ਪੈਰਿਸ / ਜਲੰਧਰ 2 ਨਵੰਬਰ ( ਭੱਟੀ ਫਰਾਂਸ ) ਬੀਤੇ ਕੱਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਲਿਤਾਂ ਸਾਹਿਤ ਪਿਛੜੇ ਵਰਗਾਂ ਦੇ 13 ਸਵਾਲਾਂ ਨੂੰ ਲੈਕੇ ਬੀਤੇ ਦਿਨ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਵਿਸ਼ਾਲ ਪ੍ਰਦਰਸ਼ਨ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਬਸਪਾ ਦੇ ਹਜਾਰਾਂ ਵਰਕਰਾਂ ਨੇ ਆਪਣੇ ਆਪਣੇ ਘਰੋਂ ਲਿਆਂਦੀ ਬੋਰੀ ਤੇ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇ ਬਾਜੀ ਕੀਤੀ ਅਤੇ ਘੰਟਿਆਬੱਧੀ ਪ੍ਰਦਰਸ਼ਨ ਕੀਤਾ।
ਸ ਗੜ੍ਹੀ ਨੇ ਹੋਰ ਕਿਹਾ ਕਿ ਆਪ ਸਰਕਾਰ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਸਾਬਤ ਹੋਈਆ ਹਨ। ਧਰਨਾ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਤੇ ਕਰਜ਼ਾ ਮੁਕਤ ਪੰਜਾਬ ਦੀ ਗਾਰੰਟੀ ਦਾ ਢੋਲ ਪਾਟ ਚੁੱਕਾ ਹੈ। ਸ ਗੜ੍ਹੀ ਨੇ ਕਿਹਾ ਕਿ ਬੋਰੀਆਂ ਤੇ ਬੈਠਣ ਵਾਲੇ ਬਹੁਜਨ ਸਮਾਜ ਨੂੰ ਡਾ ਅੰਬੇਡਕਰ ਨੇ ਸੱਤਾ ਪ੍ਰਾਪਤੀ ਦਾ ਟੀਚਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਨੂੰ 15 ਸਵਾਲਾਂ ਦਾ ਉੱਤਰ ਦੇਣ ਲਈ ਕਿਹਾ |
1—–ਬਹੁਜਨ ਸਮਾਜ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਕਿਉਂ ਨਹੀਂ ਦਿੱਤੀ ਜਾ ਰਹੀ |
2—– ਬਹੁਜਨ ਸਮਾਜ ਦੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਖਰਚਾ ਸਰਕਾਰ ਨੇ ਕਿਉਂ ਨਹੀਂ ਚੁੱਕਿਆ |
3—–ਮਹਿਲਾਵਾਂ ਨੂੰ 1000/ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਮਿਲਿਆ |
4—–ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਸਾਰਾ ਖਰਚ ਸਰਕਾਰ ਨੇ ਕਿਉਂ ਨਹੀਂ ਚੁੱਕਿਆ |
5—–ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਿਉਂ ਨਹੀਂ ਕੀਤਾ ਗਿਆ |
6—–ਗਰੀਬਾਂ ਨੂੰ 5/5 ਮਰਲੇ ਦੇ ਪਲਾਟ ਕਿਉਂ ਨਹੀਂ ਮਿਲੇ |
7—– ਰਾਜ ਸਭਾ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਦਾ ਮੈਂਬਰ ਕਿਉਂ ਨਹੀਂ ਚੁਣਿਆ ਗਿਆ |
8—–ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਕਿਉਂ ਨਹੀਂ ਲੱਗਿਆ |
9—–ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ 10 ਤੋਂ 5 ਕਿਉਂ ਕੀਤੀ |
