ਪੈਰਿਸ 01 ਦਸੰਬਰ (ਪੱਤਰ ਪ੍ਰੇਰਕ ) ਪੈਰਿਸ ‘ਚ ਵੱਸਦੇ ਭਾਈ ਸ਼ਿੰਗਾਰਾ ਸਿੰਘ ਮਾਨ, ਜਿਹੜੇ ਕਿ ਦਸਤਾਰ ਮਸਲੇ ਦੀ ਲੜਾਈ ਵੀ ਲੜ ਰਹੇ ਹਨ ਅਤੇ ਪਿਛਲੇ 40 ਸਾਲਾਂ ਤੋਂ ਜਲਾਵਤਨੀ ਦੀ ਜਿੰਦਗੀ ਵੀ ਫਰਾਂਸ ਵਿੱਚ ਰਹਿ ਕੇ ਬਤੀਤ ਕਰ ਰਹੇ ਹਨ, ਦੇ ਬਿਆਸੀ ਸਾਲਾ ਵੱਡੇ ਭ੍ਰਾਤਾ ਮੱਖਣ ਸਿੰਘ ਜੀ ਮਾਨ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ ਹਨ | ਉਨ੍ਹਾਂ ਦੀ ਇਸ ਬੇਵਕਤੀ ਮੌਤ ਤੇ ਜਥੇਦਾਰ ਗੁਰਦਿਆਲ ਸਿੰਘ ਜੀ ਖਾਲਸਾ ਅਤੇ ਇਕਬਾਲ ਸਿੰਘ ਭੱਟੀ ਪ੍ਰੀਵਾਰ ਨੇ ਸ਼ੋਕ ਪ੍ਰਗਟਾਇਆ ਅਤੇ ਕਿਹਾ ਕਿ ਅਸੀਂ ਉਸ ਪ੍ਰਮਾਤਮਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਮਾਨ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ | ਸਵਰਗਵਾਸੀ ਮੱਖਣ ਸਿੰਘ ਜੀ ਮਾਨ ਦੀ ਆਤਮਿਕ ਸ਼ਾਂਤੀ ਵਾਸਤੇ ਭਾਈ ਸ਼ਿੰਗਾਰਾ ਸਿੰਘ ਮਾਨ ਦੇ ਸਮੂੰਹ ਪ੍ਰੀਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿਖ਼ੇ ਅੱਜ ਭਾਵ ਇੱਕ ਦਸੰਬਰ ਨੂੰ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਮਿਲੇ ਸਮੇਂ ਮੁਤਾਬਿਕ ਪਾਏ ਜਾਣਗੇ |