ਜਲੰਧਰ (ਦਾ ਮਿਰਰ ਪੰਜਾਬ) ਅੱਜ ਖਾਂਬਰਾ ਚਰਚ ਵਿਚ ਸਮੂਹ ਪਾਸਟਰ ਸਾਹਿਬਾਨ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਮੁਖੀ ਜਤਿੰਦਰ ਮਸੀਹ, ਗੌਰਵ ਮਸੀਹ ਵਿੰਗ ਦੇ ਮੁਖੀ ਹਰਜੀਤ ਸੰਧੂ ਅਤੇ ਮਾਸਟਰ ਅੰਮ੍ਰਿਤ ਸੰਧੂ ਨੇ ਸਾਂਝੇ ਤੌਰ ਇਤਰਾਜ਼ ਪ੍ਰਗਟਾਇਆ ਹੈ ਕਿ ਤਾਜਪੁਰ ਚਰਚ ਵਿਚ ਪ੍ਰਭੂ ਯਿਸੂ ਮਸੀਹ ਜੀ ਜਨਮ ਦਿਨ ਮੌਕੇ ਅਸ਼ਲੀਲਤਾ ਫੈਲਾਈ ਗਈ। ਸਟੇਜ ‘ਤੇ ਆਏ ਕਲਾਕਾਰਾਂ ਨੇ ਅਸ਼ਲੀਲਤਾ ਭਰੀਆਂ ਗੱਲਾਂ ਕੀਤੀਆਂ ਜਿਸ ਕਾਰਨ ਸਮੂਹ ਇਸਾਈ ਭਾਈਚਾਰੇ ਦੇ ਹਿਰਦੇ ਬਲੂਦਰੇ ਗਏ ਹਨ, ਇਸ ਕੀਤੀ ਵੱਡੀ ਗਲਤੀ ਦੇ ਲਈ ਪਾਸਟਰ ਬਜਿੰਦਰ ਨੂੰ ਤੁਸੀਂ ਇਸਾਈ ਭਾਈਚਾਰੇ ਤੋਂ ਮਾਫੀ ਮੰਗਣੀ ਚਾਹੀਦੀ ਹੈ , ਈਸਾਈ ਭਾਈਚਾਰੇ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਅਜਿਹੀ ਗਲਤੀ ਦੁਬਾਰਾ ਹੋਈ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ। ਅਸੀਂ ਕਿਸੇ ਵੀ ਕੀਮਤ ‘ਤੇ ਅਜਿਹਾ ਨਹੀਂ ਹੋਣ ਦੇਵਾਗੇ ਅਤੇ ਇਸ ਦਾ ਸਖ਼ਤ ਨੋਟਿਸ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਲਮੀ ਐਕਟਰਾਂ ਵੱਲੋਂ ਧਾਰਮਿਕ ਸਟੇਜ ਉੱਤੇ ਬਹੁਤ ਹੀ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਜਿਸ ਨੂੰ ਕ੍ਰਿਸਚਨ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਧਾਰਮਿਕ ਸਟੇਜਾਂ ਉੱਤੇ ਸਾਰੇ ਹੀ ਕਲਾਕਾਰ ਅਤੇ ਸਮਾਜਿਕ ਲੋਕ ਆ ਸਕਦੇ ਹਨ ਪਰ ਧਾਰਮਿਕ ਸਟੇਜਾਂ ਉੱਤੇ ਅਸ਼ਲੀਲ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਧਾਰਮਿਕ ਸਟੇਜ ਉਤੇ ਪ੍ਰਭੂ ਯਿਸੂ ਮਸੀਹ ਦੀ ਉਪਮਾ ਹੀ ਕੀਤੀ ਜਾਣੀ ਚਾਹੀਦੀ ਸੀ। ਉਹਨਾਂ ਅੱਗੇ ਕਿਹਾ ਕਿ ਬੀਤੇ ਦਿਨ ਪਾਸਟਰ ਬਜਿੰਦਰ ਦੇ ਪੈਰੋਕਾਰਾਂ ਨੇ ਕਿਹਾ ਕਿ ਅੰਕੁਰ ਨਰੂਲਾ ਮਨਿਸਟਰੀ ਦੇ ਕੋਲ ਜਮੀਨ ਕਾਫੀ ਘੱਟ ਹੈ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪਾਸਟਰ ਅੰਕੁਰ ਨਰੂਲਾ ਜੀ ਨੂੰ ਚਾਹੁਣ ਵਾਲੀ ਸੰਗਤ ਪੂਰੇ ਸੰਸਾਰ ਵਿੱਚ ਹੈ ।
ਇਸ ਮੌਕੇ ਪਾਸਟਰ ਸਾਹਿਬਾਨ ਕਿਹਾ ਕਿ ਬੀਤੇ ਦਿਨ ਪਾਸਟਰ ਬਜਿੰਦਰ ਦੇ ਚਾਹੁਣ ਵਾਲਿਆਂ ਵੱਲੋਂ ਮੀਡੀਆ ਕਰਮੀਆਂ ਨਾਲ ਅਭੱਦਰ ਵਿਵਹਾਰ ਕੀਤਾ ਗਿਆ ਜਿਸ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਦੇ ਚੌਥੇ ਥੰਮ ਦਾ ਸਤਿਕਾਰ ਨਹੀਂ ਕਰਦੇ, ਕੀ ਉਹ ਚਰਚ ਵਿੱਚ ਆਉਣ ਵਾਲੇ ਲੋਕਾਂ ਦਾ ਸਤਿਕਾਰ ਕੀ ਕਰਨਗੇ ? ਇਸ ਮੌਕੇ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਨੇ ਕਿਹਾ ਕਿ ਅਸੀਂ ਅਤੇ ਸਾਡੀ ਐਕਸ਼ਨ ਕਮੇਟੀ ਮਨਿਸਟਰੀ ਅੰਕੁਰ ਨਰੂਲਾ ਦੇ ਨਾਲ ਹੈ।