ਪੈਰਿਸ 18 ਜਨਵਰੀ (ਭੱਟੀ ਫਰਾਂਸ ) ਭਾਰਤ ਸਰਕਾਰ ਅਤੇ ਰਾਮ ਮੰਦਿਰ ਟ੍ਰਸਟ ਵੱਲੋਂ ਉਲੀਕੇ ਗਏ ਸਾਂਝੇ ਆਦੇਸ਼ਾਂ ਅਨੁਸਾਰ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ (ਪਵਿੱਤਰ ਸਮਾਰੋਹ) ਤੋਂ ਪਹਿਲਾਂ, ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਿੰਦੂਆਂ ਨੇ 15 ਜਨਵਰੀ ਤੋਂ ਹੀ ਧਾਰਮਿਕ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਫਰਾਂਸ ਦੇ ਹਿੰਦੂ ਪਰਿਵਾਰਾਂ ਵਿੱਚੋਂ ਸਭ ਤੋੰ ਮੋਹਰੀ ਹੋ ਕੇ ਤੁਰਨ ਵਾਲੇ ਸ਼੍ਰੀ ਅਵਿਨਾਸ਼ ਮਿਸ਼ਰਾ, ਸ਼੍ਰੀ ਜੋਗਿੰਦਰ ਕੁਮਾਰ, ਸ਼ਿਵ ਕੁਮਾਰ, ਦਲਜੀਤ ਸਿੰਘ, ਸ਼੍ਰੀ ਮਤੀ ਭਾਵਨਾ ਕੁਮਾਰੀ, ਯੋਗੇਸ਼ ਸ਼ਰਮਾ, ਭੀਮ ਸੈਨ, ਉੱਤਮ ਸਿੰਘ ਰਾਵਤ, ਵਿਵੇਕ, ਕਵਿਤਾ, ਨਰੇਸ਼ ਕੁਮਾਰ ਅਤੇ ਗਾਂਧੀ ਰੈਸਟੋਰੈਂਟ ਵਾਲੇ, ਆਪਣੇ ਬੇਸ਼ੁਮਾਰ ਸਾਥੀਆਂ ਦੇ ਸਹਿਯੋਗ ਨਾਲ ਸਭ ਤੋੰ ਪਹਿਲਾਂ ਮੈਦਾਨ ਵਿੱਚ ਆਏ ਸਨ | ਇਨ੍ਹਾਂ ਸਾਰਿਆਂ ਨੇ ਬਕਾਇਦਾ ਭਾਰਤੀ ਅੰਬੇਸੀਂ ਦੇ ਅਧਿਕਾਰੀਆਂ ਨੂੰ ਭਰੋਸੇ ਵਿੱਚ ਲੈਂਦੇ ਹੋਏ ਅੱਠ ਕਿਲੋਮੀਟਰ ਲੰਬੀ ਪੈਦਲ ਰੱਥ ਯਾਤਰਾ ਦਾਂ ਆਯੋਜਨ ਸਰਕਾਰੀ ਇਜਾਜਤ ਲੇ ਕੇ ਕੀਤਾ ਹੈ, ਜੋ ਕਿ ਪੈਰਿਸ ਦੇ ਲਾ -ਛਪਲ, ਟਰੋਕਾਦਰੋ ਤੋੰ ਸ਼ੁਰੂ ਹੋ ਕੇ ( ਈਫਲ ਟਾਵਰ ਤੱਕ) ਤੱਕ ਵਿਸ਼ਾਲ ਰੈਲੀ ਦੇ ਰੂਪ ਵਿੱਚ ਸ਼੍ਰੀ ਰਾਮ ਦੇ ਨਾਮ ਦੀ ਮਹਿਮਾ ਦੇ ਗੁਣ ਗਾਉਂਦੇ ਹੋਏ ਜਾਵੇਗੀ | ਇਸ ਰੱਥ ਯਾਤਰਾ ਨੂੰ ਫਰਾਂਸ ਵਿੱਚ ਰਹਿੰਦੀਆਂ ਭਾਰਤੀ ਕਮੀਉਨਿਟੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਫਰਾਂਸ ਸਾਹਿਤ ਯੂਰਪ ਦੇ ਹੋਰਨਾਂ ਹਿੱਸਿਆਂ ਵਿੱਚ ਵੀ 22 ਜਨਵਰੀ ਨੂੰ ਵਿਅਕਤੀਗਤ ਅਤੇ ਵਰਚੁਅਲ ਦੋਵੇਂ ਤਰ੍ਹਾਂ ਦੇ ਜਸ਼ਨਾਂ ਦੀ ਯੋਜਨਾ ਬਣਾਈ ਹੈ ਤਾਂ ਜੋ ਇਸ ਦਾ ਲਾਇਵ ਪ੍ਰਸਾਰਣ ਯਕੀਨੀ ਬਣਾਇਆ ਜਾ ਸਕੇ। ਪਵਿੱਤਰ ਸਮਾਰੋਹ ਦੇ ਪ੍ਰਸਾਰਣ ਅਤੇ ਸ਼ੁਭ ਮੌਕੇ ਨੂੰ ਮਨਾਉਣ ਲਈ ਵਿਸਤ੍ਰਿਤ ਤਿਆਰੀਆਂ ਕੀਤੀਆਂ ਗਈਆਂ ਹਨ, ਜਿਸ ‘ਚ ਰੋਸ਼ਨੀ ਅਤੇ ਆਤਿਸ਼ਬਾਜ਼ੀ ਸ਼ਾਮਲ ਹਨ |
ਮੀਡੀਆ ਪੰਜਾਬ ਜਰਮਨੀ ਦੇ ਪੱਤਰਕਾਰ ਸਰਦਾਰ ਇਕਬਾਲ ਸਿੰਘ ਭੱਟੀ ਨੇ ਫਰਾਂਸ, ਬੇਲਜੀਅਮ, ਨੀਦਰਲੈਂਡ, ਯੂ. ਕੇ ਅਤੇ ਇਟਲੀ ਵਿੱਚ ਰਹਿੰਦੇ ਹਿੰਦੂ ਨੇਤਾਵਾਂ ਕੋਲੋਂ ਵੀ ਵਿਸਤਰਿਤ ਜਾਣਕਾਰੀ ਇਕੱਤਰ ਕੀਤੀ ਹੈ ਦੇ ਮੁਤਾਬਿਕ ਫਰਾਂਸ ਵਿੱਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੀ ਇੱਕ ਭਰਵੀਂ ਮੀਟਿੰਗ ਹਲਦੀ ਰੈਸਟੋਰੈਂਟ ਵਿੱਚ ਹੋਈ ਸੀ, ਦੇ ਨਿਰਣੇ ਮੁਤਾਬਿਕ ਉਹ ਲਾ -ਛੱਪਲ ਤੋੰ ਤਰੋਕਾਦਰੋ ਵੱਲ ਵਧਣਗੇ ਅਤੇ ਆਈਫ਼ਲ ਟਾਵਰ ਦੇ ਸਾਹਮਣੇ ਜਾ ਕੇ ਇਕੱਠੇ ਹੋਣਗੇ, ਜਿੱਥੇ ਜਾ ਕੇ ਉਹ ਸਾਰੇ ਜਣੇ ਭਜਨ ਗਾਇਨ ਕਰਨ ਦੇ ਨਾਲ ਨਾਲ ਧਾਰਮਿਕ ਨਾਅਰੇ ਵੀ ਲਗਾਉਣਗੇ। ਇਸੇ ਤਰ੍ਹਾਂ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੇ ਪੜਾਵਾਂ ਵਿੱਚ ਵੀ ਇਸੇ ਤਰ੍ਹਾਂ ਦੇ ਹੀ ਧਾਰਮਿਕ ਸਮਾਗਮ ਕਰਵਾਏ ਜਾਣਗੇ |
ਇੱਕ ਹੋਰ ਜਾਣਕਾਰੀ ਮੁਤਾਬਿਕ ਹਿੰਦੂ ਸਵੈਮ.ਸੇਵਕ ਸੰਘ ਨਾਰਵੇ, ਬੇਲਜੀਅਮ, ਯੂ. ਕੇ, ਇਟਲੀ ਅਤੇ ਨੀਦਰਲੈਂਡ ਵਾਲਿਆਂ ਨੇ ਵੀ 15 ਜਨਵਰੀ ਤੋਂ ਹੀ ਘਰ-ਘਰ ਪ੍ਰਾਰਥਨਾਵਾਂ ਸ਼ੁਰੂ ਕਰ ਦਿੱਤੀਆਂ ਹਨ | ਇੱਕ ਵੱਖਰੀ ਜਾਣਕਾਰੀ ਮੁਤਾਬਿਕ ਨੌਰਵੇ ਸਟੋਰਟਿੰਗੇਟ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਹਿਮਾਂਸ਼ੂ ਗੁਲਾਟੀ ਨੂੰ ਵੀ ਭਾਰਤ ਸਰਕਾਰ ਨੇ 22 ਤਰੀਕ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਅਧਿਕਾਰਤ ਇਜਾਜ਼ਤ ਦੇ ਦਿੱਤੀ ਹੈ।





