*ਜਥੇਬੰਦੀਆਂ ਨੇ ਇਨਸਾਫ਼ ਲੈਣ ਲਈ ਥਾਣਾ ਲੋਹੀਆਂ ਦਾ ਕੀਤਾ ਘਿਰਾਓ,6 ਘੰਟਿਆਂ ਦੇ ਕਰੀਬ ਚਲਿਆ ਧਰਨਾ*

Uncategorized
Spread the love

ਲੋਹੀਆਂ ਖਾਸ 26 ਜੁਲਾਈ ( ਰਾਜੀਵ ਕੁਮਾਰ ਬੱਬੂ)-ਨੌਜਵਾਨ ਭਾਰਤ ਸਭਾ ਦੇ ਆਗੂ ਸੋਨੂੰ ਅਰੋੜਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਪ੍ਰਧਾਨ ਗੁਰਚਰਨ ਸਿੰਘ ਅਟਵਾਲ ਦੀ ਯੋਗ ਅਗਵਾਈ ਹੇਠ ਥਾਣਾ ਲੋਹੀਆਂ ਦਾ ਘਿਰਾਓ ਕੀਤਾ ਗਿਆ।ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਵੱਲੋਂ ਬੋਲਦੇ ਹੋਏ ਕਿਹਾ ਗਿਆ ਕਿ ਥਾਣਾ ਲੋਹੀਆਂ ਦਾ ਸੁਖਦੇਵ ਸਿੰਘ ਵੱਲੋਂ ਇਨਸਾਫ਼ ਲੈਣ ਲਈ ਆਏ ਲੋਕਾਂ ਨਾਲ ਬਦਸਲੂਕੀ ਨਾਲ ਪੇਸ਼ ਆਉਣਾ ਅਤੇ ਉਹਨਾਂ ਵਲੋ ਦਿੱਤੀਆਂ ਦਰਖਾਸਤਾਂ ਤੇ ਕੋਈ ਕਾਰਵਾਈ ਨਾ ਕੀਤੇ ਜਾਣਾ ਜਿਸ ਦੇ ਰੋਸ ਵਜੋਂ ਤੱਪਦੀ ਧੁੱਪ ਵਿੱਚ ਕਰੀਬ ਛੇ ਘੰਟੇ ਥਾਣਾ ਲੋਹੀਆਂ ਦੇ ਗੇਟ ਮੂਹਰੇ ਧਰਨਾ ਦਿੱਤਾ ਗਿਆ ਅਤੇ ਥਾਣਾ ਮੁਖੀ ਸੁਖਦੇਵ ਸਿੰਘ ਦੇ ਵਿਰੋਧ ਵਿਚ ਜੰਮ ਕੇ ਨਾਅਰੇਬਾਜੀ ਕੀਤੀ ਗਈ ਧਰਨੇ ਦੌਰਾਨ ਥਾਣਾ ਮੁਖੀ ਸੁਖਦੇਵ ਸਿੰਘ ਆਪਣੇ ਕਿਸੇ ਕੰਮ ਗਏ ਹੋਣ ਜਿਸ ਕਰਕੇ ਡੀ ਐਸ ਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ਤੇ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਵਾ ਕੇ ਧਰਨੇ ਨੂੰ ਸਮਾਪਤ ਕਿ ਗਿਆ।

ਇਸ ਮੋਕੇ ਸੋਨੂੰ ਅਰੋੜਾ, ਗੁਰਚਰਨ ਸਿੰਘ ਅਟਵਾਲ, ਦਲਬੀਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕਸ਼ਮੀਰ ਸਿੰਘ ਘੁਗਸ਼ੋਰ, ਹੰਸ ਰਾਜ, ਜਸਕਰਨ ਅਜ਼ਾਦ ਜਿੰਦਾ, ਅਮਰਜੀਤ ਨਾਹਰ, ਸਿੰਗਾਰਾ ਸਿੰਘ ਜਲਾਲਪੁਰ, ਰਾਜੂ ਸਹੋਤਾ, ਜਸਵੀਰ ਨਾਹਰ ਆਦਿ ਹਾਜਰ ਸਨ।

Leave a Reply

Your email address will not be published. Required fields are marked *