ਜਲੰਧਰ (ਜਸਪਾਲ ਕੈਂਥ)-ਸਿੱਖ ਚਿੰਤਕਾਂ ਗੁਰਤੇਜ ਸਿੰਘ ਆਈਏਐਸ,ਪਰਮਿੰਦਰ ਪਾਲ ਸਿੰਘ ਖਾਲਸਾ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ, ਮਨਜੀਤ ਸਿੰਘ ਗਤਕਾ ਮਾਸਟਰ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਭਰਤੀ ਕਰਕੇ ਬਾਦਲ ਦਲ ਦੀ ਹੁਕਮਨਾਮੇ ਵਿਰੋਧੀ ਮੁਹਿੰਮ ਕਾਰਣ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ 28 ਜਨਵਰੀ ਨੂੰ ਸੱਦੀ ਗਈ ਇਕੱਤਰਤਾ ਬਾਰੇ ਕਿਹਾ ਕਿ ਉਸ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਨਾ ਬੁਲਾਇਆ ਜਾਣਾ ਖਾਲਸਾ ਪੰਥ ਨਾਲ ਧੋਖਾ ਤੇ ਸਿਖ ਪਰੰਪਰਾਵਾਂ ਦਾ ਮਜਾਕ ਉਡਾਉਣ ਦੀ ਕਾਰਵਾਈ ਹੈ।
ਇਕ ਪਾਸੇ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਕਹਿ ਚੁਕੇ ਹਨ ਕਿ ਜਥੇਦਾਰ ਹਰਪ੍ਰੀਤ ਸਿੰਘ ਉਪਰ ਦੋਸ਼ ਝੂਠੇ ਹਨ ਤੇ ਸ੍ਰੋਮਣੀ ਕਮੇਟੀ ਨੂੰ ਇਸ ਬਾਰੇ ਜਾਂਚ ਕਮੇਟੀ ਬਿਠਾਉਣ ਦਾ ਕੋਈ ਹੱਕ ਨਹੀਂ।ਇਹ ਹੱਕ ਸਿਰਫ ਅਕਾਲ ਤਖਤ ਸਾਹਿਬ ਕੋਲ ਹੈ।ਫਿਰ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਥੇਦਾਰਾਂ ਦੀ ਮੀਟਿੰਗ ਵਿਚ ਸਤਿਕਾਰ ਸਹਿਤ ਸਦਕੇ ਗੁਨਾਹਗਾਰ ਬਾਦਲ ਦਲ ਦੀ ਲੀਡਰਸ਼ਿਪ ਨੂੰ ਢੁਕਵਾਂ ਜੁਆਬ ਦੇਣਾ ਚਾਹੀਦਾ ਹੈ ਤਾਂ ਜੋ ਗੁਨਾਹਗਾਰ ਬਾਦਲ ਦਲ ਦੀ ਲੀਡਰਸ਼ਿਪ ਆਪਣੇ ਆਪ ਨੂੰ ਸਿੰਘ ਸਾਹਿਬਾਨ ਤੇ ਖਾਲਸਾ ਪੰਥ ਤੋਂ ਸੁਪਰੀਮ ਨਾ ਸਮਝੇ।
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗੁਰੂ ਪੰਥ ਦੀ ਸੋਚ ਅਨੁਸਾਰ ਫੈਸਲੇ ਲਏ ਗਏ ਹਨ ,ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦਿ੍ੜਤਾ ਦੀ ਬਦੌਲਤ ਸਨ ,ਜਿਸ ਕਰਕੇ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਬਹਾਲ ਹੋਈਆਂ ਸਨ ਜੋ ਜਥੇਦਾਰ ਗੁਰਬਚਨ ਸਿੰਘ ਨੇ ਬਾਦਲ ਪਰਿਵਾਰ ਦੇ ਪ੍ਰਭਾਵ ਅਧੀਨ ਢਾਹ ਲਗਾਈ ਗਈ ਸੀ।ਉਨ੍ਹਾਂ ਕਿਹਾ ਕਿ ਜਥੇਦਾਰਾਂ ਵਿਰੁੱਧ ਚਰਿਤਰ ਹਣਨ ਦੀ ਬਾਦਲ ਦਲ ਦੀ ਹੰਕਾਰੀ ਸੋਚ ਨੇ ਸਿਖ ਦੁਸ਼ਮਣ ਤਾਕਤਾਂ ਨੂੰ ਹਥਿਆਰ ਦਿਤਾ ਤੇ ਅਕਾਲ ਤਖਤ ਦੇ ਫੈਸਲੇ ਤੇ ਪਰੰਪਰਾਵਾਂ ਦੀ ਉਲੰਘਣਾ ਕੀਤੀ ਹੈ।ਇਹ ਬਾਦਲ ਦਲ ਦਾ ਸ਼ੁਰੂ ਤੋਂ ਕਾਲਾ ਤੇ ਨਮੋਸ਼ੀਜਨਕ ਇਤਿਹਾਸ ਰਿਹਾ ਹੈ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਉਪਰ ਸਖਤ ਐਕਸ਼ਨ ਲੈਣ।
ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਲੀਡਰਸ਼ਿਪ ਵਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ ਭਰਤੀ ਕਮੇਟੀ ਨੂੰ ਰਦ ਕਰਕੇ ਚੋਣ ਕਮਿਸ਼ਨ ਦਾ ਝੂਠਾ ਬਹਾਨਾ ਬਣਾਕੇ ਆਪਣੀ ਭਰਤੀ ਕਮੇਟੀ ਬਣਾਉਣੀ ਅਕਾਲ ਤਖਤ ਸਾਹਿਬ ਨੂੰ ਚੈਲਿੰਜ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਭਰਤੀ ਕਮੇਟੀ ਨੂੰ ਕਾਰਜ ਲਈ ਤੁਰੰਤ ਆਦੇਸ਼ ਦੇਕੇ ਖਾਲਸਾ ਪੰਥ ਦੇ ਹੁਕਮਨਾਮੇ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਇਸ ਵਿਚ ਕੁਝ ਵੀ ਹੇਰ ਫੇਰ ਕਰਨਾ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਹੋਵੇਗੀ।ਫਸੀਲ ਤੋਂ ਹੁਕਮਨਾਮਾ ਖਾਲਸਾ ਪੰਥ ਨੇ ਪ੍ਰਵਾਨ ਕਰ ਲਿਆ ਹੈ।ਹੁਣ ਇਹ ਹੁਕਮਨਾਮਾ ਖਾਲਸਾ ਪੰਥ ਦਾ ਹੁਕਮਨਾਮਾ ਹੈ ਤੇ ਜਥੇਦਾਰਾਂ ਨੂੰ ਇਹ ਹੁਕਮਨਾਮਾ ਬਦਲਣ ਦਾ ਅਧਿਕਾਰ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਉਹ ੨ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਉਤੇ ਹੋਏ ਗੁਰਮਤਿਆਂ ਉਪਰ ਪਹਿਰਾ ਦੇਣ।ਇਸ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਭਰਤੀ ਕਮੇਟੀ ਨੂੰ ਬਹਾਲ ਰਖਦਿਆਂ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਵਾਉਣ।ਉਨ੍ਹਾਂ ਕਿਹਾ ਕਿ ਬਾਦਲ ਦੀ ਗੁਨਾਹਗਾਰ ਲੀਡਰਸ਼ਿਪ ਜੋ 2 ਦਸੰਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਯੋਗ ਐਲਾਨੀ ਜਾ ਚੁੱਕੀ ਹੈ ਕਿ ਇਹ ਖਾਲਸਾ ਪੰਥ ਦੀ ਰਾਜਨੀਤਕ ਅਗਵਾਈ ਦਾ ਨੈਤਿਕ ਹੱਕ ਗੁਆ ਚੁਕੀ ਹੈ। ਇਸ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਾਂ ਵਿਚ ਦਖਲਅੰਦਾਜ਼ੀ ਤੇ ਅਕਾਲੀ ਦਲ ਦੀ ਭਰਤੀ ਦਾ ਕੋਈ ਅਧਿਕਾਰ ਨਹੀਂ।
