*ਜਲੰਧਰ ਡਿਵੈਲਪਮੈਂਟ ਅਥਾਰਟੀ ਦੇ ਅਧੀਨ ਪੈਂਦੇ ਪਿੰਡ ਸ਼ੇਰਪੁਰ ਸ਼ੇਖੇ ਵਿੱਚ ਕੱਟੀ ਜਾ ਰਹੀ ਹੈ ਸਾਢੇ 6 ਏਕੜ ਦੇ ਕਰੀਬ ਨਜਾਇਜ਼ ਕਲੋਨੀ*

देश पंजाब पॉलिटिक्स
Spread the love

ਜਲੰਧਰ ( ਜਸਪਾਲ ਕੈਂਥ)-ਕਦੀ ਆਮ ਆਦਮੀ ਪਾਰਟੀ ਕਦੀ ਕਾਂਗਰਸ ਤੇ ਕਦੀ ਫਿਰ ਆਪਦੇ ਘਰ ਵਿੱਚ ਟਪੂਸੀਆਂ ਮਾਰਨ ਵਾਲੇ ਲੀਡਰ ਨੇ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਨਜਾਇਜ਼ ਕਲੋਨੀ ਕੱਟ ਕੇ ਵੱਡੇ ਪੱਧਰ ਤੇ ਚੂਨਾ ਲਗਾਇਆ ਹੈ, ਉਕਤ ਲੀਡਰ ਪਿਛਲੇ ਕਾਫੀ ਸਮੇਂ ਤੋਂ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਵੱਡੇ ਪੱਧਰ ਤੇ ਰਗੜਾ ਲਗਾ ਚੁੱਕਾ ਪਰ ਸਰਕਾਰੀ ਅਫਸਰ ਇਸਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ । ਹੁਣ ਜਿਹੜੀ ਕਲੋਨੀ ਇਸ ਨੇ ਕੱਟੀ ਹੈ ਉਹ ਲਗਭਗ ਸਾਢੇ 6ੇ ਏਕੜ ਦੇ ਕਰੀਬ ਹੈ। ਜਿਸ ਦਾ ਸਰਕਾਰੀ ਮਾਲੀਆ ਲੱਖਾਂ ਰੁਪਏ ਬਣਦਾ ਹੈ ਇਹ ਕਲੋਨੀ ਇਸ ਨੇ ਪੁੱਡਾ ਦੇ ਅਧੀਨ ਪੈਂਦੇ ਇਲਾਕਾ ਸ਼ੇਰਪੁਰ ਸ਼ੇਖੇ ਵਿੱਚ ਕੱਟੀ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ੇਰਪੁਰ ਸ਼ੇਖੇ ਪਿੰਡ ਦੀ ਵਾਹੀਯੋਗ ਜਮੀਨ ਜੋ ਕਿ ਲਗਭਗ ਸਾਢੇ 6 ਏਕੜ ਦੇ ਕਰੀਬ ਹੈ ਵਿੱਚ ਉਕਤ ਲੀਡਰ ਨੇ ਮਿੱਟੀ ਦੀਆਂ ਸੜਕਾਂ ਬਣਾ ਦਿੱਤੀਆਂ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਕਲੋਨੀ ਵਿੱਚ ਪਲਾਟ ਖਰੀਦੋ ਤੁਹਾਨੂੰ ਰਜਿਸਟਰੀ ਅਤੇ ਐਨਓਸੀ ਲੈਣ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ ਕਿਉਂਕਿ ਮੇਰੇ ਸਰਕਾਰ ਦੇ ਨਾਲ ਸਿੱਧੇ ਸੰਬੰਧ ਹਨ। ਜਿਆਦਾਤਰ ਲੋਕ ਜੋ ਇਸ ਕਲੋਨੀ ਵਿੱਚ ਪਲਾਟ ਖਰੀਦ ਰਹੇ ਹਨ ਉਹ ਸ਼ੇਰਪੁਰ ਸ਼ੇਖੇ ਅਤੇ ਨਜ਼ਦੀਕ ਦੇ ਪਿੰਡਾਂ ਹੀ ਦੱਸੇ ਜਾ ਰਹੇ ਹਨ। ਜੇਕਰ ਕਲੋਨੀ ਦੀ ਗੱਲ ਕੀਤੀ ਜਾਵੇ ਤਾਂ ਇਸ ਕਲੋਨੀ ਵਿੱਚ ਹਾਲੇ ਤੱਕ ਕੋਈ ਵੀ ਸੀਵਰੇਜ ਦੀ ਸਹੂਲਤ ਨਹੀਂ ਹੈ ਅਤੇ ਨਾ ਹੀ ਬਿਜਲੀ ਦੀ ਲੋਕਾਂ ਨੂੰ ਉਵੇਂ ਹੀ ਭਰਮਾ ਕੇ ਪਲਾਟ ਵਿੱਚ ਜਾ ਰਹੇ ਹਨ। 

ਜਲੰਧਰ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਨੇ ਕਿਹਾ ਕਿ ਜਲਦੀ ਹੀ ਉਹ ਸਰਕਾਰ ਨੂੰ ਇਸ ਕਲੋਨਾਇਜ਼ਰ ਦੀ ਸ਼ਿਕਾਇਤ ਕਰਨਗੇ ਅਤੇ ਜਿਸ ਜਿਸ ਜਗਹਾ ਤੇ ਵੀ ਇਸਨੇ ਨਜਾਇਜ਼ ਕਲੋਨੀਆਂ ਘਟੀਆਂ ਹਨ ਉਹਨਾਂ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ ਆਰਟੀਆਈ ਐਕਟੀਵਿਸਟ ਨੇ ਕਿਹਾ ਕਿ ਆਪਣੇ ਆਪ ਨੂੰ ਲੀਡਰ ਕਹਾਉਣ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੁਣ ਤੱਕ ਕਰੋੜਾਂ ਰੁਪਏ ਦਾ ਚੂਨਾ ਲਗਾ ਚੁੱਕਾ ਹੈ ਪਰ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਜੇਕਰ ਇਸ ਕੇਸ ਨੂੰ ਹਾਈ ਕੋਰਟ ਤੱਕ ਵੀ ਲਿਜਾਣਾ ਪਿਆ ਤਾਂ ਉਹ ਸੰਕੋਚ ਨਹੀਂ ਕਰਨਗੇ

Leave a Reply

Your email address will not be published. Required fields are marked *