*ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਦੀ ਕਮੇਟੀ ਵਲੋਂ ਮਿਲੀ ਸੇਵਾ ਨੂੰ ਖਿੜੇ ਮੱਥੇ ਕੀਤਾ ਪ੍ਰਵਾਨ, ਕਾਲਜ ਦੀ ਹੋਂਦ ਬਚਾਉਣ ਵਾਸਤੇ ਯੂਰਪ ਭਰ ਦੀਆਂ ਸੰਗਤਾਂ ਦਾ ਮੰਗਾਂਗੇ ਸਾਥ —-ਭੱਟੀ*

Uncategorized
Spread the love

*ਸੰਤ ਪ੍ਰੇਮ ਸਿੰਘ ਕਰਮਸਰ.ਖਾਲਸਾ.ਕਾਲਜ ਬੇਗੋਵਾਲ ਦੇ ਪ੍ਰਬੰਧਕਾਂ ਨੇ, ਕਾਲਜ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ, ਇਕਬਾਲ ਸਿੰਘ ਭੱਟੀ ਦੀ ਨੁਮਾਇੰਦਗੀ ‘ਚ ਬਣਾਈ ਹੈ ਛੇਅ ਮੈਂਬਰੀ ਯੂਰਪੀਅਨ ਕਮੇਟੀ*

 

ਪੈਰੀਸ 01 ਦਸੰਬਰ (ਪੱਤਰ ਪ੍ਰੇਰਕ ) ਬੀਤੇ ਮੰਗਲਵਾਰ ਭਾਵ 26 ਨਵੰਬਰ ਨੂੰ ਕਾਲਜ ਦੀ ਐਡਹਾਕ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਕਾਲਜ ਦੇ ਪ੍ਰਧਾਨ ਹਰਜੀਤ ਸਿੰਘ ਯੂ. ਐਸ. ਏ ਦੀ ਪ੍ਰਧਾਨਗੀ ਹੇਠ ਹੋਈ ਸੀ,ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਜਗਰਾਜ ਸਿੰਘ ਸਾਹਿਤ

