*ਸਰਦਾਰ ਭੱਟੀ, ਹੁਣ ਤੱਕ, ਸੱਤ ਗੋਲਡ ਮੈਡਲ, ਇੱਕ ਅਵਾਰਡ ਭਾਰਤ ਸਰਕਾਰ ਵੱਲੋਂ ਅਤੇ ਅਲੱਗ ਅਲੱਗ ਸੰਸਥਾਵਾਂ ਕੋਲ਼ੋਂ ਗਿਆਰਾਂ ਸਨਮਾਨ ਪੱਤਰ ਵੀ ਪ੍ਰਾਪਤ ਕਰ ਚੁੱਕੇ ਹਨ, ਦੇ ਬਾਵਜੂਦ ਉਸ ਨੂੰ ਪੰਥਕ ਸਨਮਾਨ ਮਿਲਣਾ ਜਰੂਰੀ ਹੈ—–ਇਟਲੀ ਤੋਂ ਲਹਿਰਾ, ਭੁੰਗਰਨੀ ਅਤੇ ਹਰਦੀਪ ਬੋਦਲ*
*ਫਰਾਂਸ ਵਿੱਚੋਂ 2003 ਤੋਂ ਲੈ ਕੇ ਹੁਣ ਤੱਕ ਭੱਟੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ 122 ਮਿਰਤਕਾਂ ਦਾ ਸਸਕਾਰ ਫਰਾਂਸ ਵਿੱਚ ਅਤੇ 249 ਮਿਰਤਕ ਦੇਹਾਂ ਭਾਰਤ ਭੇਜਣ ਵਾਲੀਆਂ ਮਿਲਾ ਕੇ ਟੋਟਲ 371 ਮਿਰਤਕ ਦੇਹਾਂ ਦਾ ਕਿਰਿਆਕਰਮ ਆਪਣੇ ਹੱਥੀਂ ਕਰ ਚੁੱਕੇ ਹਨ –ਰਾਜੀਵ ਚੀਮਾ, ਕੁਲਵਿੰਦਰ ਫਰਾਂਸ ਅਤੇ ਯਾਦਵਿੰਦਰ ਬਰਾੜ*
*ਗੁਗਲ ਦੇ ਰਿਕਾਰਡ ਮੁਤਾਬਿਕ ਪ੍ਰੋਫੈਸਰ ਭੁੱਲਰ, ਬੰਦੀ ਸਿੰਘਾਂ ਦੀ ਰਿਹਾਈ ਅਤੇ ਚੁਰਾਸੀ ‘ਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ 57 ਦਿਨ ਦੀ ਭੁੱਖ ਹੜਤਾਲ ਰੱਖਣੀ ਭੱਟੀ ਦੀ ਜਿੰਦਗੀ ਦਾ ਅਹਿਮ ਹਿੱਸਾ – ਜਸਵੰਤ ਭਦਾਸ, ਨੌਰਾ ਸਵਿੱਸ ਅਤੇ ਭੰਗੂ ਸਪੇਨ*
ਜਲੰਧਰ / ਇਟਲੀ 31 ਦਸੰਬਰ (ਦਾ ਮਿਰਰ ਪੰਜਾਬ) ਜਲੰਧਰ ਤੋਂ ਜਸਪਾਲ ਸਿੰਘ ਕੈਂਥ, ਰਾਮ ਸਿੰਘ, ਕਮਲ ਕੁਮਾਰ ਕਾਂਸਲ, ਇਟਲੀ ਤੋਂ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਮਲਕੀਤ ਸਿੰਘ, ਸਵਿੱਸ ਤੋਂ ਮਸਤਾਨ ਸਿੰਘ ਨੌਰਾ, ਸਪੇਨ ਤੋਂ ਲਾਭ ਸਿੰਘ ਭੰਗੂ, ਦੇਵਿੰਦਰ ਸਿੰਘ ਮੱਲ੍ਹੀ, ਬੈਲਜੀਅਮ ਤੋਂ ਕਿਰਪਾਲ ਸਿੰਘ ਬਾਜਵਾ, ਫਰਾਂਸ ਤੋਂ ਰਾਜੀਵ ਚੀਮਾ, ਯਾਦਵਿੰਦਰ ਬਰਾੜ ਆਦਿ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ ਬਾਰੇ, ਇਸ ਵਕਤ, ਦੋ ਤਿੰਨ ਅਲੱਗ ਅਲੱਗ ਵਿਅਕਤੀਆਂ ਵੱਲੋਂ ਪਾਈਆਂ ਗਈਆਂ ਵੀਡੀਉ, ਫੇਸਬੁੱਕ ਅਤੇ ਸੋਸ਼ਲ ਮੀਡੀਏ ਤੇ ਘੁੰਮ ਰਹੀਆਂ ਹਨ, ਜਿਸ ਵਿੱਚੋਂ ਯਾਦਵਿੰਦਰ ਬਰਾੜ ਵੱਲੋਂ ਪਾਈ ਗਈ ਵੀਡੀਉ ਨੂੰ ਹੁਣ ਤੱਕ 98 ਹਜਾਰ ਵਿਅਕਤੀ ਦੇਖ ਚੁੱਕੇ ਹਨ, ਜਦਕਿ 1300 ਵਿਅਕਤੀਆਂ ਨੇ ਇਸ ਵੀਡੀਉ ਨੂੰ ਸ਼ੇਅਰ ਕੀਤਾ ਹੈ ਅਤੇ ਸੱਤ ਹਜਾਰ ਲਾਈਕ ਦੇ ਨਾਲ ਨਾਲ ਪੰਜ ਹਜਾਰ ਕੁਮੈਂਟ ਵੀ ਆ ਚੁੱਕੇ ਹਨ | ਸਰਦਾਰ ਨਵਨੀਤ ਸਿੰਘ ਵੱਲੋਂ ਭਾਰਤ ਤੋਂ ਪਾਈ ਗਈ ਵੀਡੀਉ ਨੂੰ ਵੀ ਤਿੰਨ ਹਜਾਰ ਵਿਅਕਤੀ ਦੇਖ ਕੇ ਸ਼ੇਅਰ ਕਰ ਚੁੱਕੇ ਹਨ | ਸੌ ਸਾਡੇ ਸਾਰਿਆਂ ਦੀ ਸੋਚ ਮੁਤਾਬਿਕ, ਜਿਹੜੇ ਵੀਰਾਂ ਨੇ, ਆਪਣੀਆਂ ਵੀਡੀਉਜ ਰਾਹੀਂ, ਇਕਬਾਲ ਸਿੰਘ ਭੱਟੀ ਨੂੰ, ਸਨਮਾਨਿਤ ਕਰਨ ਦੀ ਗੱਲ ਕਹੀ ਹੈ, ਅਸੀਂ ਸਾਰੇ ਜਣੇ, ਇਸ ਨਾਲ ਸਹਿਮਤ ਹਾਂ, ਵਾਕਿਆ ਹੀ ਇਹ ਸ਼ਖਸ਼ ਸਨਮਾਨ ਦੇ ਯੋਗ ਹੈ |
ਵਿਛੁੜ ਚੁੱਕੀਆਂ ਰੂਹਾਂ ਦੇ ਮਿਰਤਕ ਸਰੀਰਾਂ ਨੂੰ ਉਨ੍ਹਾਂ ਦੇ ਘਰ ਦਿਆਂ ਤੱਕ ਪਹੁੰਚਾਉਣਾ ਜਾਂ ਫਿਰ ਉਨ੍ਹਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਲਾਹ ਨਾਲ ਉਨ੍ਹਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਨੂੰ, ਸਬੰਧਿਤ ਪਰਿਵਾਰਾਂ ਕੋਲ, ਘਰ ਘਰ ਜਾ ਕੇ ਪਹੁੰਚਾਉਣੀਆਂ, ਬਹੁਤ ਵੱਡੀ ਅਤੇ ਅਨੋਖੀ ਸੇਵਾ ਹੈ, ਜੋ ਕਿ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੀ ਹੈ | ਭੱਟੀ ਸਾਹਿਬ 2003 ਤੋਂ ਲੈ ਕੇਹੁਣ ਤੱਕ 371 ਮਿਰਤਕ ਦੇਹਾਂ ਦਾ ਕਿਰਿਆ ਕਰਮ ਆਪਣੇ ਹੱਥੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅਤੇ ਫਰਾਂਸ ਦੇ ਚਾਰ ਪ੍ਰਮੁੱਖ ਗੁਰਦੁਆਰਿਆਂ ਦੀ ਸਾਧ ਸੰਗਤ ਵੱਲੋਂ ਗਾਹੇ ਬਗਾਹੇ ਦਿੱਤੀ ਜਾ ਰਹੀ ਮਾਇਕ ਸਹਾਇਤਾ ਨਾਲ ਕਰ ਚੁੱਕੇ ਹਨ | ਇਨ੍ਹਾਂ 371 ਦੇਹਾਂ ਵਿੱਚੋਂ 122 ਸਸਕਾਰ ਫਰਾਂਸ ਵਿੱਚ ਜਦਕਿ ਬਾਕੀ ਮਿਰਤਕ ਦੇਹਾਂ ਭਾਰਤ ਵਿੱਚ ਅਲੱਗ ਅਲੱਗ ਸੂਬਿਆਂ ਵਿੱਚ ਉਨ੍ਹਾਂ ਦੇ ਵਾਰਿਸਾਂ ਕੋਲ ਭੇਜੀਆਂ ਜਾ ਚੁੱਕੀਆਂ ਹਨ | ਹੁਣ ਤੱਕ ਹੋਏ 122 ਸਕਕਾਰਾਂ ਵਿੱਚੋਂ ਤੇਰਾਂ ਪ੍ਰਾਣੀਆਂ ਦੀਆਂ ਅਸਥੀਆਂ ਉਨ੍ਹਾਂ ਦੇ ਸਬੰਧਿਤ ਪਰਿਵਾਰ ਖੁੱਦ ਆਪ ਲੈ ਕੇ ਗਏ ਹਨ, ਜਦਕਿ 101 ਜਣਿਆਂ ਦੀਆਂ ਅਸਥੀਆਂ ਭੱਟੀ ਸਾਹਿਬ ਆਪ ਲਿਜਾ ਚੁੱਕੇ ਹਨ, ਬਾਕੀ ਬਚੀਆਂ ਅੱਠ ਜਣਿਆਂ ਦੀਆਂ ਅਸਥੀਆਂ, ਅੱਠ ਜਨਵਰੀ ਨੂੰ ਭੱਟੀ ਦੁਆਰਾ ਲਿਜਾਈਆਂ ਜਾ ਰਹੀਆਂ ਹਨ |
ਇਨ੍ਹਾਂ 371 ਮਿਰਤਕ ਦੇਹਾਂ ਵਿੱਚੋਂ 99 ਮਿਰਤਕ ਦੇਹਾਂ ਦਾ ਸਾਰਾ ਖਰਚਾ ਫਰਾਂਸ ਸਥਿਤ, ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੋਇਆ ਹੈ | ਜਦਕਿ ਕੋਵਿਡ ਦੇ ਦਿਨਾਂ ਵਿੱਚ ਜਿਹੜੇ 19 ਵਿਅਕਤੀ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਟੋਟਲ ਖਰਚਾ 42370 € ਆਇਆ ਸੀ, ਜਦਕਿ ਫਰਾਂਸ ਵਿੱਚ ਵੱਸਦੇ ਪੰਜਾਬੀ ਭਰਾਵਾਂ ਨੇ ਆਪਣੇ ਘਰਾਂ ਵਿੱਚ ਬੁਲਾ ਬੁਲਾ ਕੇ (ਕਿਉਂਕਿ ਕੋਵਿਡ ਦੇ ਕਾਰਨ ਲੋਕ ਘਰਾਂ ਵਿੱਚ ਬੰਦ ਸਨ ) ਕੁੱਲ ਟੋਟਲ 32500 € ਦਿੱਤੇ ਸਨ, ਉਸ ਵਕਤ ਦਾ ਬਕਾਇਆ ਅਜੇ ਤੱਕ ਦੇਣ ਵਾਲਾ ਹੈ | ਇਹ ਸਾਰੇ ਪੈਸੇ ਉਨ੍ਹਾਂ ਪਰਿਵਾਰਾਂ ਨੇ ਦਿੱਤੇ ਸਨ, ਜਿਨ੍ਹਾਂ ਦੀ ਗਿਣਤੀ ਮੋਹਤਬਾਰ ਬੰਦਿਆਂ ਵਿੱਚ ਭਾਵੇਂ ਨਹੀਂ ਆਉਂਦੀ, ਲੇਕਿਨ ਦਰਿਆਦਿਲੀ ਅਤੇ ਦਾਨੀ ਪਰਿਵਾਰ ਜਰੂਰ ਹਨ, ਜਿਨ੍ਹਾਂ ਨੇ ਆਪਣੇ ਨਾਵਾਂ ਦੀ ਮਸ਼ਹੂਰੀ ਵੀ ਨਹੀਂ ਕੀਤੀ ਅਤੇ ਨਾ ਹੀ ਕੋਈ ਅੱਜ ਤੱਕ ਕੋਈ ਸੁਆਲ ਕੀਤਾ ਹੈ |
ਬਾਕੀ ਰਹੀ ਗੱਲ ਗੁਰਦੁਆਰਾ ਸਾਹਿਬ ਦੀ ਪਹਿਲੀਆਂ ਕਮੇਟੀਆਂ ਕਿਰਾਏ ਦੇ ਰੂਪ ਵਿੱਚ ਗਿਆਰਾਂ ਸਾਲ ਕਿਸ਼ਤ ਜਿਹੜੀ ਕਿ ਸਿਰਫ 534 € ਬਣਦੀ ਸੀ ਦਿੰਦੇ ਰਹੇ ਹਨ, ਉਹ ਵੀ ਹੁਣ ਨਵੀਂ ਕਮੇਟੀ 2016 ਤੋਂ ਲੈ ਕੇ ਹੁਣ ਤੱਕ ਕੋਈ ਪੈਸਾ ਨਹੀਂ ਦੇ ਰਹੇ, ਗੁਰਦੁਆਰੇ ਦੀ ਜਗਾਹ ਸਾਧ ਸੰਗਤ 2003 ਤੋਂ ਲੈ ਕੇ ਹੁਣ ਤੱਕ ਫਰੀ ਵਰਤ ਰਹੀ ਹੈ, ਜਦਕਿ ਉਸ ਵਿੱਚ ਭੱਟੀ ਦਾ ਕੁੱਝ ਪਹਿਲੇ ਤਿੰਨ ਸਾਲਾਂ ਦੀਆਂ ਕਿਸ਼ਤਾਂ, ਮੁਰੰਮਤ, ਰਜਿਸਟਰੀ ਦਾ ਖਰਚਾ, 40 ਪ੍ਰਤੀਛੱਤ ਅਡਵਾਂਸ ਅਤੇ ਹੋਰ ਖਰਚੇ ਪਾ ਕੇ ਇੱਕ ਲੱਖ ਚਾਰ ਹਜਾਰ ਬਣਦਾ ਹੈ ਉਹ ਵੀ ਨਹੀਂ ਲਿਆ ਅੱਜ ਤੱਕ, ਉਸਦੀ ਬਕਾਇਦਾ ਕਾਪੀ ਸਬੂਤ ਦੇ ਤੌਰ ਤੇ ਗੁਰਦੁਆਰਾ ਕਮੇਟੀ ਕੋਲ ਪਈ ਹੋਈ ਹੈ ਕੋਈ ਵੀ ਜਾ ਕੇ ਦੇਖ ਸੱਕਦਾ ਹੈ |ਸਿਰਫ ਜਗਾਹ ਭੱਟੀ ਦੇ ਨਾਮ ਤੇ ਹੈ, ਉਹ ਵੀ ਇਸ ਕਰਕੇ ਕਿ ਭੱਟੀ ਨੇ ਇਹ ਜਗਾਹ ਰਹਿਣ ਵਾਸਤੇ ਲਈ ਸੀ | ਦੂਸਰਾ ਜਦ ਇਹ ਜਗਾਹ ਭੱਟੀ ਨੇ 2003 ਵਿੱਚ ਲਈ ਸੀ ਉਸਨੂੰ ਇਸ ਮਕਾਨ ਦਾ ਮਹੀਨੇ ਦਾ ਕਿਰਾਇਆ 2400 € ਆਉਂਦਾ ਸੀ, ਇਨ੍ਹਾਂ ਪੈਸਿਆਂ ਦੀ ਪਰਵਾਹ ਕੀਤੇ ਬਿਨਾਂ ਇਹ ਜਗਾਹ ਸਾਧ ਸੰਗਤ ਨੂੰ ਵਰਤਣ ਵਾਸਤੇ ਪਿਛਲੇ ਵੀਹ ਸਾਲਾਂ ਤੋਂ ਦਿੱਤੀ ਹੋਈ ਹੈ, ਕਦੇ ਕੋਈ ਪੈਸਾ ਸੰਗਤ ਨੇ ਨਹੀਂ ਦਿੱਤਾ ਅਤੇ ਨਾ ਹੀ ਕਦੇ ਭੱਟੀ ਨੇ ਕਿਸੇ ਕੋਲ਼ੋਂ ਕਦੇ ਮੰਗਿਆ ਹੈ | ਹੁਣ ਇਸ ਕਰਕੇ ਇਸ ਦਾ ਵੇਰਵਾ ਦਿੱਤਾ ਗਿਆ ਹੈਏ ਕਿ ਇੱਕ ਸਿਰ ਫਿਰੇ ਨੇ ਕੁਮੈਂਟ ਕੀਤਾ ਹੈ ਕਿ ਇਹ ਜਗਾਹ ਭੱਟੀ ਦੇ ਨਾਮ ਤੇ ਕਿਉਂ ਹੈ, ਜ਼ੇਕਰ ਉਸਨੂੰ ਕੋਈ ਇਤਰਾਜ ਹੈ ਤਾਂ ਉਹ ਮੌਜੂਦਾ ਕਮੇਟੀ ਨੂੰ ਇੱਕ ਲੱਖ ਚਾਰ ਹਜਾਰ ਰੁਪਏ ਦੇ ਕੇ ਜਗਾਹ ਆਪਣੇ ਨਾਮ ਕਰਵਾ ਲਵੇ ਭੱਟੀ ਨੂੰ ਕੋਈ ਇਤਰਾਜ ਨਹੀਂ ਹੋਵੇਂਗਾ, ਕਮੇਟੀ ਆਪਣੇ ਆਪ ਸਾਰਾ ਪ੍ਰਬੰਧ ਕਰ ਲਵੇਗੀ, ਜਾਂ ਫਿਰ ਅੱਜ ਤੋਂ ਬਾਅਦ ਉਹ ਆਦਮੀ ਕੋਈ ਗੱਲ ਨਾ ਕਰੇ, ਵਰਨਾ ਸਾਧ ਸੰਗਤ ਵਿੱਚ ਬੁਲਾ ਕੇ ਪੁੱਛਿਆ ਜਾਵੇਗਾ |
ਆਖ਼ਿਰ ਵਿੱਚ ਅਸੀਂ ਫਿਰ ਸਾਰੇ ਜਣੇ ਜਿੱਥੇ ਵੀਡਿਉ ਪਾਉਣ ਵਾਲੇ ਵੀਰਾਂ ਸਰਦਾਰ ਨਵਨੀਤ ਸਿੰਘ ਅਤੇ ਯਾਦਵਿੰਦਰ ਸਿੰਘ ਬਰਾੜ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਅਪੀਲ ਕਰਦੇ ਹਾਂ ਕਿ ਕੋਈ ਨਾ ਕੋਈ ਧਾਰਮਿਕ ਜਾਂ ਰਾਜਨੀਤਿਕ ਸੰਸਥਾ ਸਰਦਾਰ ਭੱਟੀ ਦਾ ਜਰੂਰ ਸਨਮਾਨ ਕਰੇ, ਜੋ ਕਿ ਸਾਡੀ ਸੋਚ ਮੁਤਾਬਿਕ ਉਸਦਾ ਹੱਕ ਬਣਦਾ ਹੈ |
ਇਸ ਸੰਸਥਾ ਨੂੰ ਫਰਾਂਸ ਸਥਿਤ ਭਾਰਤੀ ਅੰਬੈਸੀ ਅਤੇ ਫਰਾਂਸ ਦੇ ਸੱਤ ਗੁਰਦੁਆਰਿਆਂ ਵਿੱਚੋਂ ਜਿਆਦਾਤਰ ਚਾਰ ਪ੍ਰਮੁੱਖ ਗੁਰਦੁਆਰਿਆਂ ਦੀ ਸਾਧ ਸੰਗਤ ਸਾਹਿਤ, ਰਾਜੀਵ ਚੀਮਾ, ਰਘੁਬੀਰ ਸਿੰਘ ਕੋਹਾੜ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਬਲਵਿੰਦਰ ਸਿੰਘ ਥਿੰਦ, ਰਾਮ ਸਿੰਘ ਮੈਗੜਾ, ਸੁਖਵੀਰ ਸਿੰਘ ਕੰਗ, ਤੇਜਿੰਦਰ ਸਿੰਘ ਜੋਸਨ, ਸਾਬੀ ਜੋਸਨ, ਸਰਬਜੀਤ ਸਿੰਘ ਟਾਂਡਾ, ਸੋਨੀ ਰਾਣੀਪੁਰ, ਹਰਿੰਦਰਪਾਲ ਸਿੰਘ ਸੇਠੀ, ਕੁਲਵੰਤ ਸਿੰਘ ਹਰਿਆਣਾ, ਮੋਹਿੰਦਰ ਸਿੰਘ ਬਰਿਆਰ, ਕੁਲਦੀਪ ਸਿੰਘ ਖਾਲਸਾ, ਭੂਪਿੰਦਰ ਸਿੰਘ ਹਰਿਆਣਾ,ਜੋਗਿੰਦਰ ਕੁਮਾਰ, ਅਵਿਨਾਸ਼ ਮਿਸ਼ਰਾ, ਸ਼ਿਵ ਕੁਮਾਰ, ਜਸਵਿੰਦਰ ਸਿੰਘ ਪਾਸਲਾ, ਯਾਦਵਿੰਦਰ ਸਿੰਘ ਬਰਾੜ, ਸਤਨਾਮ ਸਿੰਘ ਬਦੇਸ਼ਾ, ਬਿੱਟੂ ਬੰਗੜ, ਕੁਲਵਿੰਦਰ ਸਿੰਘ ਫਰਾਂਸ, ਰਾਜੂ ਚੰਦੀ, ਜਰਨੈਲ ਸਿੰਘ ਥਿੰਦ, ਦੇਵਿੰਦਰ ਸਿੰਘ ਸਾਬੀ, ਰਵੀ ਸੱਲਾਂ, ਲਖਵਿੰਦਰ ਸਿੰਘ ਲੱਖੀ, ਐਮ. ਪੀ ਸਿੰਘ ਬੇਗੋਵਾਲ, ਸ਼ਿੰਗਾਰਾ ਸਿੰਘ ਮਾਨ, ਬਾਬਾ ਕਸ਼ਮੀਰ ਸਿੰਘ, ਮੋਹਨ ਲਾਲ, ਪਰਮਿੰਦਰ ਸਿੰਘ ਪਰਮਾਰ, ਲਾਲ ਸਿੰਘ, ਬਲਵੰਤ ਸਿੰਘ ਰੂਬੀ ਰੈਸਟੋਰੈਂਟ, ਸਰਪੰਚ ਸੁਰਜੀਤ ਸਿੰਘ, ਨਿੱਕਾ ਗੁਰਦਾਸਪੁਰ, ਗਿੰਦਾ ਪ੍ਰਧਾਨ, ਅਜੀਤ ਸਿੰਘ ਲੰਬੜ, ਦਲਜੀਤ ਸਿੰਘ ਕਬੱਡੀ ਪਲੇਅਰ, ਕੋਚ ਮਾਨ ਸਾਹਿਬ, ਕੁਲਵਿੰਦਰ ਸਿੰਘ ਰੰਗਾ, ਸੰਦੀਪ ਵਡਾਲਾ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕੁੰਦੀ, ਲਖਵਿੰਦਰ ਸਿੰਘ ਮੁਲਤਾਨੀ, ਬੂਟਾ ਸਿੰਘ ਖਾਲਸਾ, ਸੋਨੂੰ ਜਹਾਜ, ਜੱਗੀ ਬੋਸ, ਸੁਖਜਿੰਦਰ ਸਿੰਘ ਸੁੱਖਾ, ਗੁਰਮੇਲ ਸਿੰਘ ਗੇਲੀ, ਵਿਨੋਦ ਬਠਿੰਡਾ, ਰਾਜਬੀਰ ਸਿੰਘ ਤੁੰਗ, ਸ਼ਮਸ਼ੇਰ ਸਿੰਘ, ਬਾਬਾ ਨਿਜ਼ਾਮਪੁਰੀਆ ਆਦਿ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹਿੰਦਾ ਹੈ |