
ਕਪੂਰਥਲਾ (ਜਸਪਾਲ ਕੈਂਥ)-ਬੀਤੇ ਦਿਨੀਂ ਉਪ ਦਫ਼ਤਰ ਦੈਨਿਕ ਜਾਗਰਣ ਕਪੂਰਥਲਾ ਦੇ ਇੰਚਾਰਜ ਹਰਨੇਕ ਸਿੰਘ ਜੈਨਪੁਰੀ ਦੇ ਸਤਿਕਾਰਤ ਪਿਤਾ ਸਰਦਾਰ ਸਰੂਪ ਸਿੰਘ ਦੇ ਸਦੀਵੀ ਵਿਛੋੜੇ ਦੇ ਜਾਣ ਉਪਰੰਤ ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਉਨ੍ਹਾਂ ਦੇ ਪਿੰਡ ਜੈਨਪੁਰ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ । ਵੈਰਾਗ ਮਈ ਕੀਰਤਨ ਉਪਰੰਤ ਉੱਘੇ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਪੂ ਸਰੂਪ ਸਿੰਘ ਮੁੱਤੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜਿਸ ਘਰ ਵਿਚ ਬਜ਼ੁਰਗ ਮੁਸਕਰਾਉਂਦੇ ਮਿਲਦੇ ਹਨ ਉਸ ਘਰ ਪਰਿਵਾਰ ਉੱਤੇ ਪ੍ਰਮਾਤਮਾ ਵੀ ਮੇਹਰਬਾਨ ਰਹਿੰਦਾ ਹੈ । ਪੱਤਰਕਾਰ ਹਰਨੇਕ ਸਿੰਘ ਜੈਨਪੁਰੀ ਦੀ ਮਾਤਾ ਬੀਬੀ ਭਜਨ ਕੌਰ ਦੇ ਸ਼ਬਦਾਂ ਅਨੁਸਾਰ ਹਰਨੇਕ ਸਾਡੇ ਲਈ ਸ਼੍ਰਵਣ ਪੁੱਤਰ ਹੈ, ਜਿਸਦੀਆਂ ਸਮਰਪਿਤ ਸੇਵਾਵਾਂ ਸਦਕਾ ਹੀ ਅਸੀਂ ਆਪਣੀ ਬਿਰਧ ਅਵਸਥਾ ਸੁੱਖ ਦੇ ਸਾਹ ਹੀ ਨਹੀਂ ਲੈਂਦੇ ਬਲਕਿ ਦੁਆਵਾਂ ਵੀ ਦਿੰਦੇ ਹਾਂ ਕਿ ਵਾਹਿਗੁਰੂ ਸਭ ਨੂੰ ਹਰਨੇਕ ਵਰਗਾ ਨੇਕ ਪੁੱਤਰ ਹੀ ਦੇਵੇ । ਸੰਤ ਸੀਚੇਵਾਲ ਨੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਵਾਤਾਵਰਨ ਦੇ ਪ੍ਰਦੂਸ਼ਣ ਕਾਰਨ ਹੀ ਸੰਤਾਪ ਭੋਗ ਰਹੇ ਹਾਂ, ਸਾਨੂੰ ਤਾਂ ਚਾਹੀਦਾ ਇਹ ਸੀ ਕਿ ਬਾਬਾ ਨਾਨਕ ਦੀ ਬਾਣੀ ” ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ.. ਦੇ ਸੰਕਲਪ ਨੂੰ ਅਪਣਾ ਕੇ ਗੁਰੂ, ਪਿਤਾ ਅਤੇ ਮਾਤਾ ਵਰਗੇ ਪਵਿੱਤਰ ਰਿਸ਼ਤਿਆਂ ਦੀ ਵੀ ਪਵਿੱਤਰਤਾ ਬਹਾਲ ਰਖਦੇ । ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਹੀ ਵਿਛੜੇ ਰਿਸ਼ਤੇਦਾਰਾਂ ਦੀ ਮਿੱਠੀ ਯਾਦ ਵਿਚ ਪੰਜ ਪੰਜ ਬੂਟੇ ਲਗਾ ਕੇ ਪਾਲ਼ ਕੇ ਖੁਦ ਦੇ ਜਿਉਂਦੇ ਹੋਣ ਦਾ ਸਬੂਤ ਦੇ ਸਕਦੇ ਹਾਂ । ਇਸ ਮੌਕੇ ਉੱਘੇ ਸਮਾਜ ਸੇਵਕ ਸੁਖਵੰਤ ਸਿੰਘ ਪੱਡਾ ਨੇ ਸਮੂਹ ਸੰਗਤ ਕੋਲ਼ੋਂ ਪ੍ਰਣ ਲਿਆ ਕਿ ਸਮੂਹ ਪਰਿਵਾਰ ਪੰਜ ਪੰਜ ਬੂਟੇ ਲਗਵਾਕੇ ਪਾਲਣਗੇ । ਜਿਸ ਨੂੰ ਵੀ ਜਦੋਂ ਬੂਟੇ ਚਾਹੀਦੇ ਹੋਣਗੇ, ਸਾਡਾ ਹਰਿਆਵਲ ਦਸਤਾ ਮੁਫ਼ਤ ਬੂਟੇ ਵੰਡੇ ਜਾਣਗੇ । ਇਸ ਮੌਕੇ ਦੈਨਿਕ ਜਾਗਰਣ ਦਫ਼ਤਰ ਤੋਂ ਸੀਨੀਅਰ ਅਧਿਕਾਰੀ ਹਿਰਦੇ ਨਰਾਇਣ ਮਿਸ਼ਰਾ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਅਕਾਲੀ ਨੇਤਾ ਐਡਵੋਕੇਟ ਪਰਮਜੀਤ ਸਿੰਘ, ਭਾਜਪਾ ਆਗੂ ਰਾਕੇਸ਼ ਕੁਮਾਰ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀਆਂ ਪ੍ਰੈਸ ਕਲੱਬਾਂ, ਬਜਰੰਗ ਦਲ ਪੰਜਾਬ ਦੇ ਪ੍ਰਧਾਨ ਨਰੇਸ਼ ਪੰਡਿਤ ਵਲੋਂ ਸ਼ੌਕ ਸੰਦੇਸ਼ ਦਿੱਤੇ । ਇਸ ਮੌਕੇ ’ਤੇ ਪ੍ਰਿਥੀਪਾਲ ਸਿੰਘ ਘੁੰਮਣ, ਕਰਨਲ ਸੇਵਾ ਸਿੰਘ, ਸਤਿਬੀਰ ਸਿੰਘ ਸੁਪਰਡੈਂਟ, ਰਣਧੀਰ ਸਿੰਘ ਧੀਰਾ, ਵਣ ਵਿਭਾਗ ਦੇ ਰੇਂਜ ਅਫ਼ਸਰ ਜਗਦੀਸ਼ ਸਿੰਘ ਜੋਸ਼ਨ,ਆਪ ਆਗੂ ਰਜਿੰਦਰ ਸਿੰਘ ਜੈਨਪੁਰ, ਜੱਥੇਦਾਰ ਪਿਆਰਾ ਸਿੰਘ ਮਜਾਦਪੁਰ , ਨਰਿੰਦਰ ਸੋਨੀਆਂ, ਦੇਸ ਰਾਜ ਬੂਲਪੁਰ, ਸਾਇੰਸ ਸਿਟੀ ਦੇ ਮੀਡੀਆ ਇੰਚਾਰਜ ਅਸ਼ਵਨੀ ਕੁਮਾਰ, ਆਰ ਸੀ ਐਫ ਦੇ ਲੋਕ ਸੰਪਰਕ ਅਧਿਕਾਰੀ ਓਮ ਪ੍ਰਕਾਸ਼, ਪੰਜਾਬ ਅਤੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਕੱਤਰ ਜਨਰਲ ਪਾਲ ਸਿੰਘ ਨੌਲੀ, ਪ੍ਰੀਤਾ ਲੀ ਲੈਸਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡੋਲੀ ਢੀਂਡਸਾਂ, ਡਾਕਟਰ ਜੁਗਰਾਜ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਬਲਜਿੰਦਰ ਸਿੰਘ ਸਟੇਟ ਐਵਾਰਡੀ, ਪ੍ਰਿੰਸੀਪਲ ਡਾਕਟਰ ਧਿਆਨ ਸਿੰਘ ਭਗਤ, ਪੱਤਰਕਾਰ ਅਮਰਜੀਤ ਸਿੰਘ ਨਿੱਝਰ, ਬੱਬਲ ਸ਼ਰਮਾ, ਸੰਤੋਖ ਮੱਲ੍ਹੀ, ਸੁਖਪਾਲ ਸਿੰਘ ਹੁੰਦਲ, ਡਾਕਟਰ ਅਰੁਣ ਗਿੱਲ ਡਾਇਰੈਕਟਰ ਗੁਰੂ ਰਾਮ ਦਾਸ ਆਈ ਟੀ ਆਈ, ਅਰੁਣ ਖੋਸਲਾ ਪ੍ਰਧਾਨ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਕਪੂਰਥਲਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਮਹੇਸ਼ ਕੁਮਾਰ, ਜਤਿੰਦਰ ਸੇਠੀ, ਕੁਲਬੀਰ ਸਿੰਘ ਮਿੰਟੂ ਅਤੇ ਚੰਦਨ ਮੜੀਆ ਆਦਿ ਹਾਜ਼ਰ ਸਨ ।





