ਜਲੰਧਰ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਆਦਮਪੁਰ ਦੇ ਅਧੀਨ ਪੈਂਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਇੱਕ ਕਿਸਾਨ ਵੱਲੋਂ ਨਜਾਇਜ਼ ਕਲੋਨੀ ਕੱਟ ਕੇ ਭਗਵੰਤ ਮਾਨ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਹੈ। ਪਤਾ ਲੱਗਾ ਹੈ ਕਿ ਕਿਸਾਨ ਵੱਲੋਂ ਨਕਸ਼ੇ ਦੇ ਉੱਤੇ ਹੀ ਪਲਾਟ ਵੇਜ ਦਿੱਤੇ ਗਏ ਹਨ ਅਤੇ ਇਸ ਦੀ ਖ਼ਬਰ ਪੁੱਡਾ ਮਹਿਕਮੇ ਨੂੰ ਕੰਨੋ ਕੰਨ ਤੱਕ ਨਹੀਂ ਲੱਗ ਪਾਈ।
ਮੇਰੀ ਜਾਣਕਾਰੀ ਅਨੁਸਾਰ ਇਥੋਂ ਥੋੜੀ ਦੂਰ ਪਿੰਡ ਕੋਟਲੀ ਥਾਨ ਸਿੰਘ ਵਿਖੇ ਇਕ ਕਿਸਾਨ ਵੱਲੋਂ ਤਿੰਨ ਖੇਤ ਦੇ ਕਰੀਬ ਜਮੀਨ ਵਿੱਚ ਨਜਾਇਜ਼ ਕਲੋਨੀ ਕੱਟ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਇਸ ਜਗਹਾ ਤੇ ਪਹਿਲਾਂ ਛੱਪੜ ਹੁੰਦਾ ਸੀ ਉਸ ਨੂੰ ਪੂਰ ਕੇ ਇੱਥੇ ਹੁਣ ਕਲੋਨੀ ਕੱਟ ਦਿੱਤੀ ਗਈ ਹੈ। ਇੱਕ ਮਰਲੇ ਜਮੀਨ ਦਾ ਰੇਟ ਡੇਢ ਲੱਖ ਦੇ ਕਰੀਬ ਰੱਖਿਆ ਗਿਆ ਹੈ । ਪਤਾ ਲੱਗਾ ਹੈ ਕਿ ਕਿਸਾਨ ਨੇ ਨਕਸ਼ੇ ਉੱਪਰ ਹੀ ਪਲਾਟ ਵੇਚਣ ਤੋਂ ਬਾਅਦ ਇਹਨਾਂ ਪਲਾਟਾਂ ਦੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ ਇਹ ਰਜਿਸਟਰੀ ਕਿਸ ਤਰ੍ਹਾਂ ਹੋਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਨਜਾਇਜ਼ ਕਲੋਨੀਆਂ ਦੀ ਰਜਿਸਟਰੀ ਉੱਤੇ ਪੂਰਨ ਤੌਰ ਤੇ ਰੋਕ ਲਗਾਈ ਹੋਈ ਹੈ।ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਡੀ ਕਲੋਨੀ ਪਾਸ ਹੈ ਅਤੇ ਅਸੀਂ ਸਰਕਾਰ ਕੋਲੋਂ ਇਸਦਾ ਸਰਟੀਫਿਕੇਟ ਲੈ ਰੱਖਿਆ ਹੈ , ਤੁਹਾਨੂੰ ਰਜਿਸਟਰੀ ਕਰਾਉਣ ਵਿੱਚ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਕਲੋਨੀ ਵਿੱਚ ਜਿਆਦਾਤਰ ਪਲਾਟ ਵਿਕ ਚੁੱਕੇ ਹਨ।
ਇਸੇ ਸੰਬੰਧ ਵਿੱਚ ਜਲੰਧਰ ਦੇ ਇੱਕ ਆਰਟੀਆਈ ਐਕਟਿਵਿਸਟ ਵਲੋਂ ਇਸ ਕਲੋਨੀ ਦੀ ਸਰਕਾਰ ਅਤੇ ਸਬੰਧਤ puda ਮਹਿਕਮੇ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਇਸੇ ਸੰਬੰਧ ਵਿੱਚ puda ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਉਕਤ ਕਲੋਨੀ ਬਾਰੇ ਪੂਰੀ ਜਾਣਕਾਰੀ ਹੈ ਅਤੇ ਜਲਦੀ ਹੀ ਇਸ ਕਲੋਨੀ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਨੂੰ ਢੈਹ ਢੇਰੀ ਕੀਤਾ ਜਾਵੇਗਾ।