ਸਾਹਿਬ ਦੀ ਬੇਵਕਤੀ ਮੌਤ ਉੱਪਰ ਇਟਲੀ ਤਾਂ ਕੀ, ਯੂਰਪ ਭਰ ਦੇ ਲੋਕ ਹੰਝੂ ਵਹਾ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਜਗਵੰਤ ਸਿੰਘ ਲਹਿਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਵਾਲ, ਜਗਜੀਤ ਸਿੰਘ ਫ਼ਤਿਹਗੜ, ਹਰਦੀਪ ਸਿੰਘ ਬੋਦਲ, ਮਾਸ਼ਟਰ ਅਵਤਾਰ ਸਿੰਘ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ ਅਤੇ ਇਕਬਾਲ ਸਿੰਘ ਭੱਟੀ ਸਾਹਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮਲਕੀਅਤ ਸਿੰਘ, ਸੁਰਜੀਤ ਸਿੰਘ, ਭਾਈ ਰਾਮ ਸਿੰਘ, ਮਨਮੋਹਨ ਸਿੰਘ, ਕੁਲਵੰਤ ਸਿੰਘ, ਅਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਦੀ ਸਮੁੱਚੀ ਸਾਧ ਸੰਗਤ ਨੇ ਜਿਥੇ ਢਿਲੋਂ ਸਾਹਿਬ ਦੀ ਬੇਵਕਤੀ ਮੌਤ ਉੱਪਰ ਦੁੱਖ ਦਾ ਇਜਹਾਰ ਕੀਤਾ ਹੈ, ਉੱਥੇ ਹੀ ਬਲੋਨੀਆ ਜ਼ਿਲ੍ਹੇ ਦੀ ਸਮੁੱਚੀ ਸਿੱਖ ਸੰਗਤ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਅ ਕੀਤਾ ਹੈ | ਢਿਲੋਂ ਸਾਹਿਬ ਰੋਮ ਦੇ ਨੇੜੇ ਜਿਲ੍ਹਾ ਸਬੋਧੀਆ ਦੇ ਰਹਿਣ ਵਾਲੇ ਸਨ ਅਤੇ ਗੁਰਦੁਆਰਾ ਸਬੋਧੀਆ ਦੇ ਪ੍ਰਧਾਨ ਵੀ ਸਨ | ਢਿਲੋਂ ਸਾਹਿਬ ਨਾਲ ਨੇੜਤਾ ਰੱਖਣ ਵਾਲੇ ਹਰੇਕ ਸ਼ਖਸ਼ ਨੇ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਸਵਰਗਵਾਸੀ ਕਰਮਜੀਤ ਸਿੰਘ ਢਿਲੋਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਉਸ ਪਰਮਾਤਮਾ ਦੇ ਚਰਨਾਂ ‘ਚ ਅਰਦਾਸ ਬੇਨਤੀ ਕਰਦੇ ਹੋਏ ਕਿਹਾ ਕਿ ਪ੍ਰਮਾਤਮਾਂ ਢਿਲੋਂ ਸਾਹਿਬ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ।





