*ਤਰਨਤਾਰਨ ਦੇ ਇੱਕ ਮਸ਼ਹੂਰ ਬਾਬੇ ਵੱਲੋਂ ਕਥਾਵਾਚਕ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ*

देश पंजाब
Spread the love

ਕਥਾਵਾਚਕ ਸੁਖਦੇਵ ਸਿੰਘ ਦੀ ਫਾਈਲ ਫੋਟੋ

 

ਜਲੰਧਰ (ਦਾ ਮਿਰਰ ਪੰਜਾਬ)-ਤਰਨਤਾਰਨ ਦੇ ਇੱਕ ਬਾਬੇ ਵੱਲੋਂ ਕਥਾਵਾਚਕ ਨਾਲ  ਵੱਡੇ ਪੱਧਰ ਤੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਬਾਬੇ ਵੱਲੋਂ ਕਥਾ ਵਾਚਕ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਇਸੇ ਸਬੰਧ ਵਿੱਚ ਦਾ ਮਿਰਰ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਸੁਖਦੇਵ ਸਿੰਘ ਸਪੁੱਤਰ ਸ੍ਰੀ ਜੋਗਿੰਦਰ ਸਿੰਘ ਨਿਵਾਸੀ ਘਰੋਂਡਾ (ਕਰਨਾਲ ) ਹਰਿਆਣਾ ਦਾ ਰਹਿਣ ਵਾਲਾ ਹਾਂ ਤੇ ਇਕ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹਾਂ,ਮੈਂ 2006 ਵਿਚ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕਿ ਸਿੱਖ ਧਰਮ ਦਾ ਹਿੱਸਾ ਬਣਿਆ ਤੇ ਗੁਰਬਾਣੀ ਵਿਦਿਆ ਪ੍ਰਾਪਤ ਕਰਕੇ ਲਗਭਗ 2010 ਤੋਂ ਗੁਰਬਾਣੀ ਦੇ ਪ੍ਰਚਾਰ ਦੀ ਸੇਵਾ ਕਰ ਰਿਹਾ ਹੈ,

2013 ਵਿਚ ਮੈ ਪਟਿਆਲਾ ਦੇ ਇਕ ਗੁਰੂ ਘਰ ਵਿਚ ਕਥਾ ਦੀ ਹਾਜ਼ਰੀ ਲਈ ਗਿਆ ਤੇ ਮੈਨੂੰ ਓਥੇ ਜ਼ਿਲ੍ਹਾ ਤਰਨਤਾਰਨ ਦਾ ਇਕ ਬਾਬਾ ਮਿਲਿਆ ਜਿਸਨੇ ਮੈਨੂੰ ਆਪਣੀ ਸੰਪਰਦਾਇ ਵਿਚ ਸੇਵਾ ਕਰਨ ਲਈ ਕਿਹਾ ਤੇ ਨਾਲ ਮੈਨੂੰ ਕਿਹਾ ਕਿ ਜੇਕਰ ਮੈ ਓਸਦੇ ਨਾਲ ਸੇਵਾ ਕਰਦਾ ਹੈ ਤੇ ਉਹ ਮੈਨੂੰ ਵਿਦੇਸ਼ ਵਿਚ ਸੈੱਟ ਕਰਵਾ ਦੇਵੇਗਾ ਤੇ ਮੇਰੀ ਜਿੰਦਗੀ ਬਣ ਜਾਵੇਗੀ,

ਮੈ ਜੁਲਾਈ 2013 ਵਿਚ ਉਸ ਬਾਬੇ ਦੀਆਂ ਗੱਲਾਂ ਵਿਚ ਆਣਕੇ ਓਸਦੇ ਡੇਰੇ ਚੱਲਿਆ ਗਿਆ ਤੇ ਉਸ ਬਾਬੇ ਦੀ ਸੰਪਰਦਾਇ ਵਿਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ,ਮੈ ਬਾਬੇ ਕੋਲੋ ਕਦੇ ਕੋਈ ਤਨਖਾਹ  ਜਾਂ ਪ੍ਰਚਾਰ ਤੋਂ ਆਈ ਮਾਇਆ ਨਹੀਂ ਲਈ ਕਿਉਕਿ ਬਾਬਾ ਕਹਿੰਦਾ ਹੁੰਦਾ ਸੀ ਕਿ ਇਹ ਮਾਇਆ ਸ੍ਰੀ ਤੇਰੇ ਬਾਹਰ ਜਾਣ ਵੇਲੇ ਕੰਮ ਆਵੇਗੀ,ਮੈ ਬਾਬੇ ਕੋਲ ਲਗਭਗ 5 ਸਾਲ ਰਿਹਾ ਜਿਸ ਵਿਚ ਮੈਨੂੰ ਬਾਬੇ ਦੇ ਓਹ ਰਾਜ ਪਤਾ ਲੱਗੇ ਜੌ ਹੈਰਾਨ ਕਰਨ ਵਾਲੇ ਸਨ,ਬਾਬਾ ਸਿੱਖਾਂ ਦੇ ਕਾਤਿਲ ਅਜੀਤ ਪੂਹਲੇ ਦਾ ਦੋਸਤ ਸੀ,ਬਾਬੇ ਉੱਤੇ ਬਲਾਤਕਾਰ ਅਤੇ ਕਤਲ ਦੀਆਂ ਤੇ ਹੋਰ ਵੀ ਗੰਦੇ ਕੰਮਾਂ ਦੀਆਂ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜਾਬ ਪੁਲਸ ਕੋਲ ਬੰਦ ਬਸਤੇ ਪਈਆਂ ਹਨ,ਬਾਬਾ ਰਾਜਨੀਤੀ ਤੇ ਆਰਥਿਕ ਤੌਰ ਤੇ ਤਗੜਾ ਹੋਣ ਕਰਕੇ ਓਹਨਾ ਦਰਖਾਸਤਾਂ ਤੇ ਕੋਈ ਕਾਰਵਾਈ ਨਹੀਂ ਹੋਣ ਦਿੰਦਾ,

