ਜਲੰਧਰ (ਦਾ ਮਿਰਰ ਪੰਜਾਬ)-ਇਟਲੀ ਤੋਂ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਮਲਕੀਤ ਸਿੰਘ, ਸਵਿੱਸ ਤੋਂ ਮਸਤਾਨ ਸਿੰਘ ਨੌਰਾ, ਸਪੇਨ ਤੋਂ ਲਾਭ ਸਿੰਘ ਭੰਗੂ, ਦੇਵਿੰਦਰ ਸਿੰਘ ਮੱਲ੍ਹੀ, ਬੈਲਜੀਅਮ ਤੋਂ ਕਿਰਪਾਲ ਸਿੰਘ ਬਾਜਵਾ, ਫਰਾਂਸ ਤੋਂ ਰਾਜੀਵ ਚੀਮਾ, ਕੁਲਵਿੰਦਰ ਸਿੰਘ ਫਰਾਂਸ,ਯਾਦਵਿੰਦਰ ਬਰਾੜ, ਬਿੱਟੂ ਬੰਗੜ ਆਦਿ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਾਂਸ ਨਿਵਾਸੀ ਇਕਬਾਲ ਸਿੰਘ ਭੱਟੀ ਬਾਰੇ, ਇਸ ਵਕਤ, ਦੋ ਤਿੰਨ ਅਲੱਗ ਅਲੱਗ ਵਿਅਕਤੀਆਂ ਵੱਲੋਂ ਪਾਈਆਂ ਗਈਆਂ ਵੀਡੀਉ, ਫੇਸਬੁੱਕ ਅਤੇ ਸੋਸ਼ਲ ਮੀਡੀਏ ਤੇ ਘੁੰਮ ਰਹੀਆਂ ਹਨ, ਜਿਸ ਵਿੱਚੋਂ ਯਾਦਵਿੰਦਰ ਬਰਾੜ ਵੱਲੋਂ ਪਾਈ ਗਈ ਵੀਡੀਉ ਨੂੰ ਹੁਣ ਤੱਕ ਇੱਕ ਲੱਖ ਸਤਾਈ ਹਜਾਰ ਵਿਅਕਤੀ ਦੇਖ ਚੁੱਕੇ ਹਨ, ਜਦਕਿ 1300 ਵਿਅਕਤੀਆਂ ਨੇ ਇਸ ਵੀਡੀਉ ਨੂੰ ਸ਼ੇਅਰ ਕੀਤਾ ਹੈ ਅਤੇ ਸਾਢੇ ਅੱਠ ਹਜਾਰ ਲਾਈਕ ਦੇ ਨਾਲ ਨਾਲ ਛੇਅ ਹਜਾਰ ਸੱਤ ਸੌਅ ਕੁਮੈਂਟ ਵੀ ਆ ਚੁੱਕੇ ਹਨ | ਸਰਦਾਰ ਨਵਨੀਤ ਸਿੰਘ ਵੱਲੋਂ ਭਾਰਤ ਤੋਂ ਪਾਈ ਗਈ ਵੀਡੀਉ ਨੂੰ ਵੀ ਸਾਢੇ ਚਾਰ ਹਜਾਰ ਵਿਅਕਤੀ ਦੇਖ ਕੇ ਸ਼ੇਅਰ ਕਰ ਚੁੱਕੇ ਹਨ | ਸੌ ਸਾਡੇ ਸਾਰਿਆਂ ਦੀ ਸੋਚ ਮੁਤਾਬਿਕ, ਜਿਹੜੇ ਵੀਰਾਂ ਨੇ, ਆਪਣੀਆਂ ਵੀਡੀਉਜ ਰਾਹੀਂ, ਇਕਬਾਲ ਸਿੰਘ ਭੱਟੀ ਨੂੰ, ਹੋਰ ਸਨਮਾਨ ਦੇਣ ਦੀ ਗੱਲ ਕਹੀ ਹੈ, ਸੰਸਥਾ ਉਨ੍ਹਾਂ ਵੀਰਾਂ ਦਾ ਧੰਨਵਾਦ ਕਰਦੀ ਹੈ |