ਬਲਵੀਰ ਸਿੰਘ ਲੁਧਿਆਣਾ, ਕੁਲਬੀਰ ਸਿੰਘ ਲੁਧਿਆਣਾ, ਸੂਰਤ ਸਿੰਘ ਬੱਲਾ ਅਤੇ ਕਾਲਜ ਸਟਾਫ ਦੇ ਕਈ ਮੈਂਬਰ ਵੀ ਹਾਜਿਰ ਸਨ | ਇਸ ਮੀਟਿੰਗ ਵਿੱਚ ਹੋਰਨਾਂ ਫੈਸਲਿਆਂ ਤੋੰ ਇਲਾਵਾ ਕਾਲਜ ਦੀ ਚੱਲ ਰਹੀ ਮਾੜੀ ਮਾਲੀ ਹਾਲਤ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ ਸਨ , ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਭਾਵੇਂ ਵਕਤੀ ਤੌਰ ਤੇ ਸਤਪਾਲ ਸਿੰਘ (ਪਿੰਡ ਘੋੜੇ ਸ਼ਾਹ ਅਵਾਨ ਦੇ ਸਰਪੰਚ) ਅਤੇ ਕਈ ਪਤਵੰਤੇ ਕਾਲਜ ਦੀ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ, ਦੇ ਬਾਵਜੂਦ ਆਉਣ ਵਾਲੇ ਸਮੇੰ ਵਿੱਚ ਜਿਹੜੇ ਹੋਰ ਦੋ ਤਿੰਨ ਪ੍ਰੋਫੈਸਰ ਰਿਟਾਇਰ ਹੋ ਰਹੇ ਹਨ, ਉਨ੍ਹਾਂ ਦਾ ਬਕਾਇਆ ਅਤੇ ਪਹਿਲਾਂ ਤੋੰ ਰਿਟਾਇਰ ਹੋ ਚੁੱਕੇ ਪ੍ਰੋਫੈਸਰਾਂ ਦਾ ਖਰਚੇ ਸਾਹਿਤ ਹੋਣ ਵਾਲੇ ਹੋਰ ਖਰਚੇ ਮਿਲਾ ਕੇ ਕਰੀਬਨ ਇੱਕ ਕਰੋੜ ਦੇ ਲਾਗੇ ਚਾਗੇ ਬਣਦਾ ਹੈ, ਜਿਹੜਾ ਕਿ ਬਹੁਤ ਹੀ ਅਹਿਮ ਅਤੇ ਚਿੰਤਾ ਦਾ ਵਿਸ਼ਾ ਹੈ | ਇਸ ਮਸਲੇ ਦਾ ਹੱਲ ਲੱਭਣ ਵਾਸਤੇ ਇੱਕ ਯੂਰਪੀਅਨ ਲੇਵਲ ਦੀ ਕਮੇਟੀ ਬਣਾਈ ਗਈ ਸੀ , ਜਿਸ ਵਿੱਚ ਫਰਾਂਸ ਦੇ ਉੱਘੇ ਸਮਾਜ ਸੇਵਕ ਅਤੇ ਕਾਲਜ ਦੇ ਵਾਈਸ ਪ੍ਰਧਾਨ ਸਰਦਾਰ ਇਕਬਾਲ ਸਿੰਘ ਭੱਟੀ ਤੋੰ ਇਲਾਵਾ ਫਰਾਂਸ ਦੇ ਉੱਘੇ ਕਾਰੋਬਾਰੀ ਅਤੇ ਬੇਗੋਵਾਲ ਖਾਲਸਾ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਜਸਵੰਤ ਸਿੰਘ ਭਦਾਸ, ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ (ਲਾ-ਬੁਰਜੇ ਫਰਾਂਸ ) ਦੇ ਸਾਬਕਾ ਪ੍ਰਧਾਨ ਭਾਈ ਕੁਲਦੀਪ ਸਿੰਘ ਖਾਲਸਾ ਅਤੇ ਇਸੇ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਕੁਲਵੰਤ ਸਿੰਘ ਜੀ ਹਰਿਆਣਾ, ਕੇਵਲ ਸਿੰਘ ਜੱਬੋ ਅਤੇ ਮੋਹਿੰਦਰ ਸਿੰਘ ਬਰਿਆਰ ਆਦਿ ਦੀ ਛੇਅ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਹੜੀ ਕਿ ਖਾਲਸਾ ਕਾਲਜ ਵਾਸਤੇ ਯੂਰਪ ਦੀਆਂ ਸੰਗਤਾਂ ਕੋਲੋਂ ਕਾਲਜ ਦੀ ਮੌਜੂਦਾ ਸਥਿਤੀ ਨੂੰ ਸੁਧਾਰਨ ਅਤੇ ਬੇਗੋਵਾਲ ਸਾਹਿਤ ਆਸ ਪਾਸ ਦੇ ਪਿੰਡਾਂ ਦੇ ਨੌਜੁਆਨਾਂ ਦੀ ਪੜਾਈ ਨੂੰ ਜਾਰੀ ਰੱਖਣ ਵਾਸਤੇ ਹੰਭਲਾ ਮਾਰ ਸਕਦੇ ਹਨ | ਉਨ੍ਹਾਂ ਨੂੰ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਜਾਜਤ ਦਿੱਤੀ ਗਈ ਹੈ ਕਿ ਉਹ ਸਿਰਫ ਤੇ ਸਿਰਫ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਦੀ ਹੋਂਦ ਨੂੰ ਬਣਾਈ ਰੱਖਣ ਵਾਸਤੇ ਮਾਇਆ ਇਕੱਠੀ ਕਰਨਗੇ ਨਾਂ ਕਿ ਕਿਸੇ ਹੋਰ ਪਰਪੱਜ ਵਾਸਤੇ | ਦੂਸਰਾ ਉਪਰੋਕਤ ਛੇਅ ਵਿਅਕਤੀ ਜਿਸ ਜਗਾਹ ਜਾਂ ਜਿਸ ਵਿਅਕਤੀ ਕੋਲੋਂ ਵੀ ਮਾਇਆ ਪ੍ਰਾਪਤ ਕਰਨਗੇ, ਉਸਦੀ ਬਕਾਇਦਾ ਰਸੀਦ ਕੱਟਣਗੇ | ਇਸ ਤੋੰ ਬਿਨਾਂ ਜ਼ੇਕਰ ਕਿਸੇ ਦਾਨੀ ਸੱਜਣ ਨੇ ਯੂਰਪੀਅਨ ਕਮੇਟੀ ਨੂੰ ਮਾਇਆ ਦੇਣ ਦੀ ਬਜਾਏ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਸਿੱਧੀ ਮਾਇਆ ਭੇਜਣੀ ਹੋਵੇ ਤਾਂ ਉਹ ਇਨ੍ਹਾਂ ਸੱਜਣਾਂ ਕੋਲੋਂ, ਖਾਲਸਾ ਕਾਲਜ ਦਾ ਅਕਾਉਂਟ ਨੰਬਰ ਲੈ ਕੇ, ਉਨ੍ਹਾਂ ਨੂੰ ਸਿੱਧੀ ਮਾਇਆ ਵੀ ਭੇਜ ਸਕਦੇ ਹਨ | ਕਾਲਜ ਦੀ ਕਮੇਟੀ ਵਲੋਂ ਵੀ,ਯੂਰਪ ਦੀਆਂ ਸੰਗਤਾਂ, ਕਾਰੋਬਾਰੀਆਂ, ਉੱਘੀਆਂ ਸ਼ਖਸ਼ੀਅਤਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ, ਇਹ ਅਪੀਲ ਅਤੇ ਬੇਨਤੀ, ਕਾਲਜ ਦੀ ਵਿਘੜਦੀ ਹੋਈ ਹਾਲਤ ਨੂੰ ਦੇਖ ਕੇ, ਪਹਿਲੀ ਵਾਰ ਯੂਰਪ ਲੇਵਲ ਤੇ ਕੀਤੀ ਜਾ ਰਹੀ ਹੈ, ਤਾਂ ਕਿ (ਕਾਲਜ) ਜਿਹੜਾ ਕਿ ਬੰਦ ਹੋਣ ਵਾਲੇ ਪਾਸੇ ਹੌਲੀ ਹੌਲੀ ਸਿਰਕ ਰਿਹਾ ਹੈ ਦੀ ਹੋਂਦ ਬਰਕਰਾਰ ਅਤੇ ਸੰਤਾਂ ਦਾ ਨਾਮ ਹਮੇਸ਼ਾਂ ਵਾਸਤੇ ਰੋਸ਼ਨ ਰਹੇ, ਦੇ ਵਾਸਤੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸਤੇ ਪਹਿਰਾ ਦੇਣਾ ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ | ਵੈਸੇ ਵੀ ਖਾਲਸਾ ਕਾਲਜ ਦੀ ਕਮੇਟੀ ਨੂੰ,ਕੋਰਟਾਂ ਦਾ ਸਾਹਮਣਾ, ਪਹਿਲਾਂ ਵੀ ਇਸ ਕਰਕੇ ਕਰਨਾ ਪਿਆ ਸੀ ਕਿ, ਕਮੇਟੀ ਰਿਟਾਇਰ ਹੋਏ ਪ੍ਰੋਫੈਸਰਾਂ ਦਾ ਸਮੇੰ ਸਿਰ ਬਕਾਇਆ ਨਹੀਂ ਸੀ ਦੇ ਸਕੀ ਤੇ ਹੁਣ ਫਿਰ ਦੁਬਾਰਾ, ਅਦਾਲਤਾਂ ਦਾ ਡਰ, ਕਾਲਜ ਦੀ ਕਮੇਟੀ ਨੂੰ ਸਤਾ ਰਿਹਾ ਹੈ | 

                              ਖਾਲਸਾ ਕਾਲਜ ਦੀ ਐਡਹਾਕ ਕਮੇਟੀ ਵੱਲੋਂ ਮਿਲੀ ਸੇਵਾ ਤੇ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ, ਸਰਦਾਰ ਇਕਬਾਲ ਸਿੰਘ ਭੱਟੀ, ਜਸਵੰਤ ਸਿੰਘ ਭਦਾਸ, ਕੁਲਦੀਪ ਸਿੰਘ ਖਾਲਸਾ, ਕੇਵਲ ਸਿੰਘ ਜੱਬੋ, ਕੁਲਵੰਤ ਸਿੰਘ ਹਰਿਆਣਾ ਅਤੇ ਮੋਹਿੰਦਰ ਸਿੰਘ ਬਰਿਆਰ ਆਦਿ ਨੇ ਕਿਹਾ ਕਿ ਸਭ ਤੋੰ ਪਹਿਲਾਂ ਅਸੀਂ ਸਾਰੇ ਜਣੇ ਸਾਂਝੇ ਤੌਰ ਤੇ ਕਾਲਜ ਦੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਕਿ ਕਮੇਟੀ ਨੇ ਸਾਡੇ ਤੇ ਵਿਸ਼ਵਾਸ਼ ਪ੍ਰਗਟਾਇਆ ਹੈ, ਅਸੀਂ ਇਸ ਵਿਸ਼ਵਾਸ਼ ਨੂੰ ਬਣਾ ਕੇ ਰੱਖਣ ਵਾਸਤੇ ਤਨ ਮਨ ਅਤੇ ਧੰਨ ਨਾਲ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ | ਦੂਸਰਾ ਜੋ ਜਾਣਕਾਰੀ ਸਾਨੂੰ ਮਿਲੀ ਸੇਵਾ ਉਪਰੰਤ ਮਿਲੀ ਹੈ ਕਿ ਕਾਲਜ ਦੀ ਮਾਲੀ ਹਾਲਤ ਖਰਾਬ ਚੱਲ ਰਹੀ ਹੈ ਨੂੰ ਸੁਧਾਰਨਾਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿਉਂਕਿ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਦੀ ਆਸਥਾ ਤੇ ਹਮੇਸ਼ਾਂ ਵਿਸ਼ਵਾਸ਼ ਕਰਦੇ ਆਏ ਹਾਂ ਅਤੇ ਇਸਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਹੀ ਇਸ ਸੇਵਾ ਨੂੰ ਸਿਰੇ ਚਾੜਨ ਵਾਸਤੇ ਯੋਗਦਾਨ ਪਾਉਣਾ ਚਾਹੀਦਾ ਹੈ 

Leave a Reply

Your email address will not be published. Required fields are marked *