ਪੈਰਿਸ 25 ਅਕਤੂਬਰ (ਭੱਟੀ ਫਰਾਂਸ ) ਗੁਰਬਾਣੀ ਦੇ ਮਹਾਂਵਾਕਿ # ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ # ਅਨੁਸਾਰ ਸਰਦਾਰ ਕੰਵਲਜੀਤ ਸਿੰਘ ਉਰਫ ਬਿੱਟਾ ਕੀਨੀਆ ਦੇ ਅਜੀਜ ਮਿੱਤਰ ਜਥੇਦਾਰ ਮੰਗਲ ਸਿੰਘ (ਸ੍ਰੀ ਹਰਗੋਬਿੰਦਪੁਰ) ਜਿਹੜੇ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਬੇਵਜਤੀ ਮੌਤ ਉੱਪਰ ਬਿੱਟਾ ਕੀਨੀਆ ਨੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ। ਸਰਦਾਰ ਬਿੱਟਾ ਨੇ ਕਿਹਾ ਕਿ ਮੰਗਲ ਸਿੰਘ ਜੀ ਬਹੁਤ ਹੀ ਸੁਹਿਰਦ ਸ਼ਖਸੀਅਤ ਦੇ ਮਾਲਿਕ ਸਨ, ਜਿਨ੍ਹਾਂ ਦੇ ਚਲੇ ਜਾਣ ਨਾਲ ਜਿਹੜਾ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ | ਮੇਰੀ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਇਸ ਨੇਕ ਪ੍ਰਾਣੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ ।





