ਲੋਹੀਆਂ ਖ਼ਾਸ 10 ਜੁਲਾਈ( ਰਾਜੀਵ ਕੁਮਾਰ ਬੱਬੂ )-ਲੋਹੀਆਂ ਖ਼ਾਸ ਦੇ ਨਜਦੀਕ ਪਿੰਡ ਕਾਕੜ ਕਲਾਂ ਦੇ ਸਰਪੰਚ ਗੁਰਮੇਲ ਸਿੰਘ, ਪ੍ਰਧਾਨ ਨਿਰਮਲ ਸਿੰਘ,ਬਲਬੀਰ ਸਿੰਘ ਜਨਰਲ ਸਕੱਤਰ, ਬਲਵੀਰ ਸਿੰਘ, ਸਾਬੀ, ਲਸ਼ਮਣ ਸਿੰਘ ਢਿੱਲੋਂ, ਮਨਜਿੰਦਰ ਸਿੰਘ, ਸੁਖਜੀਤ ਸਿੰਘ ਹਰਪ੍ਰੀਤ ਸਿੰਘ ਕੰਗ ਅਤੇ ਹੋਰ ਮੋਹਤਵਾਰ ਵਿਆਕਤੀਆਂ ਵੱਲੋ ਬੀ ਡੀ ਪੀ ਉ ਦਫ਼ਤਰ ਦਾ ਘਿਰਾਓ ਕੀਤਾ ਗਿਆ ਜਿਸ ਤੇ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਸਿਰੇ ਨਹੀਂ ਚਾੜ ਰਹੇ ਇਸ ਤੋਂ ਪਹਿਲਾਂ ਵੀ ਪੰਚਾਇਤੀ ਬੋਲੀ ਤਿੰਨ ਵਾਰ ਰੱਦ ਹੋ ਚੁੱਕੀ ਹੈ ਕਿਉ ਕਿ ਕੁਝ ਵਿਆਕਤੀ ਦਫ਼ਤਰ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਨਾਲ ਸਰਕਾਰੀ ਜ਼ਮੀਨ ਤੇ ਖੇਤੀ ਕਰੀ ਜਾ ਰਹੇ ਹਨ।
ਜੱਦ ਇਸ ਸਾਰੇ ਮਾਮਲੇ ਬਾਰੇ ਬੀ ਡੀ ਪੀ ਉ ਹਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਨਯੋਗ ਅਦਾਲਤ ਜਲੰਧਰ ਸ਼੍ਰੀ ਨਿਰਭਾਉ ਸਿੰਘ ਗਿੱਲ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜ਼ਮੀਨ ਦੀ ਬੋਲੀ ਕਰਵਾਉਣ ਸਮੇ ਪਿੰਡ ਦੇ ਕੁਝ ਵਿਆਕਤੀਆਂ ਵੱਲੋ ਵਿਰੋਧ ਕੀਤੇ ਜਾਣ ਕਾਰਨ ਲੜਾਈ ਝੱਗੜੇ ਦਾ ਮਹੋਲ ਬਣ ਗਿਆ ਸੀ ਜਿਸ ਕਾਰਨ ਤੀਸਰੀ ਬਾਰ ਬੋਲੀ ਰੱਦ ਕਰਨੀ ਯੋਗ ਸਮਜੀ ਗਈ। ਉਕਤ ਮੁੜ ਤੋਂ ਬੋਲੀ ਕਰਵਾਉਣ ਲਈ ਮਾਨਯੋਗ ਕੋਰਟ ਜਲੰਧਰ ਨੂੰ ਅਪੀਲ ਕੀਤੀ ਗਈ ਹੈ ਕਿ ਯੋਗ ਤਾਜ਼ਾ ਹੁਕਮ ਜਾਰੀ ਕੀਤੇ ਜਾਣ ਤਾਂ ਜ਼ੋ ਬੋਲੀ ਕਰਕੇ ਗ੍ਰਾਮ ਪੰਚਾਇਤ ਕਾਕੜ ਕਲਾਂ ਨੂੰ ਵਿੱਤੀ ਨੁਕਸਾਨ ਤੋ ਬਚਾਇਆ ਜਾ ਸਕੇ।





