
ਆਦਮਪੁਰ ( ਜਸਪਾਲ ਕੈਂਥ)4 ਜਨਵਰੀ –ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ (ਜਲੰਧਰ) ਵਿਖੇ ਚਲ ਰਿਹਾ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਜਨਕ ਸਿੰਘ ਦੇ ਅਸ਼ੀਰਵਾਦ ਨਾਲ ਤੀਸਰੇ ਦਿਨ ਚ ਪ੍ਰਵੇਸ਼ ਕਰ ਗਿਆ l ਜਿਸ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਬਰ ਪਰਮਜੀਤ ਸਿੰਘ ਰਾਏਪੁਰ ਤੇ ਵਿਸੇਸ਼ ਮਹਿਮਾਨ ਵੱਜੋ ਆਮ ਆਦਮੀ ਪਾਰਟੀ ਆਦਮਪੁਰ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਨੇ ਸ਼ਿਰਕਤ ਕੀਤੀ l ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਚ ਚਲ ਰਹੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਚ ਭਾਰਤ ਦੇ ਵੱਖ ਵੱਖ ਹਿੱਸਿਆ ਚੋ 32 ਟੀਮਾਂ ਸ਼ਿਰਕਤ ਕੀਤੀ ਤੇ ਅੱਜ ਤੀਸਰੇ ਦਿਨ 4 ਮੈਚ ਖੇਡੇ ਜਿਸ ਵਿੱਚ ਦਿੱਲੀ ਯੂਨੀਵਰਸਿਟੀ ਨੇ ਡੀ.ਡੀ. ਯੂ.ਗੋਰਖਪੁਰ ਦੀ ਟੀਮ ਨੂੰ 13-0, ਏ.ਐਮ.ਯੂ. ਅਲੀਗੜ੍ਹ ਨੇ ਸੀ. ਬੀ. ਐਲ. ਯੂ 1-0, ਕੋਟਾ ਯੂਨੀਵਰਸਿਟੀ ਨੇ ਐਲ.ਐਨ.ਆਈ. ਪੀ. ਗਵਾਲੀਅਰ ਨੂੰ 4-0 ਨਾਲ ਹਰਾਇਆ ਤੇ ਜੀ.ਐਨ.ਏ. ਫਗਵਾੜਾ ਤੇ ਆਈ. ਆਈ. ਐਮ ਟੀ. ਯੂਨੀਵਰਸਿਟੀ ਬਰਾਬਰੀ ਤੇ ਰਹੀਆਂ l ਉਪਰੰਤ ਮੁੱਖ ਮਹਿਮਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਮੈਬਰ ਪਰਮਜੀਤ ਸਿੰਘ ਰਾਏਪੁਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਸਮੂਹ ਸਟਾਫ਼ ਨੂੰ ਇਸ ਟੂਰਨਾਮੈਂਟ ਨੂੰ ਵਧੀਆ ਢੰਗ ਨਾਲ ਚਲਾਉਣ ਤੇ ਵਧਾਈ ਦਿੱਤੀ lਅੰਤ ਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਸੀਨੀਅਰ ਆਪ ਆਗੂ ਹਰਿੰਦਰ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ l ਇਸ ਮੌਕੇ ਸੈਕਟਰੀ ਹਰਦਮਨ ਸਿੰਘ ਮਿਨਹਾਸ, ਪਰਮਜੀਤ ਸਿੰਘ, ਪ੍ਰਿੰਸੀਪਲ ਡਾ ਜਸਪਾਲ ਸਿੰਘ, ਪ੍ਰਿੰਸੀਪਲ ਡਾ. ਰਣਵੀਰ ਸਿੰਘ, ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ,ਧੀਰਜ ਜੀ ਜਨਰਲ ਮੈਨੇਜਰ ਸਪਾਰਟਨ,ਡਾ. ਅਨੀਤ ਕੁਮਾਰ ਰਜਿਸਟਰਾਰ, ਡਾ. ਆਰ. ਐਸ. ਪਠਾਨੀਆਂ, ਡਾ. ਅਮਰਜੀਤ ਸਿੰਘ ਮੁੱਖੀ ਸਰੀਰਕ ਸਿੱਖਿਆ ਵਿਭਾਗ, ਡਾ. ਮਨਦੀਪ ਸਿੰਘ, ਡਾ. ਅਮਰਜੀਤ ਸਿੰਘ ਚੌਧਰੀ,ਸਰਬਜੀਤ ਸਿੰਘ, ਡਾ. ਪਰਨਾਮ ਸਿੰਘ, ਡਾ. ਕੇ ਪੀ ਐਸ ਮਾਹੀ, ਡਾ. ਮਨਜੀਤ ਕੌਰ, ਡਾ ਲ. ਸੁਰਿੰਦਰ ਕੌਰ, ਪ੍ਰੋਫੈਸਰ ਅਮਰਜੋਤ ਕੌਰ,ਪ੍ਰੋਫੈਸਰ ਪ੍ਰਭਜੋਤ,ਪ੍ਰੋਫੈਸਰ ਸੁੱਖਵਿੰਦਰ,ਪ੍ਰੋਫੈਸਰ ਸਰਨਪ੍ਰੀਤ ਸਿੰਘ, ਫੁੱਟਬਾਲ ਕੋਚ ਅਜੈ ਸਿੰਘ ਤੇ ਹੋਰ ਪਤਵੰਤੇ ਹਾਜਿਰ ਸਨ l