ਵਿਛੁੜ ਚੁੱਕੀਆਂ ਰੂਹਾਂ ਦੇ ਮਿਰਤਕ ਸਰੀਰਾਂ ਨੂੰ ਉਨ੍ਹਾਂ ਦੇ ਘਰ ਦਿਆਂ ਤੱਕ ਪਹੁੰਚਾਉਣਾ ਜਾਂ ਫਿਰ ਉਨ੍ਹਾਂ ਵਿੱਚੋਂ ਕਈਆਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਲਾਹ ਨਾਲ ਉਨ੍ਹਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੀਆਂ ਅਸਥੀਆਂ ਨੂੰ, ਸਬੰਧਿਤ ਪਰਿਵਾਰਾਂ ਕੋਲ, ਘਰ ਘਰ ਜਾ ਕੇ ਪਹੁੰਚਾਉਣੀਆਂ, ਬਹੁਤ ਵੱਡੀ ਅਤੇ ਅਨੋਖੀ ਸੇਵਾ ਹੈ, ਜੋ ਕਿ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦੀ ਹੈ | ਭੱਟੀ ਸਾਹਿਬ 2003 ਤੋਂ ਲੈ ਕੇ ਹੁਣ ਤੱਕ 371 ਮਿਰਤਕ ਦੇਹਾਂ ਦਾ ਕਿਰਿਆ ਕਰਮ ਆਪਣੇ ਹੱਥੀਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅਤੇ ਫਰਾਂਸ ਦੇ ਚਾਰ ਪ੍ਰਮੁੱਖ ਗੁਰਦੁਆਰਿਆਂ ਦੀ ਸਾਧ ਸੰਗਤ ਵੱਲੋਂ ਗਾਹੇ ਬਗਾਹੇ ਦਿੱਤੀ ਜਾ ਰਹੀ ਮਾਇਕ ਸਹਾਇਤਾ ਨਾਲ ਕਰ ਚੁੱਕੇ ਹਨ | ਇਨ੍ਹਾਂ 371 ਦੇਹਾਂ ਵਿੱਚੋਂ 122 ਸਸਕਾਰ ਫਰਾਂਸ ਵਿੱਚ ਜਦਕਿ 249 ਮਿਰਤਕ ਦੇਹਾਂ ਭਾਰਤ ਵਿੱਚ ਅਲੱਗ ਅਲੱਗ ਸੂਬਿਆਂ ਵਿੱਚ ਉਨ੍ਹਾਂ ਦੇ ਵਾਰਿਸਾਂ ਕੋਲ ਭੇਜੀਆਂ ਜਾ ਚੁੱਕੀਆਂ ਹਨ | ਹੁਣ ਤੱਕ ਹੋਏ 122 ਸਕਕਾਰਾਂ ਵਿੱਚੋਂ ਤੇਰਾਂ ਮਿਰਤਕਾਂ ਦੀਆਂ ਅਸਥੀਆਂ ਉਨ੍ਹਾਂ ਦੇ ਸਬੰਧਿਤ ਪਰਿਵਾਰ ਖੁੱਦ ਆਪ ਫਰਾਂਸ ਤੋੰ ਭਾਰਤ ਲਿਜਾ ਚੁੱਕੇ ਹਨ, ਜਦਕਿ ਆਹ ਹੁਣ ਵਾਲੀਆਂ 5+2 = 7 ਮਿਲਾ ਕੇ ਕੁੱਲ ਟੋਟਲ 101 ਅਸਥੀਆਂ ਹੁਣ ਤੱਕ ਭਾਰਤ ਰਹਿੰਦੇ ਮਿਰਤਕਾਂ ਦੇ ਪਰਿਵਾਰਾਂ ਤੱਕ ਪਹੁੰਚਾ ਚੁੱਕੇ ਹਨ |
ਇਨ੍ਹਾਂ 371 ਮਿਰਤਕ ਦੇਹਾਂ ਵਿੱਚੋਂ 99 ਮਿਰਤਕ ਦੇਹਾਂ ਦਾ ਸਾਰਾ ਖਰਚਾ ਫਰਾਂਸ ਸਥਿਤ, ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਹੋਇਆ ਹੈ | ਜਦਕਿ ਕੋਵਿਡ ਦੇ ਦਿਨਾਂ ਵਿੱਚ ਜਿਹੜੇ 19 ਵਿਅਕਤੀ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਟੋਟਲ ਖਰਚਾ 42370 € ਆਇਆ ਸੀ, ਜਦਕਿ ਫਰਾਂਸ ਵਿੱਚ ਵੱਸਦੇ ਪੰਜਾਬੀ ਭਰਾਵਾਂ ਨੇ ਆਪਣੇ ਘਰਾਂ ਵਿੱਚ ਬੁਲਾ ਬੁਲਾ ਕੇ (ਕਿਉਂਕਿ ਕੋਵਿਡ ਦੇ ਕਾਰਨ ਲੋਕ ਘਰਾਂ ਵਿੱਚ ਬੰਦ ਸਨ ) ਕੁੱਲ ਟੋਟਲ 32500 € ਦਿੱਤੇ ਸਨ, ਉਸ ਵਕਤ ਦਾ ਬਕਾਇਆ ਅਜੇ ਤੱਕ ਦੇਣ ਵਾਲਾ ਹੈ | ਇਹ ਸਾਰੇ ਪੈਸੇ ਉਨ੍ਹਾਂ ਪਰਿਵਾਰਾਂ ਨੇ ਦਿੱਤੇ ਸਨ, ਜਿਨ੍ਹਾਂ ਦੀ ਗਿਣਤੀ ਮੋਹਤਬਾਰ ਬੰਦਿਆਂ ਵਿੱਚ ਭਾਵੇਂ ਨਹੀਂ ਆਉਂਦੀ, ਲੇਕਿਨ ਦਰਿਆਦਿਲੀ ਅਤੇ ਦਾਨੀ ਪਰਿਵਾਰ ਜਰੂਰ ਹਨ, ਜਿਨ੍ਹਾਂ ਨੇ ਆਪਣੇ ਨਾਵਾਂ ਦੀ ਮਸ਼ਹੂਰੀ ਵੀ ਨਹੀਂ ਕੀਤੀ ਅਤੇ ਨਾ ਹੀ ਅੱਜ ਤੱਕ ਸੰਸਥਾ ਨੂੰ ਕੋਈ ਸੁਆਲ ਕੀਤਾ ਹੈ |
ਇਸ ਸੰਸਥਾ ਨੂੰ,ਫਰਾਂਸ ਸਥਿਤ, ਭਾਰਤੀ ਅੰਬੈਸੀ ਸਾਹਿਤ ਫਰਾਂਸ ਦੇ ਚਾਰ ਪ੍ਰਮੁੱਖ ਗੁਰਦੁਆਰਿਆਂ ਦੇ ਨਾਲ ਨਾਲ ਰਾਜੀਵ ਚੀਮਾ, ਕੁਲਵਿੰਦਰ ਸਿੰਘ ਫਰਾਂਸ, ਯਾਦਵਿੰਦਰ ਸਿੰਘ ਬਰਾੜ, ਸਤਨਾਮ ਸਿੰਘ ਬਦੇਸ਼ਾ, ਰਘੁਬੀਰ ਸਿੰਘ ਕੋਹਾੜ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਬਲਵਿੰਦਰ ਸਿੰਘ ਥਿੰਦ, ਰਾਮ ਸਿੰਘ ਮੈਗੜਾ, ਸੁਖਵੀਰ ਸਿੰਘ ਕੰਗ, ਤੇਜਿੰਦਰ ਸਿੰਘ ਜੋਸਨ, ਸਾਬੀ ਜੋਸਨ, ਸਰਬਜੀਤ ਸਿੰਘ ਟਾਂਡਾ, ਸੋਨੀ ਰਾਣੀਪੁਰ, ਹਰਿੰਦਰਪਾਲ ਸਿੰਘ ਸੇਠੀ, ਜੋਗਿੰਦਰ ਕੁਮਾਰ ਅਵਿਨਾਸ਼ ਮਿਸ਼ਰਾ, ਭੀਮ ਸੈਨ, ਪ੍ਰਿਥੀਪਾਲ ਸਿੰਘ ਵਰ੍ਹਿਆਂਣਾ, ਕੁਲਵੰਤ ਸਿੰਘ ਹਰਿਆਣਾ, ਮੋਹਿੰਦਰ ਸਿੰਘ ਬਰਿਆਰ, ਕੁਲਦੀਪ ਸਿੰਘ ਖਾਲਸਾ, ਭੂਪਿੰਦਰ ਸਿੰਘ ਹਰਿਆਣਾ, ਜਸਵਿੰਦਰ ਸਿੰਘ ਪਾਸਲਾ, ਸਤਨਾਮ ਸਿੰਘ ਬਦੇਸ਼ਾ, ਬਿੱਟੂ ਬੰਗੜ, ਬਲਵਿੰਦਰ ਸਿੰਘ ਥਿੰਦ, ਰਾਜੂ ਚੰਦੀ, ਜਰਨੈਲ ਸਿੰਘ ਥਿੰਦ, ਦੇਵਿੰਦਰ ਸਿੰਘ ਸਾਬੀ, ਟੋਹੜਾ, ਰਵੀ ਸੱਲਾਂ, ਲਖਵਿੰਦਰ ਸਿੰਘ ਲੱਖੀ, ਐਮ. ਪੀ ਸਿੰਘ ਬੇਗੋਵਾਲ, ਸ਼ਿੰਗਾਰਾ ਸਿੰਘ ਮਾਨ, ਬਾਬਾ ਕਸ਼ਮੀਰ ਸਿੰਘ, ਮੋਹਨ ਲਾਲ, ਪਰਮਿੰਦਰ ਸਿੰਘ ਪਰਮਾਰ, ਲਾਲ ਸਿੰਘ, ਬਲਵੰਤ ਸਿੰਘ ਰੂਬੀ ਰੈਸਟੋਰੈਂਟ, ਸਰਪੰਚ ਸੁਰਜੀਤ ਸਿੰਘ, ਨਿੱਕਾ ਗੁਰਦਾਸਪੁਰ, ਗਿੰਦਾ ਪ੍ਰਧਾਨ, ਪ੍ਰਿਥੀਪਾਲ ਸਿੰਘ ਵਰ੍ਹਿਆਂਣਾ, ਪਵਿੱਤਰ ਸਿੰਘ ਗੋਜਾਂਵੀਲ, ਟੋਨੀ ਭੋਲੱਥ,, ਇੰਦਰਜੀਤ ਸਿੰਘ ਜਰਮਨੀ, ਅਜੀਤ ਸਿੰਘ ਲੰਬੜ, ਦਲਜੀਤ ਸਿੰਘ ਕਬੱਡੀ ਪਲੇਅਰ, ਕੋਚ ਮਾਨ ਸਾਹਿਬ, ਕੁਲਵਿੰਦਰ ਸਿੰਘ ਰੰਗਾ, ਸੰਦੀਪ ਵਡਾਲਾ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕੁੰਦੀ, ਸੋਨੂੰ ਕਰਨੈਲਗੰਜ, ਬਾਦਲ ਕਰਨੈਲਗਜ, ਲਖਵਿੰਦਰ ਸਿੰਘ ਮੁਲਤਾਨੀ, ਬੂਟਾ ਸਿੰਘ ਖਾਲਸਾ, ਸੋਨੂੰ ਜਹਾਜ, ਜੱਗੀ ਬੋਸ, ਸੁਖਜਿੰਦਰ ਸਿੰਘ ਸੁੱਖਾ, ਗੁਰਮੇਲ ਸਿੰਘ ਗੇਲੀ, ਵਿਨੋਦ ਬਠਿੰਡਾ, ਰਾਜਬੀਰ ਸਿੰਘ ਤੁੰਗ, ਸ਼ਮਸ਼ੇਰ ਸਿੰਘ, ਬਾਬਾ ਨਿਜ਼ਾਮਪੁਰੀਆ ਆਦਿ ਦਾ ਸਹਿਯੋਗ ਹਮੇਸ਼ਾਂ ਮਿਲਦਾ ਰਹਿੰਦਾ ਹੈ |





