ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਵਿੱਚ ਸਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਸੀ । ਸੰਨ 1984 ਵਿੱਚ ਕਾਂਗਰਸ ਰਾਜ ਸਮੇਂ ਸਰਕਾਰ ਨੇ ਸੱਚਖੰਡ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਕਰ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਜੋ ਕਦੇ ਸਿੱਖ ਕੌਮ ਭੁਲਾ ਨੀ ਸਕਦੀ ਅਤੇ ਇਹ ਦੁਖਾਂਤਕ ਘਲੂਘਾਰਾ ਸਿੱਖ ਇਤਿਹਾਸ ਵਿੱਚ ਹਮੇਸ਼ਾ ਦਰਜ ਰਹੇਗਾ । ਨੈਸ਼ਨਲ ਸਿੱਖ ਮਿਊਜਿਅਮ ਐਂਡ ਸਰਕਾਰ-ਏ- ਖ਼ਾਲਸਾ ਆਰਟ ਗੈਲਰੀ ਡਰਬੀ ਯੂਕੇ ਦੇ ਆਰਟਿਸਟ ਸਾਹਿਬ ਸਿੰਘ ਜੋ ਕਿ ਇੰਟਰਨੈਸ਼ਨਲ ਵੈਕਸ ਸਟੇਚੁ ਐਂਡ ਹੈਡੀਕਰਾਫਟ ਸਕੇਲ ਰੈਪਲਿਕਾ ਆਰਟਿਸਟ ਦੇ ਨਾਮ ਨਾਲ ਜਾਣੇ ਜਾਂਦੇ ਹਨ. ਵਲੋਂ 1984 ਦੌਰਾਨ ਅਕਾਲ ਤਖ਼ਤ ਸਾਹਿਬ ਨੂੰ ਬਾਹ ਢੇਰੀ ਕੀਤੇ ਹੋਏ ਲਾਇਵ ਸਕੇਲ ਮਾਡਲ (ਰੈਪਲਿਕਾ) ਵਿੱਚ ਪੇਸ਼ ਕੀਤਾ ਗਿਆ । ਇਹ ਰੈਪਲਿਕਾ ਵਰਲਡ ਦੀ ਪਹਿਲੀ ਸਕੇਲ ਰੈਪਲਿਕਾ ਹੈ ਜੋ ਕਿ ਉਸ ਸਮੇਂ ਦਾ ਮੂੰਹੋਂ ਬੋਲਦਾ ਦ੍ਰਿਸ਼ ਹੈ ਜੋ ਕਿ ਸੱਚਖੰਡ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬਣੀ ਸ਼ਹੀਦੀ ਗੈਲਰੀ ਵਿੱਚ ਸਥਾਪਿਤ ਕੀਤਾ ਗਿਆ ਹੈ । ਘੱਲੂਘਾਰੇ ਤੋਂ 40 ਸਾਲਾਂ ਬਾਅਦ ਇਸ ਸ਼ਹੀਦੀ ਗੈਲਰੀ ਵਿੱਚ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਮ ਅਤੇ ਤਸਵੀਰਾਂ ਲਗਾਈਆਂ ਗਈਆਂ ਹਨ ਜੇ ਪਰਿਕਰਮਾ ਵਿੱਚ ਸ਼ਹੀਦ ਕੀਤੇ ਗਏ ਸਨ ।
ਰੈਪਲਿਕਾ ਬਾਰੇ ਜਾਣਕਾਰੀ ਦਿੰਦਿਆਂ ਆਰਟਿਸਟ ਸਾਹਿਬ ਸਿੰਘ ਨੇ ਦੱਸਿਆ ਕਿ ਇਹ ਰੈਪਲਿਕਾ 8 ਫੁੱਟ ਉੱਚੀ ਅਤੇ 8 ਫੁੱਟ ਚੋੜ੍ਹੀ ਹੈ । ਇਸ ਨੂੰ ਬਨਾਉਣ ਲਈ ਇੱਕ ਸਾਲ ਦਾ ਸਮਾਂ ਲੱਗਿਆ। ਇਸ ਨੂੰ ਬਨਾਉਣ ਵਿੱਚ ਢੂੰਡ ਅਤੇ ਹੋਰ ਬਹੁਤ ਸਾਰੇ ਇੰਟਰਨੈਸ਼ਨਲ ਕੈਮੀਕਲਸ ਕਲਰ, ਹਾਰਡਨਰ ਵਰਤੇ ਗਏ ਹਨ ਜੋ ਕਿ ਖ਼ਾਸ ਤੌਰ ਤੇ ਅਮਰੀਕਾ ਤੋਂ ਮੰਗਵਾਏ ਗਏ ਹਨ ਜਿਹਨਾਂ ਦੀ ਮਿਆਦ ਲਾਈਫ ਟਾਇਮ ਹੈ। ਖਾਲਸਾ ਨੇ ਦੱਸਿਆ ਕਿ ਆਰਟਿਸਟ ਸਾਹਿਬ ਨੂੰ ਇਸ ਕੈਪਲਿਕਾ ਬਨਾਉਣ ਪਿੱਛੇ ਸ੍ਰੋਮਣੀ ਪ੍ਰਬੰਧਕ ਕਮੇਟੀ ਅਮ੍ਰਿਤਸਰ ਅਤੇ ਦਮਦਮੀ ਟਕਸਾਲ ਮਹਿਤਾ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਮ੍ਰਿਤਸਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ, ਪੰਥ ਦੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ .ਜੀ. ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਸਾਹਿਬ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਮੌਜੂਦ ਸਨ । ਖ਼ਾਲਸਾ ਨੇ ਦੱਸਿਆ ਕੀ ਆਰਟਿਸਟ ਸਾਹਿਬ ਸਿੰਘ ਵਲੋਂ ਪਹਿਲਾਂ ਵੀ ਬਹੁਤ ਸਾਰੇ ਮਾਡਲ ਜੋ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤੇ ਸਿੱਖੀ ਦੇ ਇਤਿਹਾਸ ਨੂੰ ਦਰਸਾਉਦੇ ਹਨ, ਨੈਸ਼ਨਲ ਸਿੱਖ ਮਿਊਜਿਅਮ ਐਂਡ ਸਰਕਾਰ – ਏ- ਖਾਲਸਾ ਆਰਟ ਗੈਲਰੀ ਡਰਬੀ-ਯੂਕੇ ਵਿੱਚ ਵੀ ਬਹੁਤ ਹੀ ਬਾਕਮਾਲ ਸਿੰਘ ਇਤਿਹਾਸ ਨਾਲ ਸੰਬੰਧਤ ਮਾਡਲ ਰੱਖੋ ਗਏ ਹਨ, ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚੰਗੀ ਸੰਧੂ ਦੇ ਰਹੇ ਹਨ। ਆਰਟਿਸਟ ਸਾਹਿਬ ਸਿੰਘ ਵਲੋਂ ਪਹਿਲਾਂ ਵੀ ਇੱਕ ਖ਼ਾਸ ਰੈਪਲਿਕਾ ਜੋ ਕਿ ਜਲਿਆਂਵਾਲਾ ਬਾਗ 1919 ਵਿੱਚ ਹੋਏ ਦੁੱਖਾਤ ਨੂੰ ਬਿਆਨ ਕਰਦੀ ਹੈ ਜੋ ਡਰਬੀ ਮਿਊਜਿਅਮ ਚ ਖਿੱਚ ਦਾ ਕੇਂਦਰ ਹੈ, 100 ਸਾਲਾ ਸ਼ਤਾਬਦੀ ਮੌਕੇ ਜਿਸ ਤੇ ਬਿਟੇਨ ਨੇ ਖ਼ੁਦ ਪ੍ਰਗਟ ਕੀਤਾ ਸੀ । ਆਉਣ ਵਾਲੇ ਸਮੇ ਡਰਬੀ ਮਿਊਜੀਅਮ ਵਿੱਚ ਸਾਰਾਗੜ੍ਹੀ ਦੇ 21 ਸਿੱਖ ਫੌਜੀਆਂ ਨੂੰ ਸਮਰਪਿਤ ਰੈਪਲਿਕਾ ਤਿਆਰ ਕੀਤੀ ਜਾਵੇਗੀ ਅਤੇ ਕੌਮ ਦੇ ਮਹਾਨ ਸਿੱਖ ਗ਼ਦਰੀ ਯੋਧੇ ਜਿਹਨਾਂ ਨੂੰ ਕੈਨੇਡਾ ਦੀ ਸਰਕਾਰ ਨੇ ਫਾਂਸੀ ਦੀ ਸਜ਼ਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਸਿੱਖ ਗ਼ਦਰੀ ਯੋਧੇ ਜੋ ਕਿ ਕੈਨੇਡਾ ਦੀ ਧਰਤੀ ਤੇ ਸਿੱਖ ਨਸਲਵਾਦ ਅਤੇ ਬਸਤੀਵਾਦ ਖਿਲਾਫ਼ ਅਤੇ ਮਨੁੱਖੀ ਹੱਕਾਂ ਲਈ ਲੜੇ, ਉਹਨਾਂ ਦੇ 100 ਸਾਲ ਦੇ ਕਰੀਬ ਗ਼ਦਰੀ ਸ਼ਹੀਦਾਂ ਦੇ ਇਤਿਹਾਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਜੇ ਹੁਣ ਡਰਬੀ ਸਿੱਖ ਮਿਊਜਿਅਮ ਵਿੱਚ ਸਥਾਪਿਤ ਕੀਤਾ ਜਾਵੇਗਾ। ਆਰਟਿਸਟ ਸਾਹਿਬ ਸਿੰਘ ਨੇ ਮਿਊਜੀਅਮ ਦੇ ਚੇਅਰਮੈਨ ਅਤੇ ਪੰਜਾਬ ਟਾਇਮਜ਼ ਯੂਕੇ ਚੀਫ ਐਡੀਟਰ ਸ. ਰਜਿੰਦਰ ਸਿੰਘ ਪੁਰੇਵਾਲ ਦੇ ਪੂਰਨ ਸਹਿਯੋਗ ਲਈ ਧੰਨਵਾਦ ਕੀਤਾ।
ਖਾਲਸਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕੀ ਇਸ ਤਰਾਂ ਦੇ ਹੋਰ ਮਾਡਲ ਅਸੀ ਅਮਰੀਕਾ ਦੇ ਕੇਨਾਕਟੀਕਟ (ਨੋਰਵਿੱਚ) ਸੀ ਟੀ ਵਿੱਚ ਸਿੱਖ ਆਰਟ ਗੈਲਰੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਤ ਮਾਡਲ ਅਤੇ ਵੈਕਸ ਸਟੈਚੂ ਸਥਾਪਿਤ ਕੀਤੇ ਜਾਣਗੇ ।ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਮ੍ਰਿਤਸਰ ਅਤੇ ਦਮਦਮੀ ਟਕਸਾਲ ਮਹਿਤਾ ਵੱਲੋਂ ਇਹ ਉਪਰਾਲਾ ਸਲਾਘਾਯੋਗ ਹੈ। ਇਸ ਮੌਕੇ ਤੇ ਆਰਟਿਸਟ ਸਾਹਿਬ ਸਿੰਘ ਨੂੰ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਸਨਮਾਨ ਚਿੰਨ ਅਤੇ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਆਰਟਿਸਟ ਸਾਹਿਬ ਸਿੰਘ ਸਿੰਘ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਮੀਡੀਆ ਅਤੇ ਆਰਗਨਾਈਦਰ ਸਕੱਤਰ ਵਜੋਂ ਸੇਵਾਵਾਂ ਵੀ ਨਿਭਾ ਰਹੇ ਹਨ ।ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੂੰ ਅਤੇ ਸਿੱਖ ਕੰਮ ਨੂੰ ਆਰਟਿਸਟ ਸਾਹਿਬ ਸਿੰਘ ਦੀਆਂ ਸੇਵਾਵਾਂ ਤੇ ਮਾਣ ਹੈ।
ਇਸ ਮੌਕੇ ਤੇ ਸ. ਸੁਰਿੰਦਰ ਪਾਲ ਸਿੰਘ ਗੋਲਡੀ, ਪ੍ਰੋ. ਬਲਵਿੰਦਰ ਪਾਲ ਸਿੰਘ ਸ. ਸੰਤੋਖ ਸਿੰਘ ਦਿੱਲੀ ਪੈਣ ਸ. ਦਵਿੰਦਰ ਸਿੰਘ ਅਨੰਦ, ਸ. ਹਰਭਜਨ ਸਿੰਘ ਦਰੀਆ ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੱਲ, ਆਰਟਿਸਟ ਸਾਹਿਬ ਸਿੰਘ, ਸੰਦੀਪ ਸਿੰਘ ਬੰਨੀ ਚਾਵਲਾ, ਸ. ਕੁਲਵਿੰਦਰ ਸਿੰਘ, ਸ. ਤਜਿੰਦਰ ਸਿੰਘ ਸ. ਜਸਪਾਲ ਸਿੰਘ ਗੁਰਪ੍ਰੀਤ ਸਿੰਘ ਡੀਲਕਸ ਸੈਂਟਰੀ, ਹਰਪ੍ਰੀਤ ਸਿੰਘ ਅਮ੍ਰਿਤ ਕਪਿਊਟਰ ਸ. ਅਰਿੰਦਰਜੀਤ ਸਿੰਘ ਚੰਡਾ, ਬਾਵਾ ਪਰਬੰਦਾ, ਸ ਬਲਜੀਤ ਸਿੰਘ (ਕੰਵਰ ਸਤਨਾਮ ਸਿੰਘ ਖਾਲਸਾ ਸਕੂਲ) ਸ. ਮਨਦੀਪ ਸਿੰਘ (ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ), ਸ. ਦਲਬੀਰ ਸਿੰਘ ਰਿਆੜ (ਡਾਇਰੈਕਟਰ ਐਜੂਕੇਸ਼ਨ ਕੇਵਰ ਸਤਨਾਮ ਸਿੰਘ ਖਾਲਸਾ ਸਕੂਲ) ਅਤੇ ਹੋਰ ਮੌਜੂਦ ਸਨ ।





