

ਪੈਰਿਸ 4 ਨਵੰਬਰ (ਭੱਟੀ ਫਰਾਂਸ ) ਇਟਲੀ ਤੋਂ ਮੀਡੀਆ ਨੂੰ ਖੁਸ਼ਖਬਰੀ ਭਰੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹਰਦੀਪ ਸਿੰਘ ਬੋਦਲ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਹੋਣਹਾਰ ਨੌਜੁਆਨ ਕਾਕਾ ਅਰਸ਼ਦੀਪ ਸਿੰਘ ਸਪੁੱਤਰ ਸਰਦਾਰ ਸੁਰਿੰਦਰ ਸਿੰਘ ਭੁੱਲਰ ਅਤੇ ਮਾਤਾ ਨਰਿੰਦਰ ਕੌਰ ਦਾ ਹੋਣਹਾਰ ਗੁਰਸਿੱਖ ਬੇਟਾ ਜਿਹੜਾ ਕਿ ਜਿਲ੍ਹਾ ਮੋਧਨਾ ਦੇ ਪਿੰਡ ਕਾਸਤੋਂਫਰੈਂਕੋ ਦਾ ਰਹਿਣ ਵਾਲਾ ਹੈ ਉਹ ਪੁਲਿਸ ਵਿੱਚ ਭਰਤੀ ਹੋਣ ਵਾਲੇ ਚਾਰ ਸੌਅ ਇੱਕ ਉਮੀਦਵਾਰਾਂ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ, ਜੋ ਕਿ ਸਿੱਖ ਕੌਮ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ | ਪੁਲਿਸ ਵਿੱਚ ਦਸਤਾਰ ਸਾਹਿਤ ਭਰਤੀ ਹੋਣ ਉਪਰੰਤ ਜਦ ਉਪਰੋਕਤ ਨੌਜੁਆਨ ਲੰਘੇ ਐਤਵਾਰ ਤਿੰਨ ਦਸੰਬਰ ਨੂੰ, ਪੁਲਿਸ ਵਰਦੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚਿਆ ਤਾਂ ਗੁਰੂ ਘਰ ਦੀ ਕਮੇਟੀ ਵੱਲੋਂ ਜਿਵੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹੈੱਡ ਗ੍ਰੰਥੀ ਤਰਸੇਮ ਸਿੰਘ ਨੇ ਕਾਕਾ ਅਰਸ਼ਦੀਪ ਨੂੰ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ ਅਤੇ ਮੁਬਾਰਕਵਾਦ ਵੀ ਦਿੱਤੀ ਸੀ ਉਸੇ ਤਰਾਂ ਹੀ ਸਮੇੰ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਯੂਰਪ ਨਾਲ ਸਬੰਧਿਤ ਇਟਲੀ ਵੱਸਦੇ ਆਹੁਦੇਦਾਰ ਵੀ ਸਰਦਾਰ ਅਰਸ਼ਦੀਪ ਸਿੰਘ ਨੂੰ ਸੰਗਤ ਦੀ ਹਾਜ਼ਰੀ ਵਿੱਚ ਸਨਮਾਨਿਤ ਕਰਨਗੇ |
ਬੀਤੇ ਐਤਵਾਰ ਜਦ ਪੁਲਿਸ ਦੀ ਵਰਦੀ ਵਿੱਚ ਸਰਦਾਰ ਅਰਸ਼ਦੀਪ ਸਿੰਘ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਪਣੇ ਪਰਿਵਾਰ ਸਮੇਤ ਗੁਰੂ ਘਰ ਪਹੁੰਚਿਆ ਸੀ ਤਾਂ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸਾਧ ਸੰਗਤ ਤੋਂ ਇਲਾਵਾ ਹਰਦੀਪ ਨੌਜੁਆਨ ਆਜ਼ਾਦ ਸਿੰਘ, ਜਸਪਾਲ ਸਿੰਘ,ਬਲਵਿੰਦਰ ਸਿੰਘ ਸੋਨੀ, ਕੁਲਦੀਪ ਸਿੰਘ, ਤਰਸੇਮ ਸਿੰਘ, ਬੱਬੀ, ਸੁਖਪਾਲ ਸਿੰਘ, ਅਜੀਤ ਸਿੰਘ,ਹਰਜੀਤ ਸਿੰਘ ਅਸ਼ੋਕ ਸੈਣੀ, ਹਰਜੀਤ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਉਹ ਸਾਰੇ ਨੌਜੁਆਨ ਵੀ ਗੁਰਦੁਆਰਾ ਸਾਹਿਬ ਵਿੱਚ ਹਾਜਿਰ ਸਨ, ਜਿਨ੍ਹਾਂ ਨੇ ਆਪੋ ਆਪਣੇ ਤੌਰ ਤੇ ਵੀ ਕਾਕਾ ਅਰਸ਼ਦੀਪ ਸਿੰਘ ਨੂੰ ਮੁਬਾਰਕਵਾਦ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਤਿਅੰਤ ਖੁਸ਼ੀ ਹੋਈ ਕਿ ਸਾਡਾ ਯਾਰ ਦੋਸਤ ਗੁਰਸਿੱਖੀ ਸਰੂਪ ਸਾਹਿਤ ਪੁਲਿਸ ਵਿੱਚ ਭਰਤੀ ਹੋਇਆ ਹੈ, ਜੋ ਕਿ ਸਾਡੇ ਇਲਾਕਾ ਨਿਵਾਸੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ, ਪਰਮਾਤਮਾ ਇਸ ਨੂੰ ਅਤੇ ਇਸਦੇ ਮਾਤਾ ਪਿਤਾ ਨੂੰ ਹਮੇਸ਼ਾਂ ਖੁਸ਼ੀਆਂ ਬਖਸ਼ਦਾ ਰਹੇ ਤੇ ਇਹ ਨੌਜੁਆਨ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਕਰਦਾ ਹੋਇਆ ਆਪਣੇ ਮਾਤਾ ਪਿਤਾ ਦਾ ਨਾਮ ਹੋਰ ਰੋਸ਼ਨ ਕਰੇਗਾ |