ਬਰਦਾਸਤ ਤੋਂ ਬਾਹਰ ਓਸ ਵੇਲੇ ਹੋਈ ਜਦੋਂ ਬਾਬੇ ਨੇ ਮੇਰੀ ਜਿੰਦਗੀ ਵੀ ਬਰਬਾਦ ਕਰ ਦਿੱਤੀ ਮੇਰਾ ਘਰ ਬਾਰ ਸਭ ਬਰਬਾਦ ਹੋ ਗਿਆ,ਬਾਬੇ ਦੇ ਕਾਰਨਾਮੇ ਜਦੋਂ ਮੈਨੂੰ ਪਤਾ ਲੱਗੇ ਤੇ ਮੈ ਬਾਬੇ ਨੂੰ ਕਿਹਾ ਕਿ ਮੈਨੂੰ ਬਾਹਰ ਭੇਜ ਦੋ ਤੇ ਬਾਬੇ ਨੇ ਮੈਨੂੰ ਮਲੇਸ਼ੀਆ ਸਿੰਗਾਪੁਰ ਜਾਣ ਲਈ ਕਿਹਾ ਕਿ ਗੇੜਾ ਲਗਾ ਆਓ ਤੇ ਫੇਰ ਵੱਡੇ ਦੇਸ਼ ਭੇਜਣਗੇ,ਮੈ ਸਿੰਗਾਪੁਰ ਤੋ ਆ ਕੇ ਜਦੋਂ ਬਾਬੇ ਨੂੰ ਮਿਲਿਆ ਬਾਬੇ ਨੇ ਏਕ ਏਜੰਟ ਮੈਨੂੰ ਮਿਲਵਾਇਆ ਜਿਸਨੇ ਮੈਨੂੰ ਬਾਹਰ ਜਾਣ ਲਈ 35 ਲੱਖ ਦੀ ਮੰਗ ਕੀਤੀ ਤੇ ਬਾਬਾ ਮੈਨੂੰ ਕਹਿਣ ਲਗਿਆ ਕਿ ਅੱਧੇ ਪੈਸੇ ਮੈਨੂੰ ਦੇਣੇ ਪੈਣੇ ਮੈ ਅਪਣੇ ਮਕਾਨ ਤੇ ਪੈਸੇ ਚੱਕ ਕੇ ਬਾਬੇ ਦੇ ਏਜੰਟ ਨੂੰ 10 ਲੱਖ ਰੁਪਏ ਦੇ ਦਿੱਤੇ ਕੁਝ ਸਮੇਂ ਕੇ ਬਾਦ ਏਜੰਟ ਲਾਪਤਾ ਹੋ ਗਿਆ,ਇਸ ਗੱਲ ਬਾਰੇ ਬਾਬੇ ਨੂੰ ਜਦੋਂ ਦਸਿਆ ਕਿ ਮੇਰੇ ਬਹੁਤ ਪੈਸੇ ਖਰਾਬ ਹੋ ਗਏ ਨੇ ਤੇ ਬਾਬੇ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਮੈ ਬਹੁਤ ਸਮੇਂ ਬੇਡ ਰੈਸਟ ਰਿਹਾ ,ਬੇਨਤੀ ਹੈ ਕਿ ਹੁਣ ਬਾਬੇ ਨੇ ਮੇਰਾ ਫੋਨ ਵੀ ਚਕਨਾ ਬੰਦ ਕਰ ਦਿੱਤਾ ਹੈ ਤੇ ਮੈਨੂੰ 24 -25 ਲੱਖ ਦਾ ਕਰਜ਼ਾਈ ਕਰਕੇ ਆਪ ਡੇਰੇ ਬੈਠਾ ਹੈ,ਮੇਰੇ ਕੋਲ ਰਹਿਣ ਲਈ ਘਰ ਵੀ ਨਹੀਂ ਹੈ ਥਾਂ ਥਾਂ ਤੇ ਧੱਕੇ ਖਾਣ ਲਈ ਮਜਬੂਰ ਕਰ ਦਿੱਤਾ ਹੈ,ਬਾਬੇ ਦੇ ਸਾਰੇ ਸਬੂਤ ਮੇਰੇ ਕੋਲ ਹਨ। ਕਥਾਵਾਚਕ ਸੁਖਦੇਵ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਤੇ ਮੈਨੂੰ ਇਨਸਾਫ਼ ਦਵਾਇਆ ਜਾਵੇ।

Leave a Reply

Your email address will not be published. Required fields are marked *