*ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤੇ 9 ਤੋ 11 ਦਸੰਬਰ ਤੱਕ*

Uncategorized
Spread the love

ਲੋਹੀਆਂ ਖਾਸ 29 ਨਵੰਬਰ,( ਰਾਜੀਵ ਕੁਮਾਰ ਬੱਬੂ)-ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੂਬਾਈ ਸੱਦੇ ਤੇ 9 ਤੋ 11 ਦਸੰਬਰ ਤੱਕ ਮੰਤਰੀਆਂ ਦੇ ਘਰਾਂ ਮੂਹਰੇ ਲਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਤੋਂ ਪਹਿਲਾਂ ਹਲਕਾ ਵਿਧਾਇਕਾ ਅਤੇ ਇੰਚਾਰਜਾਂ ਰਹੀ 30 ਨਵੰਬਰ ਤੋਂ 2 ਦਸੰਬਰ ਤੱਕ ਪੰਜਾਬ ਸਰਕਾਰ ਨੂੰ ਭੇਜੇ ਜਾ ਰਹੇ ਮੰਗ ਪੱਤਰ ਦੇਣ ਦੀ 

ਤਿਆਰੀ ਵਜੋਂ ਲੋਹੀਆਂ ਤਹਿਸੀਲ ਦੇ ਵੱਖ-ਵੱਖ ਪਿੰਡਾਂ ਧੱਕਾ ਬਸਤੀ ,ਨਲ, ਮਾਣਕ , ਸਰਦਾਰ ਵਾਲਾ ,ਬਦਲੀ, ਅਲੀਵਾਲ , ਮਰਾਜਵਾਲਾ, ਚੱਕ ਵਡਾਲਾ, ਕੰਗ ਕਲਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੀ ਐਸ ਅਟਵਾਲ ਅਤੇ ਸੋਨੂ ਅਰੋੜਾ ਨੇ ਕਿਹਾ ਕਿ ਪੇਂਡੂ ਮਜ਼ਦੂਰ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹਾੜ ਦੀ ਮਾਰ ਹੇਠ ਆਏ ਪਿੰਡ ਧੱਕਾ ਬਸਤੀ ਦੇ ਮਜ਼ਦੂਰਾਂ ਲਈ ਸਰਕਾਰ ਵੱਲੋਂ ਨਾ ਤਾਂ ਅਜੇ ਤੱਕ ਬਦਲਵੇਂ ਥਾਂ ਤੇ ਨਾ ਹੀ ਛੱਤ ਦਾ ਪ‌੍ਬਧ ਕੀਤਾ ਗਿਆ ਹੈ।ਹੜ ਨਾਲ ਪੂਰੀ ਤਰ੍ਹਾਂ ਤਬਾਹ ਹੋਏ ਪਿੰਡ ਦੇ ਲੋਕਾਂ ਨਾਲ ਫੋਟੋਆਂ ਖਿਚਾ ਕੇ ਹਮਦਰਦੀ ਜਤਾਉਣ ਵਾਲੇ ਸਿਆਸਤਦਾਨ ਅਤੇ ਅਫਸਰਸ਼ਾਹੀ ਹੁਣ ਉਹਨਾਂ ਦੀ ਬਾਂਹ ਫੜ ਲਈ ਤਿਆਰ ਨਹੀਂ। ਪਿੰਡ ਵਿੱਚ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਮਤੇ ਪੈਣ ਦੇ ਬਾਵਜੂਦ ਅਜੇ ਤੱਕ ਮਜ਼ਦੂਰਾਂ ਨੂੰ ਪਿਛਲੀਆਂ ਸਰਕਾਰਾਂ ਵਾਂਗ ਹੀ ਸਾਰੇ ਲੱਪਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ। ਤਹਸੀਲ ਦੇ ਕਿਸੇ ਪਿੰਡ ਵਿੱਚ ਪਲਾਟ ਨਹੀਂ ਦਿੱਤੇ ਜਾ ਰਹੇ। ਲਾਲ ਲਕੀਰ ਦੇ ਮਾਲਕੀ ਹੱਕ ਪ੍ਰਤੀ ਸਰਕਾਰ ਗੰਭੀਰ ਨਹੀ। ਮਨਰੇਗਾ ਭਰਿਸ਼ਟਾਚਾਰ ਦੀ ਭੇਟ ਚੜ ਰਹੀ ਹੈ।ਬੇਜਮੀਨੇ ਲੋਕਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਦਵਾਉਣ ਲਈ ਵੱਡੀ ਗਿਣਤੀ ਵਿੱਚ ਵੱਖ ਪਿੰਡਾਂ ਦੇ ਮਜ਼ਦੂਰਾਂ ਦਾ ਵੱਡਾ ਕਾਫਲਾ 2 ਦਸੰਬਰ ਨੂੰ ਹਲਕਾ ਇੰਚਾਰਜ ਕਾਕੜ ਦੇ ਪਿੰਡ ਪਹੁੰਚ ਕੇ ਉਨ੍ਹਾਂ ਰਾਹੀਂ ਆਪਣਾ ਮੰਗ ਪੱਤਰ ਸਰਕਾਰ ਨੂੰ ਭੇਜੇਗਾ।

Leave a Reply

Your email address will not be published. Required fields are marked *