*ਪੰਜਾਬ ਦੀ ਤਿੰਨ ਕਰੋੜ ਜਨਤਾ ਵਿੱਚੋਂ 21 ਲੱਖ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਵੋਟ ਪਾ ਕੇ ਦਰਸਾ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਆਪ ਨਾਲ਼ ਨਹੀਂ, ਬਲਕਿ ਹੋਰਨਾਂ ਨਾਲ਼ ਖੜ੍ਹੇ ਹਨ*

Uncategorized
Spread the love

ਪੈਰਿਸ 24 ਜਨਵਰੀ (ਭੱਟੀ ਫਰਾਂਸ ) ਪੰਜਾਬ ਵਿੱਚ ਆਪ ਪਾਰਟੀ ਦੇ ਸੁਪ੍ਰੀਮੋ ਕੇਜਰੀਵਾਲ ਦੀ ਪੰਜਾਬ ਸੀ.ਐਮ ਦੇ ਚਿਹਰੇ ਨੂੰ ਲੈ ਕੇ ਚੱਲੀ ਡਰਾਮੇਬਾਜੀ ਦਾ ਅੰਤ ਭਗਵੰਤ ਮਾਨ ਵਾਸਤੇ ਸ਼ੁੱਭ ਨਹੀਂ, ਕਿਉਂਕਿ ਇੱਕ ਪਾਸੇ ਤਾਂ ਆਪ ਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਪੰਜਾਬ ‘ਚ ਸਰਕਾਰ ਬਣਾਉਣ ਜਾ ਰਹੀ ਹੈ, ਲੇਕਿਨ ਦੂਜੇ ਪਾਸੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਵਿੱਚੋਂ ਸਿਰਫ ਇੱਕੀ ਲੱਖ ਲੋਕਾਂ ਵਲੋਂ ਇਹ ਕਹਿਣਾ ਕਿ ਸਾਨੂੰ ਭਗਵੰਤ ਮਾਨ ਹੀ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ ਹੈ, ਹਾਸੋਹੀਣੀ ਗੱਲ ਜਾਪਦੀ ਹੈ, ਕਿਉਂਕਿ ਫੈਸਲੇ ਬਹੁਮਤ ਗਿਣਤੀ ਨਾਲ਼ ਹੁੰਦੇ ਹਨ, ਨਾ ਕਿ ਅੱਧੀ ਫ਼ੀਸਦੀ ਤੋਂ ਵੀ ਕਿਤੇ ਘੱਟ ਗਿਣਤੀ ਲੋਕਾਂ ਦੇ ਕਹਿਣ ਨਾਲ਼ ਮੁੱਖ ਮੰਤਰੀ ਚੁਣਿਆ ਜਾ ਸਕਦਾ ਹੈ, ਇਹ ਗੱਲ ਸ਼ਾਤਿਰ ਦਿਮਾਗ ਵਾਲਾ ਕੇਜਰੀਵਾਲ ਭਲੀ ਭਾਂਤ ਜਾਣਦਾ ਸੀ ਕਿ ਭਗਵੰਤ ਮਾਨ ਆਪ ਪਾਰਟੀ ਦੇ ਸਪੋਰਟਰਾਂ ਦੀ ਤਾਂ ਪਸੰਦ ਹੋ ਸਕਦਾ ਹੈ, ਪੂਰੇ ਪੰਜਾਬ ਦੇ ਸਾਰੇ ਲੋਕਾਂ ਦੀ ਨਹੀਂ | ਕੇਜਰੀਵਾਲ ਨੇ ਇੱਕ ਤੀਰ ਨਾਲ਼ ਦੋ ਨਿਸ਼ਾਨੇ ਕੀਤੇ ਹਨ, ਇੱਕ ਤਾਂ ਭਗਵੰਤ ਮਾਨ ਨੂੰ ਉਸਦੀ ਪੋਜੀਸ਼ਨ ਦਾ ਅਹਿਸਾਸ ਕਰਵਾ ਦਿੱਤਾ ਹੈ, ਦੂਸਰਾ ਚੋਣਾਂ ਦੇ ਰਿਜਲਟ ਆਉਣ ਤੋਂ ਪਹਿਲਾਂ ਹੀ ਟੇਢੇ ਮੇਢੇ ਤਰੀਕੇ ਨਾਲ਼ ਪੰਜਾਬ ਦੇ ਲੋਕਾਂ ਨੂੰ ਸਮਝਾ ਦਿੱਤਾ ਹੈ ਕਿ ਪੰਜਾਬ ਦਾ ਸੀ ਐਮ ਆਪ ਪਾਰਟੀ ਦਾ ਨਹੀਂ ਬਣ ਸਕਦਾ | ਜੇਕਰ ਸਿਆਸੀ ਪੱਖ ਤੋਂ ਝਾਤ ਪਾਈ ਜਾਵੇ ਤਾਂ ਕੇਜਰੀਵਾਲ ਕਦੇ ਨਹੀਂ ਚਾਹੇਗਾ ਕਿ ਕੋਈ ਹੋਰ ਮੁੱਖ ਮੰਤਰੀ ਬਣ ਕੇ ਉਸਦੇ ਬਰਾਬਰ ਦੇ ਕੱਦ ਤੋਂ ਵੀ ਵਧੇਰੇ ਤਾਕਤਵਰ ਹੋ ਜਾਵੇ | ਸਮਝਣ ਵਾਲੀ ਗੱਲ ਇਹ ਹੈ ਕਿ ਕੇਜਰੀਵਾਲ ਅਜੇ ਤੱਕ ਅਧੂਰੇ ਰਾਜ ਦਾ ਮੁੱਖ ਮੰਤਰੀ ਹੈ, ਜਦਕਿ ਪੰਜਾਬ ਅਜਾਦ ਰਾਜ ਹੋਣ ਕਰਕੇ ਇੱਥੋਂ ਦੇ ਮੁੱਖ ਮੰਤਰੀ ਦੀ ਪਾਵਰ ਜਿਆਦਾ ਹੁੰਦੀ ਹੈ, ਜੋ ਕਿ ਕੇਜਰੀਵਾਲ ਨੂੰ ਖੁਸ਼ ਗਵਾਰਾ ਨਹੀਂ ਹੋ ਸਕਦੀ l|

Leave a Reply

Your email address will not be published. Required fields are marked *