ਲੋਹੀਆਂ ਖ਼ਾਸ,18 ਜਨਵਰੀ( ਰਾਜੀਵ ਕੁਮਾਰ ਬੱਬੂ ) ਲੰਬੇ ਸਮੇਂ ਤੋਂ ਵਧੀਆ ਸਿਹਤ ਸਹੂਲਤਾਂ ਦੇ ਰਹੇ ਲੋਹੀਆਂ ਦੇ ਸਭ ਤੋਂ ਪਹਿਲੇ ਆਧੁਨਿਕ ਹੇਮਕੁੰਡ ਹਸਪਤਾਲ ਸਿਟੀ ਸਕੈਨ ਅਤੇ ਐਕਸੀਡੈਂਟ ਕੇਅਰ ਸੈਂਟਰ ਵੱਲੋਂ ਰੋਟਰੀ ਕਲੱਬ ਲੋਹੀਆਂ ਖਾਸ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕ ਅਪ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ। ਇਹ ਜਾਣਕਾਰੀ ਦਿੰਦੇ ਹੋਏ ਹੇਮਕੁੰਡ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਦਿਲ, ਸ਼ੂਗਰ ਅਤੇ ਪੇਟ ਦੇ ਰੋਗਾਂ ਦੇ ਮਾਹਰ ਡਾਕਟਰ ਰਵਿੰਦਰ ਪਾਲ ਸ਼ੁਭ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਦਿਵਜੋਤ ਕੌਰ, ਦਿਲ ਦੇ ਰੋਗਾਂ ਅਤੇ ਸਕੈਨਿੰਗ ਦੇ ਮਾਹਿਰ ਡਾਕਟਰ ਕੁਲਦੀਪ ਕਲੇਰ, ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਜੀ. ਐਸ. ਢਿਲੋਂ, ਹਰ ਤਰਾਂ ਦੀ ਸਰਜਰੀ ਦੇ ਮਾਹਿਰ ਡਾ. ਬੀ ਪੀ ਐਸ ਰੰਧਾਵਾ, ਨੱਕ, ਕੰਨ, ਗਲੇ ਅਤੇ ਐਲਰਜੀ ਦੇ ਮਾਹਿਰ ਡਾਕਟਰ ਅਰਜਨ ਸਿੰਘ, ਜਨਰਲ ਫਿਜੀਸ਼ੀਅਨ ਡਾਕਟਰ ਇਮਰਾਨ ਖਾਨ ਅਤੇ ਗਾਇਨੀ ਦੇ ਡਾਕਟਰ ਹੁੰਮਾਂ ਨਾਜ਼ ਆਪਣੀਆਂ ਸੇਵਾਵਾਂ ਦੇਣਗੇ।
