ਪੈਰਿਸ 4 ਜਨਵਰੀ (ਭੱਟੀ ਫਰਾਂਸ ) ਗੁਰਦੁਆਰਾ ਸਚਿਖੰਡ ਸ਼੍ਰੀ ਗੁਰੂ ਤੇਗੁ ਬਹਾਦੁਰ ਸਾਹਿਬ ਬੌਂਦੀ ਵਿਖ਼ੇ ਗੁਰਬਾਣੀ ਦੇ ਮਹਾਂਵਾਕਿ ਅਨੁਸਾਰ, ਸੱਤ ਜਨਵਰੀ ਦਿਨ ਐਤਵਾਰ ਨੂੰ
ਜਨਮ ਮਰਨ ਦੁਹਹੂ ਮਹਿ ਨਾਹੀਂ,ਜਨ ਪਰਉਪਕਾਰੀ ਆਏ ||
ਜੀਅ ਦਾਨੁ ਦੇ ਭਗਤੀ ਲਾਇਨਿ ਹਰਿਸਿਉ ਲੈਨਿ ਮਿਲਾਏ ||
ਚਾਰ ਮਹਾਂ ਪੁਰਸ਼ਾਂ ਦੀਆਂ ਬਰਸੀਆਂ ਸਰਦਾਰ ਗੁਰਦੀਪ ਸਿੰਘ ( ਬਲਾਂਮਨੀਲ ) ਵਾਲਿਆਂ ਦੇ ਪਰਿਵਾਰ ਵੱਲੋਂ ਬਹੁਤ ਹੀ ਸ਼ਰਧਾ ਸਾਹਿਤ ਮਨਾਈਆਂ ਜਾ ਰਹੀਆਂ ਹਨ | ਇਸ ਧਾਰਮਿਕ ਅਤੇ ਸ਼ਰਧਾਂਜਲੀ ਸਮਾਰੋਹ ਦੇ ਸਬੰਧ ਵਿੱਚ ਪੰਜ ਜਨਵਰੀ ਨੂੰ ਸਵੇਰੇ ਦਸ ਵਜੇ ਸ਼੍ਰੀ ਅਖੰਡਪਾਠ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਸੰਪੂਰਨ ਭੋਗ ਸੱਤ ਜਨਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ | ਗੁਰਦੀਪ ਸਿੰਘ ਦੇ ਸਮੂੰਹ ਪਰਿਵਾਰ ਵੱਲੋਂ ਫਰਾਂਸ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਮੇਤ ਪਰਿਵਾਰਾਂ ਦੇ ਤਿੰਨੋਂ ਦਿਨ ਗੁਰੂ ਘਰ ਪਹੁੰਚ ਕੇ ਗੁਰਚਰਨ੍ਹਾਂ ਵਿੱਚ ਹਾਜ਼ਰੀ ਭਰੋ ਅਤੇ ਗੁਰਬਾਣੀ ਸਰਵਣ ਕਰਕੇ ਜੀਵਨ ਸਫਲਾ ਕਰੋ ਜੀ | ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਤਿੰਨੋਂ ਦਿਨ ਅਟੁੱਟ ਵਰਤਾਏ ਜਾਣਗੇ |
ਇਹ ਸ਼ਰਧਾਂਜਲੀ ਸਮਾਰੋਹ,108 ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਭਾਗ ਸਿੰਘ, ਜੀ ਦੀ 62ਵੀਂ ਬਰਸੀ, ਸ਼੍ਰੀ ਮਾਨ ਸੰਤ ਬਾਬਾ ਮਲਕੀਅਤ ਸਿੰਘ ਜੀ ਦੀ 8ਵੀਂ ਬਰਸੀ, ਸੰਤ ਬਾਬਾ ਹਰਦਿਆਲ ਸਿੰਘ ( ਮੁਸਾਫ਼ਿਰ ) ਜੀ ਦੀ 42 ਵੀਂ ਬਰਸੀ ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਦੀ ਤੀਸਰੀ ਬਰਸੀ ਮਨਾਉਣ ਵਾਸਤੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਸਹਿਯੋਗ ਨਾਲ ਸਰਦਾਰ ਗੁਰਦੀਪ ਸਿੰਘ ਦੇ ਸਮੂੰਹ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਨਾਲ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾਂ ਹੈ | ਇਸ ਬਾਰੇ ਗੁਰੂ ਘਰ ਦੇ ਪ੍ਰੀਤਵਾਨ ਭਾਈ ਜਸਵਿੰਦਰ ਸਿੰਘ ਪਾਸਲਾ ਨੇ ਕਿਹਾ ਕਿ ਮੇਰੇ ਵੱਲੋਂ ਵੀ ਫਰਾਂਸ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਭ ਹੁੰਮ ਹੁਮਾ ਕੇ ਤਿੰਨੋਂ ਦਿਨ ਹੀ ਗੁਰੂ ਘਰ ਪਹੁੰਚ ਕੇ ਹਾਜ਼ਰੀ ਲਗਵਾਉ ਅਤੇ ਗੁਰਚਰਨ੍ਹਾਂ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ
ਜੀ |