ਸਿਖ ਚਿੰਤਕਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ ਵਿਰੋਧੀ ਗੁਨਾਹਗਾਰ ਅਕਾਲੀ ਲੀਡਰਸ਼ਿਪ ਉਪਰ ਪੰਥਕ ਪਰੰਪਰਾਵਾਂ ਅਨੁਸਾਰ ਸਖਤ ਕਾਰਵਾਈ ਕਰਨ ਤੇ ਬਾਦਲ ਦਲ ਉਪਰ ਅਕਾਲੀ ਸ਼ਬਦ ਵਰਤਣ ਉਪਰ ਪਾਬੰਦੀ ਲਗਾਉਣ ਦੀ ਜਥੇਦਾਰ ਨੂੰ ਬੇਨਤੀ ਹੈ ।ਸਿੰਕਦਰ ਸਿੰਘ ਮਲੂਕਾ ਨੂੰ ਦੁਬਾਰਾ ਤਲਬ ਕੀਤਾ ਜਾਵੇ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਗੁਨਾਹਗਾਰ ਲੀਡਰਸ਼ਿਪ ਦੀ ਕਤਾਰ ਵਿਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਨਾਹਗਾਰ ਵਜੋਂ ਪੇਸ਼ ਨਹੀਂ ਹੋਇਆ।ਸਾਡੀ ਬੇਨਤੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੈ ਕਿ ਇਸ ਨੂੰ ਪੰਥਕ ਪਰੰਪਰਾ ਤੇ ਸਿਧਾਂਤ ਮੁਤਾਬਕ ਤਨਖਾਹੀਆ ਐਲਾਨਿਆ ਜਾਵੇ।ਸਾਬਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ,ਇਕਬਾਲ ਸਿੰਘ ਦੇ ਸਪਸ਼ਟੀਕਰਨ ਤੋਂ ਅਕਾਲ ਤਖਤ ਸਾਹਿਬ ਨੇ ਅਸਤੁੰਸ਼ਟੀ ਪ੍ਰਗਟਾਈ ਸੀ,ਨੂੰ ਅਕਾਲ ਤਖਤ ਸਾਹਿਬ ਉਪਰ ਤਲਬ ਕਰਕੇ ਸਖਤ ਕਾਰਵਾਈ ਕੀਤੀ ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਆਧਾਰ ਤੇ ਇਤਿਹਾਸ ਅਕਾਲ ਤਖਤ ਤੇ ਗੁਰੂ ਪੰਥ ਹੈ ਨਾ ਕਿ ਚੋਣ ਕਮਿਸ਼ਨ।ਸਤਾ ਦਾ ਰਾਹ ਗੁਰੂ ਪੰਥ ਖੁਦ ਲਭ ਲਵੇਗਾ।ਇਸ ਬਾਰੇ ਗੁਨਾਹਗਾਰ ਅਕਾਲੀ ਲੀਡਰਸ਼ਿਪ ਨੂੰ ਫਿਕਰ ਕਰਨ ਦੀ ਲੋੜ ਨਹੀਂ।
ਸਿੱਖ ਚਿੰਤਕਾਂ ਨੇ ਸਮੁੱਚੇ ਸਿਖ ਪੰਥ ਨੂੰ ਸੱਦਾ ਦਿੰਦਿਆਂ ਕਿਹਾ ਕਿ ਬਾਦਲਕਿਆਂ ਦੀਆਂ ਸਾਜਿਸ਼ਾਂ ਜਿਹਨਾਂ ਨੇ ਪਹਿਲਾਂ ਅਕਾਲੀ ਦਲ ਖਤਮ ਕੀਤਾ ਸੀ ,ਹੁਣ ਮੌਜੂਦਾ ਚਾਲਾਂ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਤਬਾਹ ਕਰਨ ਉਪਰ ਤੁਲੇ ਹੋਏ ਹਨ,ਉਨ੍ਹਾਂ ਦਾ ਮੁਕੰਮਲ ਰਾਜਨੀਤਕ ਬਾਈਕਾਟ ਕਰਨ । ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਤੇ ਖੁਦਮੁਖਤਿਆਰ ਲਈ ਵਿਧੀ ਵਿਧਾਨ ਬਣਾਉਣ ਬਾਰੇ ਵੱਡੀ ਲਹਿਰ ਉਸਾਰਨ ਦੀ ਲੋੜ ਹੈ।





