*ਦਸਤਾਰ ਮਸਲੇ ਤੇ ਫਰਾਂਸ ਦੇ ਸਮੂੰਹ ਗੁਰਦੁਆਰਿਆਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸਾਹਿਬ ਲਾ -ਬੁਰਜੇ ਵਿਖ਼ੇ ਦਸ ਨਵੰਬਰ ਨੂੰ –ਪ੍ਰਬੰਧਕ*

Uncategorized
Spread the love

ਪੈਰਿਸ (ਭੱਟੀ ) ਫਰਾਂਸ ਸਰਕਾਰ ਦੁਆਰਾ ਦੋ ਹਜਾਰ ਤਿੰਨ ਵਿੱਚ ਇੱਕ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਸੀ, ਜਿਸ ਮੁਤਾਬਿਕ ਸਕੂਲੀ ਬੱਚੇ ਕੋਈ ਵੀ ਧਾਰਮਿਕ ਚਿੰਨ ਪਹਿਨ ਕੇ ਸਕੂਲ ਨਹੀਂ ਸਨ ਜਾ ਸਕਦੇ | ਇਸ ਕਾਨੂੰਨ ਦੇ ਬਣਨ ਮਗਰੋਂ ਮੁਸਲਿਮ ਸਮਾਜ ਦੇ ਬੱਚੇ ਤਾਂ ਖੁਸ਼ ਹੋਏ ਸਨ, ਕਿਉਂਕਿ ਉਹ ਯੂਰਪ ਦੇ ਜੰਮਪਲ ਹੋਣ ਕਾਰਨ ਹਿਜਾਬ ਪਹਿਨਣਾ ਹੀ ਨਹੀਂ ਸਨ ਚਾਹੁੰਦੇ, ਐਪਰ ਸਿੱਖ ਬੱਚੇ ਵੀ ਇਸ ਕਾਨੂੰਨ ਦੇ ਘੇਰੇ ਵਿੱਚ ਆ ਗਏ | ਇਸ ਬਾਰੇ ਫਰਾਂਸ ਵੱਸਦੀ ਸਿੱਖ ਕਮੀਉਨਿਟੀ ਦੇ ਮੋਹਰੀਆਂ ਨੇ ਤਾਂ ਉਸ ਵਕਤ ਸਰਕਾਰ ਪੱਖੀ ਅਧਿਕਾਰੀਆਂ ਨੂੰ ਸਮਝਾ ਬੁਝਾ ਕੇ ਸਿੱਖ ਬੱਚਿਆਂ ਦੇ ਸਿਰਾਂ ਤੇ ਪਟਕੇ ਦੀ ਜਗਾਹ ਜੂਰੇ ਉੱਪਰ ਕਾਲੀ ਜਾਲੀ ਜਾਂ ਛੋਟਾ ਜਿਹਾਂ ਕਾਲੇ ਰੰਗ ਦਾ ਰੁਮਾਲ ਬੰਨਣਾ ਪ੍ਰਵਾਨ ਕਰ ਲਿਆ ਸੀ | ਐਪਰ ਹੁਣ ਕਈ ਸਾਲ਼ ਬੀਤ ਜਾਣ ਉਪਰੰਤ ਫਿਰ ਦੁਬਾਰਾ ਕਈ ਸਕੂਲਾਂ ਦੇ ਪ੍ਰਬੰਧਕਾਂ ਨੇ ਜੂੜੇ ਤੇ ਰੁਮਾਲ ਪਾਉਣ ਤੋਂ ਵੀ ਮਨਾ ਕਰ ਦਿੱਤਾ ਹੈ | ਸੋ ਇਸ ਮਸਲੇ ਨੂੰ ਫਰਾਂਸ ਸਰਕਾਰ ਨਾਲ ਦੁਬਾਰਾ ਵਿਚਾਰ ਵਿਮਰਸ਼ ਕਰਨ ਦੀ ਰੂਪ ਰੇਖਾ ਤਿਆਰ ਕਰਨ ਹਿੱਤ, ਫਰਾਂਸ ਦੇ ਸਮੂੰਹ ਗੁਰਦੁਆਰਿਆਂ ਦੀ ਇੱਕ ਸਾਂਝੀ ਮੀਟਿੰਗ, ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ( ਲਾ -ਬੁਰਜੇ ) ਵਿਖ਼ੇ, ਦਸ ਨਵੰਬਰ ਦਿਨ ਐਤਵਾਰ ਨੂੰ ਦੁਪਹਿਰੋਂ ਬਾਅਦ ਦੋ ਵਜੇ ਬੁਲਾਈ ਗਈ ਹੈ | ਇਸ ਮੀਟਿੰਗ ਵਿੱਚ ਗੁਦੁਆਰਾ ਸਾਹਿਬ ਲਾ-ਬੁਰਜੇ ਦੀ ਪ੍ਰਬੰਧਕ ਕਮੇਟੀ ਵੱਲੋਂ, ਮੀਟਿੰਗ ਵਿੱਚ ਹਾਜਿਰ ਨੁਮਾਇੰਦਿਆਂ ਕੋਲੋਂ ਇਸ ਸਬੰਧੀ ਸੁਝਾਅ ਮੰਗੇ ਜਾਣਗੇ ਕਿ ਸਕੂਲ ਦੇ ਸਟਾਫ ਨਾਲ ਕਿਸ ਤਰੀਕੇ ਗੱਲ ਕੀਤੀ ਜਾ ਸਕਦੀ ਹੈ, ਤਾਂ ਕਿ ਬੱਚੇ ਪਹਿਲਾਂ ਵਾਲੀ ਪੋਜੀਸ਼ਨ ਵਿੱਚ ਹੀ ਸਕੂਲ ਜਾਇਆ ਕਰਨ |

Leave a Reply

Your email address will not be published. Required fields are marked *