ਜਲੰਧਰ(ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਬੰਦੀ ਸਿਖਾਂ ਦੀ ਰਿਹਾਈ ਲਈ ਜਥੇਦਾਰ ਅਕਾਲ ਤਖਤ ਸਾਹਿਬ ਆਪ ਜ਼ਿੰਮੇਵਾਰੀ ਨਿਭਾਉਣ।ਉਨ੍ਹਾਂ ਕਿਹਾ ਕਿ ਬੰਦੀ ਸਿਖਾਂ ਦੀ ਰਿਹਾਈ ਲਈ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਸ਼ਵ ਸਿਖ ਕਮੇਟੀ ਦੀ ਸਥਾਪਨਾ ਕੀਤੀ ਜਾਵੇ ਜੋ ਕਿ ਸਿਖ ਮਸਲਿਆਂ ਤੇ ਬੰਦੀ ਸਿਖਾਂ ਦੇ ਮਸਲਿਆਂ ਦੀ ਅਗਵਾਈ ਬਾਰੇ ਸੰਘਰਸ਼ ਕਰੇ ਅਤੇ ਭਾਰਤ ਸਰਕਾਰ ਨਾਲ ਗਲਬਾਤ ਕਰੇ। ਇਸ ਸੰਬੰਧ ਵਿਚ ਅਕਾਲ ਤਖਤ ਵਲੋਂ ਗੁਰਦੁਆਰਿਆਂ ਨੂੰ ਅਪੀਲ ਕਰਨੀ ਚਾਹੀਦੀ ਕਿ ਇਸ ਮੁੱਦੇ ਬਾਰੇ ਮਤੇ ਪਾਸ ਕਰਕੇ ਅਕਾਲ ਤਖਤ ਭੇਜੇ ਜਾਣ, ਕਾਨਫਰੰਸਾ ਕਰਕੇ ਸੰਗਤ ਨੂੰ ਜਾਗ੍ਰਿਤ ਕੀਤਾ ਜਾਵੇ। ਅਮਰੀਕਾ, ਕੈਨੇਡਾ, ਯੂਕੇ,ਅਸਟਰੇਲੀਆ ਤੇ ਹੋਰ ਪਛਮ ਦੀਆਂ ਸਰਕਾਰਾਂ ਵਿਚ ਆਪਣਾ ਕੇਸ ਰਖਕੇ ਭਾਰਤ ਸਰਕਾਰ ਉਪਰ ਦਬਾਅ ਪਾਵੇ। ਅਕਾਲ ਤਖਤ ਵਲੋਂ ਇਸ ਪ੍ਰੋਗਰਾਮ ਵਿਚ ਸਿਖ ਪੱਖੀ ਹਿੰਦੂ ਸੰਤਾਂ ਬੁਧੀਜੀਵੀਆਂ, ਬੁਧ ਧਰਮ ਦਲਿਤ ਆਗੂਆਂ, ਰਾਜਨੀਤਕ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਜਾਵੇ। ਰਜਿੰਦਰ ਸਿੰਘ ਪੁਰੇਵਾਲ, ਪਰਮਿੰਦਰ ਪਾਲ ਸਿੰਘ ਖਾਲਸਾ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਲਾਤਕਾਰੀ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦਾ ਦੋਸ਼ੀ ਡੇਰਾ ਸੌਦਾ ਸਾਧ ਨੂੰ ਵਾਰ ਪੈਰੋਲ ਦੇਣੀ ਲੋਕ ਨਿਆਂ ਦੇ ਵਿਰੁਧ ਹੈ। ਉਹ ਹੁਣ ਤੱਕ 8 ਵਾਰ ਉਹ ਪੈਰੋਲ ‘ਤੇ ਬਾਹਰ ਆ ਚੁੱਕਾ ਹੈ। ਜਦਕਿ ਆਪਣੀਆਂ ਸਾਰੀਆਂ ਸਜਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਵੱਖ ਵੱਖ ਸੂਬਿਆਂ ਦੀਆਂ ਰਾਜ ਸਰਕਾਰਾਂ ਜਿਨ੍ਹਾਂ ਦੇ ਰਾਜਾਂ ਵਿਚ ਇਹ 9 ਸਿੱਖ ਵਿਅਕਤੀ ਨਜ਼ਰਬੰਦ ਹਨ, ਉਨ੍ਹਾਂ ਨੂੰ ਰਿਹਾਅ ਕਰਨ ਤੋਂ ਇਕ ਤਰ੍ਹਾਂ ਨਾਲ ਇਨਕਾਰੀ ਹੋਈਆਂ ਬੈਠੀਆਂ ਹਨ। ਜਦੋਂਕਿ ਦੇਸ਼ ਵਿਚ ਹੋਰ ਬਹੁਤ ਸਾਰੇ ਗੰਭੀਰ ਅਪਰਾਧ ਕਰਨ ਵਾਲੇ ਕੈਦੀਆਂ ਨੂੰ ਕਈ ਵਾਰ ਸਮੇਂ ਤੋਂ ਪਹਿਲਾਂ ਵੀ ਰਿਹਾਅ ਕੀਤਾ ਜਾ ਚੁੱਕਾ ਹੈ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੈ।ਮੋਦੀ ਸਰਕਾਰ ਨੂੰ ਇਹ ਕੇਸ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ।
