*ਪੁੱਡਾ ਨੇ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਤੇ ਬਣੀ ਨਜਾਇਜ਼ ਕਲੋਨੀ ਨੂੰ ਪੀਲੇ ਪੰਜੇ ਨਾਲ ਕੀਤਾ ਢਹਿ ਢੇਰੀ*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਪੁੱਡਾ ਵੱਲੋਂ ਅੱਜ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਨਜਦੀਕ ਐਕਸਿਸ ਬੈਂਕ ਦੇ ਨਜਦੀਕ ਬਣੀ ਕਲੋਨੀ ਨੂੰ ਪੀਲੇ ਪੰਜੇ ਨਾਲ ਢਹਿ ਢੇਰੀ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਜਿਸ ਸਮੇਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਨਜਾਇਜ਼ ਕਲੋਨੀਆਂ ਖਿਲਾਫ ਇਸੇ ਤਰ੍ਹਾਂ ਹੀ ਤੇਜੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਅਨੁਸਾਰ ਜੰਡੂ ਸਿੰਘਾ ਵਿਖੇ ਹੁਸ਼ਿਆਰਪੁਰ ਮੁੱਖ ਮਾਰਗ ਤੇ ਐਕਸਿਸ ਬੈਂਕ ਦੇ ਆਹਮਣੇ ਸਾਹਮਣੇ ਇੱਕ ਕਲੋਨਾਈਜ਼ਰ ਵੱਲੋਂ ਛੇ ਕ ਮਹੀਨੇ ਪਹਿਲਾਂ ਇਕ ਕਲੋਨੀ ਦੀ ਉਸਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਕਲੋਨਾਈਜ਼ਰ ਨੇ ਇਸ ਕਲੋਨੀ ਦੇ ਬਿਲਕੁਲ ਸਾਹਮਣੇ ਵੀ ਇੱਕ ਛੋਟੀ ਜਿਹੀ ਕਲੋਨੀ ਉਸਾਰ ਦਿੱਤੀ ਸੀ। ਇਸ ਦੇ ਸੰਬੰਧ ਵਿੱਚ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਪੁੱਡਾ ਨੂੰ ਸ਼ਿਕਾਇਤ ਪਾ ