*ਜਾਬਰ ਗੁੰਡਾ ਅਨਸਰਾਂ ਤੋਂ ਦੁਖੀ ਐਨ ਆਰ ਆਈ ਬੀਬੀ ਨੇ ਐਸ ਐਸ ਪੀ ਤਰਨਤਾਰਨ ਨੂੰ ਲਾਈ ਇੰਨਸਾਫ ਦੀ ਗੁਹਾਰ*

Uncategorized
Spread the love

*ਆਦੀ ਮੁਜਰਮ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਦੇ ਸਾਰੇ ਪ੍ਰਵਾਰ ਉਪਰ ਕਈ ਮੁਕੱਦਮੇ ਹੋਣ ਦੇ ਬਾਵਜੂਦ ਨਜਾਇਜ ਜਮੀਨਾ ਹੜੱਪਣ ਦਾ ਸਿਲਸਿਲਾ ਜਾਰੀ -ਐਨ.ਆਰ ਆਈ ਸੁਨੀਤਾ ਰਾਣੀ*

ਤਰਨਤਾਰਨ (ਦਾ ਮਿਰਰ ਪੰਜਾਬ)- ਜੁਲਮ ਅਤੇ ਪਾਪ ਦੀ ਵੀ ਹਦ ਹੁੰਦੀ ਹੈ। ਪਰ ਕੁਝ ਲੋਕ ਅਜਿਹੇ ਹਨ ਕਿ ਜੋ ਬੇਸ਼ੁਮਾਰ ਪਾਪ, ਜਬਰ, ਜੁਲਮ ਕਰਨ ਲਈ ਹੀ ਪੈਦਾ ਹੁੰਦੇ ਹਨ। ਅਜੇਹੇ ਲੋਕਾਂ ਨੂੰ ਕਿਸੇ ਕਿਸਮ ਦੇ ਰਿਸ਼ਤੇ, ਨਾਤੇ, ਸਾਂਝ ਜਾਂ ਪਰੇ,ਪੰਚਾਇਤ ਦੀ ਪ੍ਰਵਾਹ ਨਹੀਂ ਹੁੰਦੀ। ਇਹ ਆਪਣੇ-ਆਪ ਵਿੱਚ ਲਾਲਚ ਵਿੱਚ ਡੁੱਬ ਜਾਂਦੇ ਹਨ ਅਤੇ ਆਪਣੇ ਪਰਿਵਾਰ ਸਮੇਤ ਹੋਰ ਬਹੁਤ ਸਾਥੀਆਂ ਨੂੰ ਲੈ ਡੁੱਬਦੇ ਹਨ। ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਚ ਇਕ ਇਸ ਕਿਸਮ ਦਾ ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਬਾਰੇ ਜੋ ਇਸ ਪਿੰਡ ਦੀ ਐਨ ਆਰ ਆਈ ਅਮਰੀਕਾ ਨਿਵਾਸੀ ਬੀਬੀ ਸੁਨੀਤਾ ਰਾਣੀ ਪਤਨੀ ਕ੍ਰਿਸ਼ਨ ਗੋਪਾਲ ਪੁੱਤਰ ਬਾਲ ਕ੍ਰਿਸ਼ਨ ਨੰਬਰਦਾਰ ਜਲਾਲਾਬਾਦ ਨੋ ਦਸਿਆ, ਸੁਣ ਕੇ ਸੁਣਨ ਵਾਲਿ ਆਂ ਨੂੰ ਵੀ ਸ਼ਰਮ ਆ ਰਹੀ ਸੀ।ਅਜ ਤਰਨਤਾਰਨ ਵਿੱਖੇ ਮਾਨਯੋਗ ਐਸ ਐਸ ਪੀ ਸਹਿਬ ਤਰਨਤਾਰਨ ਨੂੰ ਆਪਣੀਆ ਮੁਸ਼ਕਲਾਂ ਦਸਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਉਕਤ ਅਵਤਾਰ ਸਿੰਘ, ਮਖਣ ਸਿੰਘ, ਸ਼ਿੰਗਾਰ ਸਿੰਘ ਪੁੱਤਰਾਨ ਸਤਨਾਮ ਸਿੰਘ ਉਕਤ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਵਾਸੀਆਨ ਨੇ ਸਾਡੀ ਜਦੀ ਜਮੀਨ ਉਪਰ ਨਜਾਇਜ ਤੌਰ ਤੇ ਕਬਜ਼ਾ ਕਰ ਲੈਣ ਪਰ ਧੋਖੇਬਾਜੀ ਨਾਲ ਆਪਣੇ ਨਾਮ ਕਰ ਲਈ ਸੀ ਪਰ ਮਾਨਯੋਗ ਹਾਈਕੋਰਟ ਚੰਡੀਗੜ੍ਹ ਪੰਜਾਬ ਨੇ ਸਾਨੂੰ 2012 ਵਿੱਚ ਇੰਨਸਾਫ ਦਵਾਇਆ ਅਤੇ ਜਮੀਨ ਸਾਡੇ ਨਾਮ ਚੜ ਗਈ। 

ਅਸੀਂ ਪ੍ਰਵਾਰ ਸਮੇਤ ਅਮਰੀਕਾ ਵਿਚ ਰਹਿਣ ਕਾਰਨ ਜਮੀਨ ਠੇਕੇ ਪਰ ਦੇ ਗਏ। ਅਵਤਾਰ ਸਿੰਘ ਉਕਤ ਆਦੀ ਮੁਜਰਮ ਹੈ ਅਤੇ ਇਸ ਨੇ ਆਪਣੇ ਪ੍ਰਵਾਰ ਅਤੇ ਕੁਝ ਹੋਰ ਲੇਕਾਂ ਨਾਲ ਮਿਲ ਕੇ ਫਿਰ ਸਾਡੀ ਜਮੀਨ ਉਪਰ ਨਜਾਇਜ ਤੌਰ ਪਰ ਕਬਜਾ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਮਾਨਯੋਗ ਪ੍ਰਸ਼ਾਸਨ ਨੇ ਸਾਡਾ ਕਬਜ਼ਾ ਬਹਾਲ ਰਖਣ ਵਿੱਚ ਸਾਡੀ ਮਦਦ ਕੀਤੀ। ਬੇਇਨਸਾਫੀ ਦੀ ਹਦ ਟਪ ਕੇ ਅਵਤਾਰ ਸਿੰਘ ਵਗੈਰਾ ਨੇ ਸਾਡੀ ਜਮੀਨ ਨੂੰ ਜਾਂਦਾ ਸਰਕਾਰੀ ਰਸਤਾ ਵਾਹ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਐਨ ਆਰ ਆਈਜ ਨੂੰ ਇੰਨਸਾਫ ਮਿਲਿਆ ਪਰ ਅਵਤਾਰ ਸਿੰਘ ਵਗੈਰਾ ਨੇ ਐਨ.ਆਰ ਆਈਜ ਨੂੰ ਹੁਣ ਫਿਰ ਤੰਗ ਪ੍ਰੇਸ਼ਾਨ ਕਰਨ ਲਈ ਜਮੀਨ ਅਤੇ ਰਸਤੇ ਨਾਲ ਛੇੜਛਾੜ ਸ਼ੁਰੂ ਕਰ ਦਿਤੀ ਹੈ। ਬੀਬੀ ਸੁਨੀਤਾ ਰਾਣੀ ਨੇ ਦੱਸਿਆ ਕਿ ਪਹਿਲਾਂ ਵੀ ਅਵਤਾਰ ਸਿੰਘ ਵਗੈਰਾ ਨੇ ਕਈ ਵਾਰ ਸਾਡੇ ਨਾਲ ਕੁੱਟਮਾਰ ਕਰ ਕੇ ਸਾਨੂੰ ਫੱਟੜ ਕਰ ਦਿਤਾ ਗਿਆ ਸੀ।ਹੁਣ ਵੀ ਸਾਨੂੰ ਜਾਨੋ ਮਾਰਨ ਲਈ ਪਲੈਨਿੰਗ ਕਰ ਰਹੇ ਹਨ। ਕੁਝ ਤਾਕਤਵਾਰ ਲੋਕ ਇੰਨਾ ਨਾਲ ਕੁਝ ਦਿਨ ਪਹਿਲਾਂ ਸਾਡੀ ਜਮੀਨ ਉਪਰ ਨਜਾਇਜ ਤੌਰ ਤੇ ਕਬਜਾ ਕਰਨ ਲਈ ਆਏ ਸਨ। ਕੁਦਰਤੀ ਮੈਂ ਆਪਣੀ ਜਮੀਨ ਉਪਰ ਗਈ ਹੋਈ ਸੀ। ਉਸ ਸਮੇਂ ਮਖਣ ਸਿੰਘ ਅਤੇ ਕੁਝ ਹੋਰ ਲੋਕਾਂ ਨੇ ਮੈਨੂੰ ਜਾਨੋ ਮਾਰਨ ਦੀਆ ਧਮਕੀਆਂ ਦਿਤੀਆਂ। 

ਮੈਂ ਮੀਡੀਆ ਰਾਹੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅਵਤਾਰ ਸਿੰਘ ਨੇ ਸਿਰਫ਼ ਸਾਡੇ ਨਾਲ ਹੀ ਨਹੀਂ ਹੋਰ ਬਹੁਤ ਲੋਕਾਂ ਨਾਲ ਧੋਖਾ ਕੀਤਾ ਹੈ ਇਥੋਂ ਤੱਕ ਕਿ ਰਿਸ਼ਤੇ ਵਿਚ ਲਗਦੇ ਐਨ ਆਰ ਆਈ ਮਾਮੇ ਸਵਰਨ ਸਿੰਘ ਸੀਨੀਅਰ ਸਿਟੀਜਨ ਦੀ ਜਮੀਨ ਨਜਾਇਜ ਤੌਰ ਹੜੱਪਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਇਸ ਪਰ ਅਤੇ ਇਸ ਦੇ ਪ੍ਰਵਾਰ ਉਪਰ ਕਈ ਮੁਕਦਮੇ ਦਰਜ ਹਨ।ਐਨ.ਆਰ ਆਈ ਸਵਰਨ ਸਿੰਘ ਅਤੇ ਉਸ ਨਾਲ ਖੇਤਾਂ ਵਿਚ ਕੰਮ ਕਰ ਰਹੇ ਹੋਰ ਲੋਕਾਂ ਨੂੰ ਅਵਤਾਰ ਸਿੰਘ ਨੇ ਸਿਧੀਆਂ ਗੋਲੀਆਂ ਮਾਰ ਦਿਤੀਆਂ ਸਨ ਜਿਸ ਉਪਰ ਵੀ ਮੁੱਖ ਦੋਸ਼ੀ ਅਵਤਾਰ ਸਿੰਘ ਫਰਾਰ ਚਲ ਰਿਹਾ ਹੈ।

ਦੂਜੇ ਪਾਸੇ ਤਰਨਤਾਰਨ ਦੇ ਐਸਐਸਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ ਬੀਬੀ ਸੁਨੀਤਾ ਰਾਣੀ ਨੂੰ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਤੁਹਾਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ।

Leave a Reply

Your email address will not be published. Required fields are marked *