*ਗੁਰਦਵਾਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਫਰਾਂਸ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਪਿੰਡ ਭਦਾਸ ਦੀਆਂ ਸੰਗਤਾਂ ਵਲੋਂ ਅੱਜ ਮਨਾਇਆ ਜਾ ਰਿਹਾ ਹੈ*

Uncategorized
Spread the love

ਪੈਰਿਸ 5 ਦਸੰਬਰ ( ਭੱਟੀ ਫਰਾਂਸ ) ਰੰਘਰੇਟੇ ਗੁਰੂ ਕੇ ਬੇਟੇ, ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਗੁਰਦਵਾਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ( ਲਾ -ਬੁਰਜੇ ) ਵਿਖੇ ਹੀ ਸ਼ਰਧਾ ਭਾਵਨਾ ਨਾਲ਼ ਅੱਜ ਮਨਾਇਆ ਜਾ ਰਿਹਾ ਹੈ, ਜਿਸਦੇ ਸਬੰਧ ਵਿੱਚ ਪਰਸੋਂ ਰੋਜ ਤੋਂ ਰੱਖੇ ਹੋਏ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਨਿਰਵਿਨਘਤਾ ਸਾਹਿਤ ਦਿਨ ਐਤਵਾਰ ਨੂੰ ਅੱਜ ਸਵੇਰੇ ਦਸ ਵਜੇ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜਾਏ ਜਾਣਗੇ | ਇਨ੍ਹਾਂ ਸਾਰੇ ਪ੍ਰਬੰਧਾਂ ਅਤੇ ਸ਼੍ਰੀ ਅਖੰਡਪਾਠ ਸਾਹਿਬ ਦੀ ਸੇਵਾ ਪਿੰਡ ਭਦਾਸ ਦੀਆਂ ਸੰਗਤਾਂ ਵਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਬਹੁਤ ਹੀ ਸ਼ਰਧਾ ਸਾਹਿਤ ਕਰਵਾਈ ਜਾਂ ਰਹੀ ਹੈ | ਤਿੰਨੋ ਦਿਨ ਚੱਲਣ ਵਾਲੇ ਲੰਗਰਾਂ ਅਤੇ ਸ਼੍ਰੀ ਅਖੰਡਪਾਠ ਸਾਹਿਬ ਜੀ ਦੀ ਸੇਵਾ ਵੀ ਪਿੰਡ ਭਦਾਸ ਦੀਆਂ ਸੰਗਤਾਂ ਵਲੋਂ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਸਾਂਝੇ ਤੌਰ ਤੇ ਕਰਵਾਈ ਜਾ ਰਹੀ ਹੈ | ਪਿੰਡ ਭਦਾਸ ਦੀਆਂ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਫਰਾਂਸ ਦੀਆਂ ਸਮੂੰਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਹੁੰਮ ਹੁੰਮਾ ਕੇ ਵੇਲੇ ਸਿਰ ਗੁਰਦਵਾਰਾ ਸਾਹਿਬ ਪਹੁੰਚ ਕੇ ਗੁਰੂ ਦਰਬਾਰ ਦੀਆਂ ਹਾਜਰੀਆਂ ਭਰੋ ਅਤੇ ਗੁਰਬਾਣੀ ਨਾਲ਼ ਜੁੜ ਕੇ ਆਪਣਾ ਜੀਵਨ ਸਫਲ ਕਰੋ ਜੀ | ਗੁਰੂ ਕੇ ਲੰਗਰ ਵੀ ਸਾਰਾ ਦਿਨ ਅਟੁੱਟ ਵਰਤਾਏ ਜਾਣਗੇ |

Leave a Reply

Your email address will not be published. Required fields are marked *