*ਜਿੰਦਾ ਜਮੀਰ ਵਾਲਿਆਂ ਦੀ ਗਿਣਤੀ ਹੋਈ ਇੱਕ ਸੌਅ ਸੱਤ ਅਤੇ ਅਕਾਲੀ ਦਲ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਵਾਲੇ ਰਹਿ ਗਏ ਕੇਵਲ ਤੇਤੀ —-ਡੋਗਰਾਂ ਵਾਲ, ਭੁੰਗਰਨੀ, ਫਤਿਹਗੜ ਅਤੇ ਬੋਦਲ*
*ਧਾਮੀ ਸਾਹਿਬ ਦੀ ਜਿੱਤ ਨੇ ਸਾਫ ਕਰ ਦਿੱਤਾ ਹੈ ਕਿ ਆਉਣ ਵਾਲਾ ਕੱਲ, ਸ਼੍ਰੋਮਣੀ ਅਕਾਲੀ ਦਲ ਦਾ ਹੈ, ਨਾਂ ਕਿ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਣ ਵਾਲਿਆਂ ਦਾ ——–ਕਾਲੜੂ, ਮਾਣਾ ਅਤੇ ਅਟਵਾਲ*
ਪੈਰਿਸ 31 ਅਕਤੂਬਰ (ਜਸਪਾਲ ਕੈਂਥ) ਕੋਈ ਵੇਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਵੱਖਰੇ ਹੋ ਚੁੱਕੇ ਅਕਾਲੀ ਸੁਧਾਰ ਲਹਿਰ ਵਾਲਿਆਂ ਨੂੰ, ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਹੱਥੀਂ ਛਾਵਾਂ ਕਰਦੇ ਸਨ, ਐਪਰ ਹੁਣ ਇਨ੍ਹਾਂ ਨੂੰ, ਨਾਂ ਤਾਂ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਮੂੰਹ ਲਾਇਆ ਹੈ ਅਤੇ ਨਾਂ ਹੀ ਪੰਜਾਬ ਦੇ ਲੋਕਾਂ ਨੇ | ਇਨ੍ਹਾਂ ਨੇ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਤੱਕ ਕਰਵਾ ਦਿੱਤਾ, ਐਪਰ ਸਚਾਈ ਕਦੇ ਨਹੀਂ ਮਰਦੀ, ਦਾ ਰਿਜ਼ਲਟ ਸਭ ਨੇ ਦੇਖ ਲਿਆ ਹੈ | ਜਿਤਨੇ ਵੀ ਜਿੰਦਾ ਜਮੀਰ ਵਾਲੇ ਕਮੇਟੀ ਮੈਂਬਰ ਸਨ, ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਅਕਾਲੀ ਸੁਧਾਰ ਲਹਿਰ ਵਾਲਿਆਂ ਦਾ, ਨਾਂ ਤਾਂ ਕੋਈ ਏਜੰਡਾ ਹੈ ਅਤੇ ਨਾਂ ਹੀ ਭਵਿੱਖ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਪ੍ਰਭੂਪ੍ਰੀਤ ਸਿੰਘ ਅਟਵਾਲ, ਸੁਰਜੀਤ ਸਿੰਘ ਮਾਣਾ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਗਬ ਬੋਦਲ, ਸੁਖਜਿੰਦਰ ਸਿੰਘ ਕਾਲੜੂ ਅਤੇ ਮਾਸ਼ਟਰ ਅਵਤਾਰ ਸਿੰਘ ਨੇ ਕਿਹਾ ਕਿ ਜੱਦ ਤੱਕ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਸਿਰ ਤੇ ਪ੍ਰਮਾਤਮਾਂ ਦਾ ਹੱਥ ਹੈ, ਦੀ ਪੋਜੀਸ਼ਨ ਕੋਈ ਵੀ ਖਰਾਬ ਨਹੀਂ ਕਰ ਸਕਦਾ, ਦਾ ਸਬੂਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਉਪਰੰਤ, ਸਾਰੀ ਦੁਨੀਆਂ ਨੇ ਦੇਖ ਲਿਆ ਹੈ |
ਉਪਰੋਕਤ ਅਕਾਲੀ ਨੇਤਾਵਾਂ ਨੇ ਹੋਰ ਕਿਹਾ ਕਿ ਬੀਬੀ ਜਗੀਰ ਕੌਰ ਜੀ, ਜਿਹੜੇ ਕਿ ਮਾਲਵੇ ਦੇ ਸ਼ਾਤਿਰ ਦਿਮਾਗ ਲੀਡਰਾਂ ਦੇ ਚੁੰਗਲ ਵਿੱਚ ਫਸ ਕੇ ਹਾਸੋਹੀਣੀ ਹਾਲਤ ਵਿੱਚ ਪਹੁੰਚ ਗਏ ਹਨ, ਦੀ ਸ਼ਹੀ ਸਥਿਤੀ ਨੂੰ, ਬੀਬੀ ਜੀ ਨੂੰ ਆਪ ਹੀ, ਸਮਝਣਾ ਪਵੇਗਾ, ਵਰਨਾ ਇਹ ਚੰਦ ਲੀਡਰ ਜਿਹੜੇ ਕਿ ਖੁੱਦ ਖੋਖਲੇ ਹੋ ਚੁੱਕੇ ਹਨ, ਬੀਬੀ ਜੀ ਦੀ ਸਿਆਸੀ ਜਿੰਦਗੀ ਨੂੰ ਹੋਰ ਕਮਜ਼ੋਰ ਕਰ ਦੇਣਗੇ | ਅਸੀਂ ਬੀਬੀ ਜੀ ਨੂੰ ਇਸ ਖ਼ਬਰ ਰਾਹੀਂ ਅਪੀਲ ਕਰਦੇ ਹਾਂ ਕਿ, ਤੁਸੀਂ, ਆਪਣਾਂ ਆਉਣ ਵਾਲਾ ਸਮਾਂ( ਸ਼੍ਰੋਮਣੀ ਅਕਾਲੀ ਦਲ ਦੀ ਚੜਤ ਵਾਸਤੇ ) ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਕਰੋ, ਤਾਂ ਕਿ ਤੁਸੀਂ ਪਾਰਟੀ ਵਿੱਚ, ਆਪਣੀ ਪਹਿਲਾਂ ਵਾਲੀ ਸਤਿਕਾਰਿਤ ਪੋਜੀਸ਼ਨ ਹਾਸਿਲ ਕਰ ਸਕੋ, ਵਰਨਾ ਉਹ ਕਹਾਵਤ ( ਆਪ ਤਾਂ ਡੁੱਬੇ ਨਾਲ ਜਜ਼ਮਾਨ ਵੀ ਡੋਬੇ ) ਵਾਲੀ ਗੱਲ ਨਾਂ ਹੋ ਜਾਵੇ | ਤੁਸੀਂ ਆਪਣਾਂ ਮਨ ਬਣਾਵੋ, ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਭੂੰਦੜ ਜੀ ਨੂੰ ਅਸੀਂ ਸਾਰੇ ਜਣੇ ਬੇਨਤੀ ਕਰਕੇ ਮਨਾ ਲਵਾਂਗੇ |





