*ਕਰਤਾਰਪੁਰ ਵਿੱਚ ਨਜਾਇਜ਼ ਕਲੋਨੀ ਨੂੰ ਨੋਟਿਸ ਹੋਣ ਤੋਂ ਬਾਅਦ ਵੀ ਬਿਜਲੀ ਦੀਆਂ ਤਾਰਾਂ ਪਾਈਆਂ ਜਾ ਰਹੀਆਂ ਹਨ, ਸਰਕਾਰੀ ਨੂੰ ਨੋਟਿਸ ਟਿੱਚ ਨਹੀਂ ਜਾਣਦੇ ਉਸਾਰੀਕਰਤਾ*

ਜਲੰਧਰ/ਕਰਤਾਰਪੁਰ (ਜਸਪਾਲ ਕੈਂਥ):ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਇਲਾਕੇ ਵਿੱਚ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਗੈਰ-ਕਾਨੂੰਨੀ ਕਲੋਨੀ ਉਸਾਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਾਲਵਾਂ ਰੋਡ ‘ਤੇ ਜੰਗ-ਏ-ਆਜ਼ਾਦੀ ਯਾਦਗਾਰ ਦੇ ਪਿਛਲੇ ਪਾਸੇ ਲਗਭਗ 5 ਏਕੜ ਜ਼ਮੀਨ ਵਿੱਚ ਵਿਕਸਿਤ ਕੀਤੀ ਜਾ ਰਹੀ ਇਸ ਕਲੋਨੀ ਵਿਰੁੱਧ ਨਗਰ ਕੌਂਸਲ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। […]

Continue Reading

*ਪੰਜਾਬ ਵਿੱਚ ਬੂਥ ਪੱਧਰ ਤੱਕ ਬਸਪਾ ਨੂੰ ਮਜ਼ਬੂਤ ਕਰਨਾ ਮੁੱਖ ਟੀਚਾ: ਰਾਮਜੀ ਗੌਤਮ*

  ਜਲੰਧਰ (ਜਸਪਾਲ ਕੈਂਥ): ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਵ-ਨਿਯੁਕਤ ਮੁੱਖ ਕੇਂਦਰੀ ਇੰਚਾਰਜ ਅਤੇ ਰਾਜ ਸਭਾ ਮੈਂਬਰ ਇੰਜੀ. ਰਾਮਜੀ ਗੌਤਮ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਪਾਰਟੀ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਬਸਪਾ ਨੂੰ ਸੂਬੇ ਦੀ ਸੱਤਾ ਵਿੱਚ ਲਿਆਉਣ ਲਈ ਪੂਰੀ ਤਾਕਤ ਝੋਕੀ ਜਾਵੇਗੀ। […]

Continue Reading

*”ਘੂੰਗਟ ਕੀ ਆੜ ਮੇ” ਮਿੱਠੂ ਬਸਤੀ ਵਿੱਚ ਬਣ ਰਹੀਆਂ ਹਨ ਤਿੰਨ ਨਜਾਇਜ਼ ਦੁਕਾਨਾਂ*

ਜਲੰਧਰ (ਜਸਪਾਲ ਕੈਂਥ) – ਆਦਰਸ਼ ਨਗਰ ਮਿੱਠੂ ਬਸਤੀ ਰੋਡ ਵਿਖੇ ਇੱਕ ਪਲਾਟ ਵਿੱਚ ਤਿੰਨ ਦੁਕਾਨਾਂ ਦੀ ਕਥਿਤ ਨਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਉਸਾਰੀ ਨੂੰ ਚੋਰੀ-ਛਿਪੇ ਅੰਜਾਮ ਦੇਣ ਲਈ ਸਾਈਟ ਦੇ ਆਲੇ-ਦੁਆਲੇ ਹਰੇ ਰੰਗ ਦਾ ਵੱਡਾ ਕੱਪੜਾ ਤਾਣਿਆ ਗਿਆ ਹੈ ਤਾਂ ਜੋ ਬਾਹਰਲੇ ਲੋਕਾਂ ਅਤੇ ਅਧਿਕਾਰੀਆਂ ਦੀ ਨਜ਼ਰ ਤੋਂ ਕੰਮ ਨੂੰ […]

