ਲੋਹੀਆਂ(ਰਾਜੀਵ ਕੁਮਾਰ ਬੱਬੂ )ਬੀ ਡੀ ਪੀ ਓ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਇੱਕਠ ਕੀਤਾ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨ ਅਤੇ ਮਜ਼ਦੂਰ ਵਿਰੋਧੀ ਰਵੱਈਆ ਦਾ ਰੋਸ ਕਰਦੇ ਹੋਏ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਭਗਤ ਸਿੰਘ ਚੌਂਕ ਵਿਚ ਜ਼ੋਰਦਾਰ ਨਾਰੇਬਾਜੀ ਕੀਤੀ ਇਸ ਵਿੱਚ ਆਗੂਆਂ ਨੇ ਕਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਨੇ ਪਹਿਲੇ ਕਿਸਾਨਾਂ ਨੂੰ ਬੁਲਾਇਆ ਤੇ ਬਾਅਦ ਵਿੱਚ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਫਿਰ ਤਿੰਨ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਪੁਲਿਸ ਲਾ ਕੇ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰਾਂ ਤੋਂ ਚੱਕਿਆ ਗਿਆ ਥਾਣਿਆਂ ਵਿੱਚ ਬੰਦ ਕੀਤਾ ਗਿਆ, ਲੋਕਾਂ ਦੀ ਆਵਾਜ਼ ਬੰਦ ਕਰਨ ਲਈ,ਜਿਸ ਕਰਕੇ ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਪੂਰੇ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤੇ ਪੰਜਾਬ ਪੁਲਿਸ ਦੇ ਪੁਤਲੇ ਸਾੜੇ ਆਗੂਆਂ ਨੇ ਕਹਾ ਭਗਵੰਤ ਮਾਨ ਦਾ ਚਿਹਰਾ ਪੂਰੀ ਤਰ੍ਹਾਂ ਲੋਕਾਂ ਪ੍ਰਤੀ ਨੰਗਾ ਹੋ ਗਿਆ ਤੇ ਮੋਦੀ ਅਤੇ ਅਹਿਮਦ ਸ਼ਾਹ ਦਾ ਕੌਲੀ ਚੱਟ ਅਤੇ ਉਸ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਆਗੂਆਂ ਨੇ ਕਹਾ ਕਿ ਪਹਿਲੀਆਂ ਸਰਕਾਰਾਂ ਤੋਂ ਵੀ ਇਹ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਲੋਕਾਂ ਨੇ ਇਸ ਨੂੰ ਇਹ ਸਮਝ ਕੇ ਮੁੱਖ ਮੰਤਰੀ ਬਣਾਇਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆ ਦਾ ਹੱਲ ਕਰੂਗਾ, ਪਰ ਭਗਵੰਤ ਮਾਨ ਇਸ ਨੂੰ ਭੁੱਲ ਕੇ ਮਜ਼ਦੂਰਾਂ ਅਤੇ ਕਿਸਾਨਾਂ ਵਿਰੁੱਧ ਤੇ ਅਹਿਮਦ ਸ਼ਾਹ ਦੇ ਇਸ਼ਾਰੇ ਤੇ ਚੱਲ ਰਿਹਾ ਹੈ , ਪੇਂਡੂ ਮਜ਼ਦੂਰ ਯੂਨੀਅਨ ਨੇ ਪੰਜਾਬ ਯੂਥ ਵਿੰਗ ਗੁਰਚਰਨ ਸਿੰਘ ਅਟਵਾਲ, ਸੋਨੂ ਲੋਹੀਆਂ ,ਵਿਕਰਮ ਮਡਾਲਾ, ਚਰਨਜੀਤ ਥੰਮੂਵਾਲ ਨੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਪੁਲਿਸ ਵੱਲੋਂ ਜੋ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਪੂਰੇ ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਐਲਾਨ ਕਰੇਗਾ ਉਸ ਦੀ ਪੂਰੀ ਹਮਾਇਤ ਕੀਤੀ ਜਾਊਗੀ ਇਹਨਾਂ ਤੋਂ ਇਲਾਵਾ ਸੁਖਦੇਵ ਸਿੰਘ ਮਰਾਜ ਵਾਲਾ ਛਿੰਦਾ ਮੰਗੂਵਾਲ ਧਰਮਾਂ ਸਰਦਾਰ ਵਾਲਾ ਹਰਪਾਲ ਸਰਦਾਰ ਵਾਲਾ ਬੀਬੀ ਮਿੰਦੋ ਭਜਨ ਕੌਰ, ਜਸਵੀਰ ਸਿੰਘ, ਆਦਿ ਹਾਜਿਰ ਸਨ।





