ਲੋਹੀਆਂ ਖਾਸ 21 ਮਈ (ਰਾਜੀਵ ਕੁਮਾਰ ਬੱਬੂ )-ਮਾਣਯੋਗ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨ ਕੀਤੇ ਗਏ ਅਨੁਸਾਰ ਮਿਊਸੀਪਲ ਕਾਰਪੋਰੇਸ਼ਨ/ਮਿਊਸੀਪਲ ਕੌਂਸਲ ਤੇ ਨਗਰ ਪੰਚਾਇਤ ਦੀਆਂ ਹੋਣ ਜਾ ਰਹੀਆਂ ਹਨ ਚੋਣਾਂ ਸਬੰਧੀ ਐਲਾਨ ਕਰਦੇ ਹੋਏ ਡੀ ਐਸ ਪੀ ਸ਼ਾਹਕੋਟ ਸਰਵਨ ਸਿੰਘ ਬੱਲ ਅਤੇ ਥਾਣਾ ਮੁਖੀ ਲੋਹੀਆਂ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਕਿਹਾ ਜਾਂਦਾ ਹੈ ਕਿ ਚਲ ਰਹੀਆਂ ਚੋਣਾਂ ਦੌਰਾਨ ਕਿਸੇ ਕਿਸਮ ਦੇ ਸ਼ਰਾਰਤੀ ਜਾਂ ਹੁਲੜਬਾਜੀ ਕਰਨ ਵਾਲੇ ਅਨਸਰਾਂ ਨੂੰ ਇਸ ਸੰਦੇਸ਼ ਰਾਹੀਂ ਚਿਤਾਵਨੀ ਦਿੱਤੀ ਗਈ ਕਿ ਉਹ ਕਿਸੇ ਕਿਸਮ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰਨ ਜਿਸ ਕਰਕੇ ਪੁਲੀਸ ਵਲੋ ਪੁਲਿਸ ਵੱਲੋ ਪੁਖਤਾ ਸ਼ੁਰਖਸ਼ਾ ਪਰਬੰਧ ਕੀਤੇ ਜਾ ਚੁੱਕੇ ਹਨ ਅਗਰ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਦਿੰਦਾ ਜਾ ਕੋਈ ਹੁਲੜਬਾਜੀ ਕਰਦਾ ਪਾਇਆ ਗਿਆ ਤਾਂ ਉਸ ਉਪਰ ਚੋਣ ਕਮਿਸ਼ਨ ਦੇ ਕਾਨੂੰਨਾਂ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਕਿਸਮ ਸ਼ਿਪਰਿਸ਼ ਤੇ ਬੱਖਸ਼ਿਆ ਨਹੀਂ ਜਾਏਗਾ।