10—–ਮੈਂਬਰਾਂ ਦਾ ਕਾਰਜਕਾਲ 6 ਸਾਲ ਤੋਂ ਘਟਾਕੇ 3 ਸਾਲ ਕਿਉਂ ਕੀਤਾ?ਲਾਅ ਅਫਸਰਾਂ ਦੀ ਭਰਤੀ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਦਾ ਵਕੀਲ ਕਿਉਂ ਨਹੀਂ ਚੁਣਿਆ |
11—–ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਿਉਂ ਕੀਤੇ ਗਏ ਹਨ |
12—–ਅਨੁਸੂਚਿਤ ਜਾਤੀਆਂ ਦਾ ਡਿਪਟੀ ਮੁੱਖ-ਮੰਤਰੀ ਲਾਉਣ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ |
13—–ਵਿਦਿਆਰਥੀਆਂ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਹੋਰ ਮਜਬੂਤ ਕਰਨ ਲਈ ਸਿੱਖਿਆ ਸੰਸਥਾਵਾਂ ਦਾ 1500 ਕਰੋੜ ਰੁਪਿਆ ਤੋਂ ਜ਼ਿਆਦਾ ਬਕਾਇਆ ਜਾਰੀ ਕਿਉਂ ਨਹੀਂ ਕੀਤਾ |
14—–ਓਬੀਸੀ ਜਮਾਤਾਂ ਲਈ ਜਾਤੀ ਜਨਗਣਨਾ ਸਰਕਾਰ ਦੇ ਏਜੇਂਡੇ ਤੇ ਕਿਓਂ ਨਹੀ |
15—–ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਤਹਿਤ ਨੌਕਰੀਆਂ ਤੇ ਸਿੱਖਿਆ ਵਿੱਚ 27% ਰਾਖਵਾਂਕਰਨ ਲਾਗੂ ਕਿਉਂ ਨਹੀਂ ਹੋ ਰਿਹਾ |
ਵਿਧਾਇਕ ਡਾ ਨੱਛਤਰ ਪਾਲ ਨੇ ਵੀ ਕਿਹਾ ਕਿ ਸ਼੍ਰੀ ਭਗਵੰਤ ਮਾਨ ਜੀ ਪਾਣੀਆਂ ਦੇ ਮੁੱਦੇ ਤੇ ਸਰਮਾਏਦਾਰ ਰਾਜਨੀਤਿਕ ਦਲਾਂ ਦੀ ਸੱਦੀ ਮੀਟਿੰਗ ਵਿੱਚ ਬਹੁਜਨ ਸਮਾਜ ਨੂੰ ਉੱਤਰ ਦੇਣ, ਜਿੱਥੇ ਗਰੀਬਾਂ ਦਲਿਤਾਂ ਪਿੱਛੜੇ ਵਰਗਾਂ ਲਈ ਕੁਰਸੀ ਨਹੀਂ ਰੱਖੀ ਗਈ ਅਤੇ ਨਾ ਹੀ ਬਹੁਜਨ ਸਮਾਜ ਨੂੰ ਸੱਦਾ ਦਿੱਤਾ ਗਿਆ ਹੈ। ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਪਛੜੇ ਵਰਗਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਮੰਚ ਸੰਚਾਲਨ ਦੀ ਸੇਵਾ ਐਂਡਵੋਕੇਟ ਬਲਵਿੰਦਰ ਕੁਮਾਰ ਨੇ ਬਾਖੂਬੀ ਨਿਭਾਈ । ਇਸ ਮੌਕੇ ਵਿਧਾਇਕ ਡਾ ਨਛੱਤਰ ਪਾਲ, ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਗੁਰਲਾਲ ਸੈਲਾ, ਸ਼੍ਰੀ ਗੁਰਨਾਮ ਚੌਧਰੀ, ਠੇਕੇਦਾਰ ਰਾਜਿੰਦਰ ਸਿੰਘ, ਬਲਵਿੰਦਰ ਕੁਮਾਰ, ਜਸਵੰਤ ਰਾਏ, ਪਰਮਜੀਤ ਮੱਲ, ਲਾਲ ਚੰਦ ਔਜਲਾ, ਤਰਸੇਮ ਥਾਪਰ, ਤੀਰਥ ਰਾਜਪੁਰਾ, ਬਲਵਿੰਦਰ ਬਿੱਟਾ, ਰਾਕੇਸ਼ ਦਾਤਾਰਪੁਰ, ਜਗਦੀਸ਼ ਦੀਸ਼ਾ, ਜਗਦੀਸ਼ ਸ਼ੇਰਪੁਰੀ, ਡਾ ਮੱਖਣ ਸਿੰਘ, ਮਾ ਅਮਰਜੀਤ ਝਲੂਰ, ਬਲਵਿੰਦਰ ਰੱਲ, ਮਾ ਓਮ ਪ੍ਰਕਾਸ਼ ਸਰੋਏ, ਬਲਵਿੰਦਰ ਰੱਲ, ਐਡਵੋਕੇਟ ਬਲਦੇਵ ਰੱਲ, ਨਿਰਮਲ
ਕੌਰ, ਜਸਵੀਰ ਕੌਰ, ਆਦਿ ਹਾਜ਼ਰ ਸਨ।





