
ਜਲੰਧਰ (ਜਸਪਾਲ ਕੈਂਥ)- ਕੇਂਦਰ ਸਰਕਾਰ ਵਿਚ ਗ੍ਰਹਿ ਮੰਤਰੀ ਤੇ ਭਾਜਪਾ ਦੇ ਆਗੂ ਅਮਿਤ ਸ਼ਾਹ ਵਲੋਂ ਸੰਸਦ ਵਿੱਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ( ਬਸਪਾ) ਅੱਜ 24 ਦਸੰਬਰ ਨੂੰ ਦੇਸ਼ ਭਰ ਵਿੱਚ ਜਿਲ੍ਹਾ ਹੈਡ ਕੁਆਰਟਰ ਤੇ ਪ੍ਰਦਰਸ਼ਨ ਕੀਤੇ ਗਏ। ਪਾਰਟੀ ਮੁਖੀ ਭੈਣ ਕੁਮਾਰੀ ਮਾਇਆਵਤੀ ਵਲੋ ਦਿੱਤੇ ਇਸ ਦੇਸ਼ ਵਿਆਪੀ ਪ੍ਰਦਰਸ਼ਨਾਂ ਦੀ ਕਾਲ ਤਹਿਤ ਜਲ਼ੰਧਰ ਵਿਚ ਵੀ ਅਮਿਤ ਸ਼ਾਹ ਤੇ ਭਾਜਪਾ ਖਿਲਾਫ ਬਸਪਾ ਵਲੋਂ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਜਲੰਧਰ ਵਿੱਚ ਬਸਪਾ ਦੇ ਇਸ ਪ੍ਰਦਰਸ਼ਨ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿਚ ਬਸਪਾ ਵਰਕਰ ਡਾ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਪਹਿਲਾਂ ਬੀਐਸਐਫ ਚੌਕ ਲਾਡੋਵਾਲੀ ਰੋਡ ਇਕੱਠੇ ਹੋਏ ਤੇ ਮਾਰਚ ਦੇ ਰੂਪ ਵਿਚ ਅਮਿਤ ਸ਼ਾਹ ਤੇ ਭਾਜਪਾ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਜਲੰਧਰ ਪਹੁੰਚੇ ਤੇ ਉਥੇ ਧਰਨਾ ਵੀ ਦਿੱਤਾ। ਮਾਰਚ ਦੌਰਾਨ ਬਸਪਾ ਵਰਕਰਾਂ ਨੇ ਅਮਿਤ ਸ਼ਾਹ ਤੇ ਭਾਜਪਾ ਖਿਲਾਫ ਤਿੱਖੀ ਰੋਹ ਭਰਪੂਰ ਤਿੱਖੀ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਬਾਬਾ ਸਾਹਬ ਡਾ ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਟਿੱਪਣੀ ਲਈ ਉਹ ਮਾਫੀ ਮੰਗਣ। ਮਾਰਚ ਦੌਰਾਨ ਬਸਪਾ ਵਰਕਰਾਂ ਨੇ ਹੱਥ ਪਾਰਟੀ ਦੇ ਨੀਲੇ ਝੰਡੇ ਤੇ ਤਖਤੀਆਂ ਫੜ੍ਹੀਆਂ ਹੋਈਆਂ ਸਨ, ਜਿੰਨਾ ਵਿਚ ਜਿਨ੍ਹਾਂ ਵਿੱਚ ਲਿਖਿਆ ਹੋਇਆ ਸੀ ਕਿ ਭਾਜਪਾ ਬਿਨਾਂ ਸ਼ਰਤ ਮਾਫੀ ਮੰਗੇ। ਇਸ ਮੌਕੇ ਤੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅਮਿਤ ਸ਼ਾਹ ਸ਼ਾਹ ਨੇ ਬਾਬਾ ਸਾਹਿਬ ਖਿਲਾਫ ਅਪਮਾਨਜਨਕ ਟਿੱਪਣੀ ਕਰਕੇ ਬਾਬਾ ਸਾਹਿਬ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾ ਕਿਹਾ ਕਿ ਬਾਬਾ ਸਾਹਿਉਨ੍ਹਾਂ ਦੀ ਇਸ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਉਨ੍ਹਾਂ ਦੀ ਇਸ ਟਿੱਪਣੀ ਤੇ ਵਿਰੋਧ ਜਤਾਉਣ ਤੇ ਨਾ ਤਾਂ ਉਨ੍ਹਾਂ ਇਹ ਸ਼ਬਦ ਵਾਪਸ ਲਏ ਤੇ ਨਾ ਹੀ ਇਨ੍ਹਾਂ ਸ਼ਬਦਾ ਲਈ ਬਾਬਾ ਸਾਹਿਬ ਦੇ ਪੈਰੋਕਾਰਾਂ ਤੋਂ ਮਾਫੀ ਮੰਗੀ। ਇਸ ਕਰਕੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਵੱਲੋਂ ਇਸਦੇ ਖਿਲਾਫ ਦੇਸ਼ ਵਿਆਪੀ ਪ੍ਰਦਰਸ਼ਨਾਂ ਦੀ ਕਾਲ ਦਿੱਤੀ। ਬਸਪਾ ਪ੍ਰਧਾਨ ਨੇ ਕਿਹਾ ਕਿ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਇਹ ਲਗਾਤਾਰ ਚਲਦੇ ਰਹਿਣਗੇ ਜਦ ਤੱਕ ਇਹ ਸ਼ਬਦ ਵਾਪਸ ਨਹੀਂ ਲਏ ਜਾਂਦੇ ਤੇ ਇਸ ਤੇ ਮਾਫੀ ਨਹੀਂ ਮੰਗੀ ਜਾਂਦੀ। ਉਨ੍ਹਾ ਕਿਹਾ ਕਿ ਬਾਬਾ ਸਾਹਿਬ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ ਤੇ ਉਨ੍ਹਾ ਦੇ ਸੰਘਰਸ਼ ਕਰਕੇ ਹੀ ਸਦੀਆਂ ਤੋਂ ਸ਼ੋਸ਼ਿਤ ਦਲਿਤ ਪਛੜੇ ਵਰਗਾਂ ਤੇ ਔਰਤਾਂ ਨੂੰ ਬਰਾਬਰੀ ਦੇ ਹੱਕ ਮਿਲੇ ਹਨ। ਉਨ੍ਹਾ ਕਿਹਾ ਕਿ ਬਾਬਾ ਸਾਹਿਬ ਜਿੰਨਾ ਦੇ ਸੰਘਰਸ਼ ਕਰਕੇ ਦਲਿਤਾਂ ਪੱਛੜੇ ਵਰਗਾਂ ਨੂੰ ਚੰਗੀ ਜਿੰਦਗੀ ਜਿਊਣ ਦਾ ਮੌਕਾ ਮਿਲਿਆ ਉਹ ਦਲਿਤ ਪੱਛੜੇ ਵਰਗਾਂ ਲਈ ਭਗਵਾਨ ਹੀ ਹਨ। ਇਸ ਕਰਕੇ ਅਮਿਤ ਸ਼ਾਹ ਦਾ ਸੰਸਦ ਵਿਚ ਇਹ ਕਹਿਣਾ ਕਿ ਅੰਬੇਡਕਰ ਅੰਬੇਡਕਰ ਅੰਬੇਡਕਰ ਲਗਾ ਰੱਖਿਆ ਤੇ ਜੇਕਰ ਇੰਨਾ ਨਾਂ ਭਗਵਾਨ ਦਾ ਲੈਂਦੇ ਤਾਂ ਸਵਰਗ ਮਿਲ ਜਾਂਦਾ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦ ਜਿੰਦਗੀ ਹੀ ਬਾਬਾ ਸਾਹਿਬ ਕਰਕੇ ਮਿਲੀ ਹੈ ਤਾਂ ਫੇਰ ਦਲਿਤ ਪੱਛੜੇ ਵਰਗਾਂ ਨੇ ਅੰਬੇਡਕਰ ਅੰਬੇਡਕਰ ਅੰਬੇਡਕਰ ਹੀ ਕਹਿਣਾ ਹੈ ਤੇ ਕਿਸੇ ਨੂੰ ਇਸ ਤੇ ਕੀ ਇਤਰਾਜ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇਹ ਟਿੱਪਣੀ ਬਾਬਾ ਸਾਹਿਬ ਮਾੜੀ ਸੋਚ ਨੂੰ ਵੀ ਦਰਸਾਉਂਦੀ ਹੈ। ਇਸ ਮੌਕੇ ਤੇ ਦੇਸ਼ ਦੇ ਰਾਸ਼ਟਪਤੀ ਦੇ ਨਾਂ ਡੀਸੀ ਰਾਹੀ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਬਾਬਾ ਸਾਹਿਬ ਪ੍ਰਤੀ ਗ਼ਲਤ ਤੇ ਉਨ੍ਹਾ ਦਾ ਮਜਾਕ ਉਡਾਉਣ ਵਾਲੇ ਸ਼ਬਦਾਂ ਦਾ ਇਸਤੇਮਾ ਕੀਤਾ ਗਿਆ ਹੈ। ਜਿਹੜੇ ਨਾ ਸਿਰਫ ਮਰਿਯਾਦਾ ਤੋਂ ਬਾਹਰ ਹਨ ਬਲਕਿ ਜਾਤੀਵਾਦੀ ਮਾਨਸਿਕਤਾ ਵੀ ਦਰਸਾਉਂਦੇ ਹਨ। ਇਸ ਦੇ ਨਾਲ ਬਹੁਜਨ ਸਮਾਜ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ। ਇਸ ਲਈ ਇਸ ਮਾਮਲੇ ਵਿਚ ਕਰਵਾਈ ਕੀਤੀ ਜਾਵੇ। ਏਸ ਮੌਕੇ ਤੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਤੀਰਥ ਰਾਜਪੁਰਾ, ਜਸਵੰਤ ਰਾਏ, ਪਰਮਜੀਤ ਮੱਲ, ਜ਼ਿਲਾ ਦੇਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਜਿਲਾ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਦੇਵ ਰਾਜ ਸੁਮਨ, ਸੁਖਵਿੰਦਰ ਬਿੱਟੂ, ਜਗਦੀਸ਼ ਦੀਸ਼ਾ, ਬਸਪਾ ਕੌਸਲਰ ਦਵਿੰਦਰ ਗੋਗਾ, ਬਲਦੇਵ ਸਲਾਲਾ, ਕੌਸਲਰ ਚਿਰੰਜੀ ਲਾਲ, ਹਰਮੇਸ਼ ਕੌਲ, ਲੇਖਰਾਜ ਜਮਾਲਪੁਰੀ, ਸ਼ਾਦੀ ਲਾਲ ਬੱਲਾਂ, ਅਮਰਜੀਤ ਨੰਗਲ, ਰਾਜ ਕੁਮਾਰ ਭੁੱਟੋ, ਪ੍ਰਭਜਿੰਦਰ ਸਿੰਘ ਪੱਤੜ, ਪਾਲਾ ਜਮਸ਼ੇਰ, ਗਿਆਨ ਕਰਤਾਰਪੁਰ, ਹਰਮੇਸ਼ ਖ਼ੁਰਲਾ, ਬਲਵਿੰਦਰ ਰਲ੍ਹ, ਸੁਸ਼ੀਲ ਵਿਰਦੀ, ਖੁਸ਼ੀ ਸਰਪੰਚ, ਵਿਜੈ ਯਾਦਵ,ਰਣਜੀਤ ਕੁਮਾਰ, ਰਜਿੰਦਰ ਮੱਟੂ, ਹੈਪੋ ਢਿਲਵਾ, ਅਸ਼ੋਕ ਸਈਪੁਰੀਆ, ਕਰਮ ਚੰਦ ਆਦਿ ਵੀ ਮੌਜੂਦ ਸਨ।





