*ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਸਪੁੱਤਰ ਜਸਪਾਲ ਸਿੰਘ ਦਾ ਅਨੰਦ ਕਾਰਜ ਗੁਰਮਰਿਯਾਦਾ ਅਨੁਸਾਰ ਬੀਬੀ ਜਸਵੀਰ ਕੌਰ ਨਾਲ ਹੋਇਆ —ਬੋਦਲ*

Uncategorized
Spread the love

ਪੈਰਿਸ 2 ਨਵੰਬਰ (ਭੱਟੀ ਫਰਾਂਸ ) ਇਟਲੀ ਯੂਨਿਟ ਦੇ ਅਕਾਲੀ ਨੇਤਾ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਦੇ ਸਪੁੱਤਰ ਜਸਪਾਲ ਸਿੰਘ ਦਾ ਅਨੰਦ ਕਾਰਜ ਗੁਰਦੁਆਰਾ ਨੋਵੋਲਾਰਾ ਵਿਖ਼ੇ ਗੁਰਮਰਿਯਾਦਾ ਅਨੁਸਾਰ ਬੀਬੀ ਜਸਵੀਰ ਕੌਰ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਚਾਰ ਲਾਵਾਂ ਲੈਣ ਉਪਰੰਤ ਸੰਪਨ ਹੋਇਆ | ਇਸ ਅਨੰਦ ਕਾਰਜ ਵਿੱਚ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਦੇ ਮਿਲਾਪੜੇ ਸੁਭਾਅ ਕਾਰਨ, ਜਿੱਥੇ ਕਾਸਤੋਂਫਰੈਂਕੋ ਦੇ ਇਟਾਲੀਅਨ ਸਿਆਸਤਦਾਨ ਵਿਆਹ ਦੀ ਰੌਣਕ ਨੂੰ ਵਧਾਉਣ ਅਤੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਹੋਏ ਸਨ, ਉੱਥੇ ਹੀ ਯੂਰਪ ਅਕਾਲੀ ਦਲ ਅਤੇ ਬਸਪਾ ਦੇ ਅਹੁਦੇਦਾਰ ਵੀ ਜਥੇਦਾਰ ਭੁੰਗਰਨੀ ਦਾ ਸਹਿਯੋਗ ਕਰਨ ਵਾਸਤੇ ਹਾਜ਼ਰੀ ਭਰ ਰਹੇ ਸਨ | ਵਿਆਹ ਅਤੇ ਰੀਸੈਪਸ਼ਨ ਵਾਲੇ ਦੋਹੇਂ ਦਿਨ ਹੀ ਕਰੀਬਨ ਅੱਠ ਅੱਠ ਸੌਅ ਦੇ ਕਰੀਬ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਸਹਿਯੋਗੀਆਂ ਦਾ ਪਹੁੰਚਣਾ ਅਤੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਭੁੰਗਰਨੀ ਸਾਹਿਬ ਦਾ ਸਹਿਯੋਗ ਦੇਣਾ, ਇਸ ਗੱਲ ਦਾ ਪ੍ਰਤੀਕ ਸੀ ਕਿ ਜਥੇਦਾਰ ਸਾਹਿਬ ਮਿਲਣਸਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਹਨ, ਜਿਨ੍ਹਾਂ ਦੇ ਸੱਦੇ ਤੇ ਦੂਰ ਦੁਰਾਡੇ ਦੇਸ਼ਾਂ ਤੋਂ ਮਹਾਨ ਸ਼ਖਸ਼ੀਅਤਾਂ ਵਿਆਹ ਸਮਾਗਮਾਂ ਵਿੱਚ ਵਿਚਰ ਰਹੀਆਂ ਸਨ, ਬਲਕਿ ਗੋਰੇ ਲੋਕ ਵੀ ਹਲਵਾਈਆਂ ਵੱਲੋਂ ਮੌਕੇ ਤੇ ਤਿਆਰ ਕੀਤੇ ਗਏ ਵੱਖੋ ਵੱਖ ਪਕਵਾਨਾਂ ਦਾ ਸੁਆਦ ਚੱਖ ਰਹੇ ਸਨ | ਵਿਆਹ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਲਿਆਂ ਵਿੱਚੋਂ ਬਸਪਾ ਦੇ ਸਿਰਕੱਢ ਨੇਤਾ ਸ਼੍ਰੀ ਭਗਵਾਨ ਸਿੰਘ ਚੌਹਾਨ ਅਤੇ ਸ਼੍ਰੀ ਭੁੱਟੋ ਕੁਮਾਰ ਰੱਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਸਾਹਿਤ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਸਰਪ੍ਰਸਤ ਮਾਸ਼ਟਰ ਅਵਤਾਰ ਸਿੰਘ ਖਾਲਸਾ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਅਤੇ ਯੂਰਪ ਇਕਾਈ ਦੇ ਸੀਨੀਅਰ ਅਕਾਲੀ ਨੇਤਾ ਇਕਬਾਲ ਸਿੰਘ ਭੱਟੀ ਫਰਾਂਸ ਆਦਿ ਦੇ ਨਾਮ ਵਰਨਣ ਯੋਗ ਹਨ | ਇਸ ਤੋਂ ਬਿਨਾਂ ਪੀ. ਟੀ. ਸੀ ਨਿਊਜ ਦੇ ਸਤਵਿੰਦਰ ਸਿੰਘ ਮਿਆਣੀ, ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਅਤੇ ਕਈ ਹੋਰ ਪੱਤਰਕਾਰ ਜਿਨ੍ਹਾਂ ਦੇ ਨਾਮ ਪ੍ਰਾਪਤ ਨਹੀਂ ਹੋ ਸਕੇ ਉਹ ਵੀ ਪਹੁੰਚੇ ਹੋਏ ਸਨ | ਜਥੇਦਾਰ ਸਾਹਿਬ ਪੈਲਸ ਦੇ ਮੁੱਖ ਦੁਆਰ ਤੇ ਖੜ ਕੇ ਆਪਣੇ ਪ੍ਰੀਵਾਰ ਸਾਹਿਤ ਹਰ ਇੱਕ ਉਸ ਵਿਅ ਕਤੀ ਦਾ ਮਾਨ ਸਨਮਾਨ ਪੂਰੇ ਚਾਵਾਂ ਨਾਲ ਕਰ ਰਹੇ ਸਨ, ਜਿਹੜਾ ਜਿਹੜਾ ਵੀ ਰੀਸੈਪਸ਼ਨ ਵਾਲੇ ਦਿਨ ਹਾਜ਼ਰੀ ਭਰਨ ਵਾਸਤੇ ਪੈਲਸ ਵਿੱਚ ਪਹੁੰਚ ਰਿਹਾ ਸੀ | ਜਥੇਦਾਰ ਸਾਹਿਬ ਦੇ ਮੁਖੜੇ ਦੇ ਚਾਅ ਦੇਖਣਯੋਗ ਸਨ, ਜਿਹੜੇ ਕਿ ਲੱਖਾਂ ਯੂਰੋ ਖਰਚ ਕੇ ਵੀ ਪ੍ਰਾਪਤ ਨਹੀਂ ਕੀਤੇ ਜਾ ਸਕਦੇ | ਇਹੋ ਜਿਹੇ ਵਿਆਹ ਬਾਹਰਲੇ ਮੁਲਕਾਂ ਵਿੱਚ ਆ ਕੇ ਕਰਨੇ ਇਤਨੇ ਸੌਖੇ ਨਹੀਂ ਹੁੰਦੇ, ਲੇਕਿਨ ਭੁੰਗਰਨੀ ਸਾਹਿਬ ਨੇ ਬਹੁਤ ਸੁਹਣੇ ਇੰਤਜਾਮ ਕਰਕੇ ਇੱਕ ਵਾਰੀ ਦਿਖਾ ਦਿੱਤਾ ਹੈ ਕਿ ਜ਼ੇਕਰ ਸੁਭਾਅ ਨਿਮਰਤਾ ਵਾਲਾ ਹੋਵੇ, ਤਾਂ, ਫਿਰ ਜੀਜੇ ਅਤੇ ਫੁਫੜ ਦਾ ਰਿਸ਼ਤਾ ਰੱਖਣ ਵਰਗੇ ਰਿਸ਼ਤੇਦਾਰ ਵੀ ਨਰਾਜ ਨਹੀਂ ਹੋ ਸਕਦੇ | ਰਲਾ ਮਿਲਾ ਕੇ ਜਥੇਦਾਰ ਸਾਹਿਬ ਦੇ ਸਪੁੱਤਰ ਦਾ ਇਹ ਅਨੰਦ ਕਾਰਜ ਬਿਨਾਂ ਕਿਸੇ ਵਾਦ ਵਿਵਾਦ ਦੇ ਗੁਰਮਰਿਯਾਦਾ ਅਨੁਸਾਰ ਸੰਪਨ ਹੋਇਆ ਹੈ, ਜਿਸ ਵਾਸਤੇ ਵਿਆਹ ਵਿੱਚ ਪਹੁੰਚੇ ਸਾਰੇ ਹੀ ਰਿਸ਼ਤੇਦਾਰ, ਸੱਕੇ ਸਨੇਹੀ ਅਤੇ ਸਹਿਯੋਗੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਨ੍ਹਾਂ ਧਾਰਮਿਕ ਰਸਮਾਂ ਵਿੱਚ ਹਾਜ਼ਰੀ ਭਰ ਕੇ ਜਥੇਦਾਰ ਸਾਹਿਬ ਅਤੇ ਉਸਦੇ ਸਮੁੱਚੇ ਪਰਿਵਾਰ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਵਰਨਾ ਸਾਨੂੰ ਪਤਾ ਹੀ ਹੈ ਕਿ ਵਿਆਹਾਂ ਵਿੱਚ ਆਮ ਕਰਕੇ ਕੀ ਕੁੱਝ ਹੁੰਦਾ ਹੈ, ਕਈਆਂ ਦੇ ਤਾਂ ਲੱਖਾਂ ਯੂਰੋ ਖਰਚ ਕੀਤੇ ਵੀ ਵਿਅਰਥ ਚਲੇ ਜਾਂਦੇ ਹਨ, ਜਦ ਕੋਈ ਇਸ਼ਤੇਦਾਰ ਬਿਨਾਂ ਵਜ੍ਹਾ ਨਿੱਕੀ ਜਿਹੀ ਗੱਲ ਤੋਂ ਰੁਸ ਕੇ ਖਿਲਾਰਾ ਪਾ ਦਿੰਦਾ ਹੈ | ਇਸ ਵਿਆਹ ਦੀ ਸਫਲਤਾ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਜਥੇਦਾਰ ਭੁੰਗਰਨੀ ਸਾਹਿਬ ਜੀ ਵੱਲੋਂ ਕਈ ਸਾਲਾਂ ਤੋਂ ਗੁਰਸਿੱਖੀ ਵਿੱਚ ਪਰਪੱਕ ਰਹਿ ਕੇ ਗੁਰੂਘਰ ‘ਚ ਕੀਤੀ ਜਾ ਰਹੀ ਨਿਰਸੁਆਰਥ ਸੇਵਾ ਰੰਗ ਲਿਆਈ ਹੈ, ਜਿਸਦੇ ਉਹ ਸਹੀ ਹੱਕਦਾਰ ਵੀ ਸਨ | 

Leave a Reply

Your email address will not be published. Required fields are marked *