ਪੈਰਿਸ / ਅੰਮ੍ਰਿਤਸਰ (ਭੱਟੀ ਫਰਾਂਸ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪੱਦ ਦੀ ਚੋਣ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ, ਜਿਸਦੀ ਹਰੇਕ ਮੌਜੂਦਾ ਮੈਂਬਰ ਨੇ ਸ਼ਲਾਘਾ ਕੀਤੀ ਹੈ | ਹਰੇਕ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੋ.ਗੁ.ਪ੍ਰ.ਕਮੇਟੀ ਦੇ ਮੌਜੂਦਾ ਮੈਂਬਰਾਂ ਵੱਲੋਂ ਚੋਣ ਕਰਕੇ ਨਵਾਂ ਪ੍ਰਧਾਨ ਬਣਾਇਆ ਜਾਵੇਗਾ। ਇਸ ਦੇ ਨਾਲ ਇਹ ਵੀ ਦੇਖਣਾ ਹੋਵੇਗਾ ਕਿ ਵਿਰੋਧੀ ਧਿਰ ਕਿਸ ਉਮੀਦਵਾਰ ਦਾ ਐਲਾਨ ਕਰੇਗੀ। ਵੈਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਪ੍ਰਕਿਰਿਆ ‘ਚ 190 ਮੈਂਬਰ ਸ਼ਾਮਿਲ ਹੁੰਦੇ ਹਨ, ਜਿੰਨਾਂ ‘ਚ 5 ਤਖ਼ਤਾ ਦੇ ਜਥੇਦਾਰ ਵਿਸ਼ੇਸ਼ ਤੌਰ ਤੇ ਮੈਂਬਰ ਹੁੰਦੇ ਹਨ, ਪਰ ਉਨ੍ਹਾਂ ਕੋਲ ਚੋਣ ਲੜਣ ਦਾ ਅਧਿਕਾਰ ਨਹੀਂ ਹੁੰਦਾ ਇਸ ਕਰਕੇ ਵੋਟ ਦਾ ਇਸਤੇਮਾਲ ਇੱਕ ਸੋਅ ਨੱਬੇ ਮੈਂਬਰਾਂ ਦੀ ਜਗਾਹ ਇੱਕ ਸੌਅ ਪਚਾਸੀ ਮੈਂਬਰ ਹੀ ਕਰਨਗੇ, ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹਿੰਦੇ ਹੋਏ ਹੁਣ ਤੱਕ ਲਗਾਤਾਰ 2 ਵਾਰ ਕਾਰਜਕਾਰ ਸੰਭਾਲਿਆ ਹੈ ਅਤੇ ਜ਼ੇਕਰ ਹੁਣ ਉਹ ਚੁਣੇ ਜਾਣਦੇ ਹਨ ਤਾਂ ਉਨ੍ਹਾਂ ਦਾ ਇਹ ਤੀਸਰਾ ਕਾਰਜਕਾਲ ਹੋਵੇਗਾ। ਵੈਸੇ ਪਿਛਲੀਆਂ ਦੋਹਾਂ ਟਰਮਾਂ ਦਰਮਿਆਨ, ਜੋ ਵੀ ਫ਼ੈਸਲੇ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ ਲਏ ਗਏ ਹਨ, ਪ੍ਰਧਾਨ ਹੋਣ ਦੇ ਨਾਤੇ ਐਡਵੋਕੇਟ ਧਾਮੀ ਨੇ ਹਮੇਸ਼ਾ ਨੈਤਿਕਤਾ ਦੇ ਅਧਾਰ ਉੱਪਰ ਸਪੂਰਨ ਤੌਰ ਤੇ ਪਹਿਰਾ ਵੀ ਦਿੱਤਾ ਹੈ, ਜਿਸ ਕਰਕੇ ਪਾਰਟੀ ਨੇ ਧਾਮੀ ਸਾਹਿਬ ਨੂੰ ਹੀ, ਤੀਸਰੀ ਵਾਰ ਪ੍ਰਧਾਨਗੀ ਪੱਦ ਵਾਸਤੇ ਚੁਣਿਆ ਹੈ |





