*ਡੇਰਾ ਬਾਬਾ ਪੰਜ ਪੀਰ ਦਾ ਸਾਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ*

Uncategorized
Spread the love

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ )-ਲੋਕ ਗਾਇਕਾ ਜਸਵਿੰਦਰ ਬਰਾੜ, ਦੀਪ ਢਿੱਲੋਂ, ਤੇ ਜੈਸਮੀਨ ਨੇ ਸਰੋਤਿਆਂ ਨੂੰ ਨੱਚਣ ਲਈ ਕੀਤਾ ਮਜਬੂਰ। ਲੋਹੀਆਂ ਦੇ ਨਜ਼ਦੀਕ ਪਿੰਡ ਕੰਗ ਕਲਾਂ ਬਾਬਾ ਪੰਜ ਪੀਰ ਦੇ ਦਰਬਾਰ ਤੇ ਸਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋ ਗਿਆ। ਪਹਿਲਾਂ ਮੁੱਖ ਸੇਵਾਦਾਰ ਤੇ ਪ੍ਰਬੰਧਕਾਂ ਨੇ ਚਾਦਰ ਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਦਰਬਾਰ ਤੇ ਨਤਮਸਤਕ ਹੋ ਕੇ ਲੰਗਰ ਛਕਿਆ।ਇਸ ਮੌਕੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਜਸਵਿੰਦਰ ਬਰਾੜ,ਦੀਪ ਢਿੱਲੋਂ,ਜੋਸਮੀਨ ਆਦਿ ਕਲਾਕਾਰਾਂ ਨੇ ਆਪਣੇ ਹਿੱਟ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ।ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਕਈ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ।ਇਸ ਮੇਲੇ ਵਿੱਚ ਐਕਸ ਫੋਰਡ ਜਲੰਧਰ ਹਸਪਤਾਲ ਦੀ ਦੇਖ ਰੇਖ ਹੇਠ ਖੂਨ ਦਾਨ ਕੈਂਪ ਵੀ ਲਗਾਇਆ ਗਿਆ। ਇਸ ਮੇਲੇ ਵਿੱਚ ਹਜ਼ਾਰਾਂ ਸੰਗਤਾਂ ਨੇ ਸੰਗੀਤ ਨਾਲ ਜੁੜਕੇ ਸੱਭਿਆਚਾਰਕ ਗਾਇਕੀ ਦਾ ਅਨੰਦ ਮਾਣਿਆ।

Leave a Reply

Your email address will not be published. Required fields are marked *