*ਆਪ ਪਾਰਟੀ ਦੇ ਸਤਾਏ, ਕਈ ਪਿੰਡਾਂ ਦੇ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਦੀ, ਦਲਜੀਤ ਚੀਮੇਂ ਨੇ ਸੁਣੀ ਫ਼ਰਿਆਦ -ਸ਼੍ਰੋਮਣੀ ਅਕਾਲੀ ਦਲ ਯੂਰਪ*
ਪੈਰਿਸ 10 ਅਕਤੂਬਰ (ਦਾ ਮਿਰਰ ਪੰਜਾਬ) ਮਾਲਵੇ, ਦੁਆਬੇ ਅਤੇ ਮਾਝੇ ਤੋਂ ਰਲਵੇਂ ਮਿਲਵੇਂ ਬਹੁਤ ਸਾਰੇ ਪਿੰਡਾਂ ਦੇ, ਪੰਚੀਂ ਅਤੇ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਆਪੋ ਆਪਣੇ ਪਿੰਡਾਂ ਦੀ ਸ਼ਿਕਾਇਤ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਬੁਲਾਰੇ ਦਲਜੀਤ ਸਿੰਘ ਚੀਮਾਂ ਦੀ ਹਾਜ਼ਰੀ ਵਿੱਚ, ਵਕੀਲਾਂ ਦੇ ਪੈਨਲ ਕੋਲ ਪਹੁੰਚੇ ਅਤੇ ਦੱਸੀ ਆਪ ਪਾਰਟੀ ਦੀ ਚਲਾਕੀ | ਆਪ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਸਰਪੰਚੀ ਪੰਚੀ ਦੇ ਇਹ ਸਾਰੇ ਦੇ ਸਾਰੇ ਉਮੀਦਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ ਵਿਖੇ ਵਕੀਲਾਂ ਦੇ ਪੈਨਲ ਪਾਸ ਪਟੀਸਨਾ ਦਾਇਰ ਕਰਵਾਈਆਂ | ਇਸ ਮੌਕੇ ਕੋਰ ਕਮੇਟੀ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ , ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਪਰਮਵੀਰ ਸਿੰਘ ਸੰਨੀ ਆਦਿ ਹਾਜਿਰ ਸਨ । ਇਸ ਸਮੇੰ ਖਾਸ ਕਰਕੇ ਹਲਕਾ ਅਮਲੋਹ ਦੇ ਬਹੁਤ ਸਾਰੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਵਕੀਲਾਂ ਦੇ ਪੈਨਲ ਅਤੇ ਦਲਜੀਤ ਸਿੰਘ ਚੀਮਾਂ ਵੱਲੋਂ ਦਿੱਤੀ ਗਈ ਗਰੰਟੀ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਵੇਗਾ, ਉੱਪਰ ਤਸੱਲੀ ਪ੍ਰਗਟ ਕੀਤੀ | ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਈ ਇਸ ਨਾਜ਼ੁਕ ਮੌਕੇ, ਪੰਚਾਇਤੀ ਉਮੀਦਵਾਰਾਂ ਦੀਆਂ ਸ਼ਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦਲਜੀਤ ਸਿੰਘ ਚੀਮੇ ਦੀ ਅਗਵਾਈ ਹੇਠ ਵਕੀਲਾਂ ਦਾ ਪੈਨਲ ਗਠਿਤ ਕੀਤਾ ਹੈ |





