*ਕੁੱਝ ਸ਼ਖਸ਼ੀਅਤਾਂ ਵੱਲੋਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਪ੍ਰਗਟਾਏ ਗਏ ਸ਼ੱਕ ਦੀ ਅਸੀਂ ਭਰਭੂਰ ਨਿੰਦਿਆ ਕਰਦੇ ਹਾਂ —– ਭੁੰਗਰਨੀ, ਫ਼ਤਿਹਗੜ੍ਹ, ਬੋਦਲ, ਅਤੇ ਸੁਰਜੀਤ ਸਿੰਘ ਮਾਣਾ*
ਪੈਰਿਸ (ਭੱਟੀ ਫਰਾਂਸ ) ਕਿਸੇ ਨੂੰ ਫਸਾਉਂਣ ਵਾਸਤੇ ਛੇੜ ਛੇੜਨ ਵਾਲਿਆਂ ਉੱਪਰ, ਜੱਦ ਗਾਜ ਡਿੱਗਦੀ ਹੈ ਤਾਂ ਪਤਾ ਫਿਰ ਲੱਗਦਾ ਹੈ | ਅਜਿਹਾ ਭਾਣਾ ਵਰਤਿਆ ਹੈ ਅਕਾਲੀ ਸੁਧਾਰ ਲਹਿਰ ਵਾਲੇ ਸੋਲਾਂ ਬਾਗੀ ਨੇਤਾਵਾਂ ਨਾਲ, ਜਿਨ੍ਹਾਂ ਵਿੱਚੋਂ ਵਾਰੋ ਵਾਰੀ ਸਾਰਿਆਂ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਵੇਗਾ | ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਰਾਜਸੀ ਨੇਤਾਵਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਫਸਾਉਂਣ ਵਾਸਤੇ, ਖੁੱਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਸੀ, ਤੇ ਜੱਦ ਹੁਣ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਇਨ੍ਹਾਂ ਬਾਗੀ ਨੇਤਾਵਾਂ ਦੀ ਅਸਲੀਅਤ ਜਾਣ ਕੇ ਉਨ੍ਹਾਂ ਕੋਲ਼ੋਂ ਸਫਾਈ ਮੰਗ ਰਹੇ ਹਨ, ਤਾਂ ਕੁਝ ‘ਕੁ ਸਿੱਖ ਬੁੱਧੀਜੀਵੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉੱਪਰ ਪੱਖ ਪਾਤ ਕਰਨ ਦੇ ਸੁਆਲ ਚੁੱਕੇ ਗਏ ਹਨ, ਜੋ ਕਿਸੇ ਤਰੀਕੇ ਵੀ ਜਾਇਜ ਨਹੀਂ ਲੱਗਦੇ | ਵੈਸੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਰੁਤਬੇ ਨੂੰ ਦੇਖਦੇ ਹੋਏ, ਸਿੱਖ ਧਰਮ ਨਾਲ ਸਬੰਧਿਤ ਕਿਸੇ ਵੀ ਸ਼ਖਸ਼ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹੁਕਮ ਉੱਪਰ ਕਿੰਤੂ ਪ੍ਰੰਤੂ ਕਰਨਾ ਸ਼ੋਭਾ ਨਹੀਂ ਦਿੰਦਾਂ ਅਤੇ ਨਾਂ ਹੀ ਜਾਇਜ ਕਿਹਾ ਜਾ ਸੱਕਦਾ ਹੈ | ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਕ੍ਰਮਵਾਰ ਇਕਬਾਲ ਸਿੰਘ ਭੱਟੀ ਫਰਾਂਸ, ਜਗਵੰਤ ਸਿੰਘ ਲਹਿਰਾ ਇਟਲੀ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਇਟਲੀ , ਜਗਜੀਤ ਸਿੰਘ ਫ਼ਤਿਹਗੜ੍ਹ ਇਟਲੀ , ਹਰਦੀਪ ਸਿੰਘ ਬੋਦਲ ਇਟਲੀ, ਲਾਭ ਸਿੰਘ ਭੰਗੂ ਸਪੇਨ, ਮਸਤਾਨ ਸਿੰਘ ਨੌਰਾ ਨੌਰਵੇ,, ਸੁਰਜੀਤ ਸਿੰਘ ਮਾਣਾ ਫਰਾਂਸ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਨ ਫਰਾਂਸ ਆਦਿ ਨੇਤਾਵਾਂ ਦਾ, ਜਿਨ੍ਹਾਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉੱਪਰ ਪੱਖ ਪਾਤ ਕਰਨ ਵਾਲਾ ਬਿਆਨ ਦੇਣ ਦੀ ਸਾਂਝੇ ਤੌਰ ਤੇ ਸਖ਼ਤ ਨਿੰਦਿਆ ਕੀਤੀ ਹੈ |