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ, ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਰਤਾਰਪੁਰ ਸਾਹਿਬ ਦੀ ਘਟਨਾ ਬਾਰੇ ਕਿਹਾ ਕਿ ਇਸ ਘਟਨਾ ਬਾਰੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਨੇ ਸਥਿਤੀ ਸਪੱਸ਼ਟ ਕਰਕੇ ਯੋਗ ਕਾਰਜ ਕੀਤਾ ਹੈ ਕਿ ਵਿਵਾਦਤ ਚਰਚਿਤ ਪਾਰਟੀ ਗੁਰਦੁਆਰਾ ਸਾਹਿਬ ਤੋਂ ਡੇਢ ਦੇ ਕਿਲੋਮੀਟਰ ਦੂਰ ਇਕ ਵੱਖਰੇ ਕੰਪਲੈਕਸ ਵਿਚ ਹੋਈ ਹੈ ਨਾ ਕਿ ਗੁਰਦੁਆਰੇ ਵਿਚ ਪੁਰੇਵਾਲ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਗੁਰਦੁਆਰਾ ਕਾਰ ਸੇਵਾ ਕਮੇਟੀ ਦੇ ਮੈਂਬਰ ਰਹੇ ਹਨ, ਉਹ ਪੂਰੀ ਤਰਾਂ ਇਸ ਘਟਨਾ ਬਾਰੇ ਵਾਕਫ ਹਨ ਕਿ ਗੁਰਦੁਆਰੇ ਵਿਚ ਅਜਿਹੀ ਘਟਨਾ ਨਹੀਂ ਵਾਪਰੀ। ਮੀਡੀਆ ਤੇ ਲੀਡਰਾਂ ਨੂੰ ਅਜਿਹੀ ਘਟਨਾਵਾਂ ਦੀ ਪਰਖ ਕਰਕੇ ਬਿਆਨ ਬਾਜੀ ਕਰਨੀ ਚਾਹੀਦੀ ਹੈ।
ਸਰਦਾਰ ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਪਖੰਡੀ ਤੇ ਗੁਰੂਡੰਮੀ ਬਾਬਿਆਂ ਨੇ ਸਿਆਸਤਦਾਨਾਂ ਨਾਲ ਗਠਜੋੜ ਕਰਕੇ ਜਮਹੂਰੀਅਤ ਦਾ ਨਾਸ਼ ਕੀਤਾ ਤੇ ਇਸਤਰੀਆਂ ਦੇ ਸ਼ੋਸ਼ਣ ਤੇ ਹਿੰਸਾ ਕਰਵਾਉਣ ਦੇ ਜਿੰਮੇਵਾਰ ਰਹੇ ਹਨ। ਪੰਜਾਬ ਇਹਨਾਂ ਕਾਰਣ ਸੰਤਾਪ ਭੋਗ ਚੁਕਾ ਹੈ। ਪੁਰੇਵਾਲ ਨੇ ਪੰਜਾਬੀਆਂ ਨੂੰ’ ਸਦਾ ਦਿੰਦਿਆਂ ਕਿਹਾ ਕਿ ਜੋ ਸਿਆਸਤਦਾਨ ਗੁਰੂ ਡੋਮੀ ਡੇਰੇਦਾਰਾਂ ਦੇ ਪੈਰਾਂ ਵਿਚ ਬੈਠਦੇ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ।ਅਕਾਲ ਤਖਤ ਸਾਹਿਬ ਤੋਂ ਪਖੰਡੀ ਸਾਧਾ ਬਾਰੇ ਪੰਥਕ ਲੀਡਰਸਿਪ ਤੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਆਦੇਸ਼ ਜਾਰੀ ਹੋਣੇ ਚਾਹੀਦੇ ਹਨ ਕਿ ਉਹ ਪਖੰਡੀ ਗੁਰੂ ਡੰਮੀ ਡੇਰਿਆਂ ਉਪਰ ਨਾ ਜਾਣ। ਇਸ ਦੌਰਾਨ ਸੰਤੋਖ ਸਿੰਘ ਦਿਲੀ ਪੇਂਟ, ਮਨਜੀਤ ਸਿੰਘ ਗਤਕਾ ਮਾਸਟਰ, ਸਾਹਿਬ ਸਿੰਘ ਆਰਟਿਸਟ,ਸੰਦੀਪ ਸਿੰਘ ਚਾਵਲਾ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਕਮਲਚਰਨਜੀਤ ਸਿੰਘ ਹੈਪੀ, ਬਾਵਾ ਖਰਬੰਦਾ ਹਰਦੇਵ ਸਿੰਘ ਗਰਚਾ ਹਰਿਭਜਨ ਸਿੰਘ ਬੈਂਸ, ਹਰਪ੍ਰੀਤ ਸਿੰਘ ਅੰਮ੍ਰਿਤ ਕੰਪਿਊਟਰ, ਦਲਬੀਰ ਸਿੰਘ ਰਿਹਾੜ, ਇੰਦਰਜੀਤ ਸਿੰਘ ਚੱਡਾ, ਨਵਤੇਜ ਸਿੰਘ ਟਿੰਮੀ ਵਾਲੀਆ ਜੀ, ਗੁਰਮਤਿ ਕਾਲਜ ਸੁਰਜੀਤ ਸਿੰਘ ਸੇਵਕ ਗੁਰਮਤਿ ਸੰਗੀਤ ਵਿਦਿਆਲਿਆਂ ਆਦਿ ਹਾਜ਼ਰ ਸਨ ।