Continue Reading

*ਪ੍ਰਕਾਸ਼ ਆਈਸਕ੍ਰੀਮ ਦੇ ਮਾਲਕ ਵੱਲੋਂ ‘ਨਜਾਇਜ਼ ਉਸਾਰੀ’ ਦਾ ਮਾਮਲਾ ਗਰਮਾਇਆ; ਨਿਗਮ ਨੂੰ ਸ਼ਿਕਾਇਤ*

ਜਲੰਧਰ (ਜਸਪਾਲ ਕੈਂਥ) ਸਥਾਨਕ ਚਰਨਜੀਤਪੁਰਾ ਇਲਾਕੇ ਵਿੱਚ ਸਥਿਤ ਸ਼ਹਿਰ ਦੀ ਮਸ਼ਹੂਰ ‘ਪ੍ਰਕਾਸ਼ ਆਈਸਕ੍ਰੀਮ’ ਦੇ ਮਾਲਕ ਵੱਲੋਂ ਬਿਲਡਿੰਗ ਬਾਈਲਾਜ਼ ਦੀਆਂ ਧੱਜੀਆਂ ਉਡਾ ਕੇ ਕਥਿਤ ਤੌਰ ’ਤੇ ਨਜਾਇਜ਼ ਉਸਾਰੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਆਰ.ਟੀ.ਆਈ. (RTI) ਐਕਟਿਵਿਸਟ ਵੱਲੋਂ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਤੁਰੰਤ ਕਾਰਵਾਈ ਦੀ ਮੰਗ […]

Continue Reading

*ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜਾ ਮਨਾਇਆ,ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਅਤੇ ਸਤਨਾਮ ਮਾਣਕ ਨੇ ਮੀਡੀਆ ਸਾਹਮਣੇ ਆ ਰਹੀਆਂ ਚੁਣੌਤੀਆਂ ਤੇ ਦਬਾਅ ਬਾਰੇ ਪ੍ਰਗਟਾਈ ਚਿੰਤਾ*

ਜਲੰਧਰ, 3 ਮਈ ( ਜਸਪਾਲ ਕੈਂਥ )-ਅੱਜ ਵਿਸ਼ਵ ਪ੍ਰੈੱਸ ਆਜ਼ਾਦੀ ਦਿਹਾੜਾ ਦੇ ਮੌਕੇ ’ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂੰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਮਾਣਕ, ਕਾਰਜਕਾਰੀ ਸੰਪਾਦਕ, ਅਜੀਤ ਪ੍ਰਕਾਸ਼ਨ ਸਮੂਹ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਕਲੱਬ ਦੇ […]

Continue Reading

*ਸਾਂਸਦ ਰਾਮਜੀ ਗੌਤਮ ਬਣੇ ਪੰਜਾਬ ਬਸਪਾ ਦੇ ਮੁੱਖ ਇੰਚਾਰਜ , ਵਿਪੁਲ ਕੁਮਾਰ ਕੇਂਦਰੀ ਸਟੇਟ ਇੰਚਾਰਜ ਬਣੇ*

ਜਲੰਧਰ (ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪਾਰਟੀ ਦੇ ਸੰਗਠਨ ਢਾਂਚੇ ਵਿੱਚ ਫੇਰਬਦਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਭੈਣ ਕੁਮਾਰੀ ਮਾਇਆਵਤੀ ਵੱਲੋਂ ਪਾਰਟੀ ਦੇ ਰਾਜਸਭਾ ਮੈਂਬਰ ਰਾਮਜੀ […]

Continue Reading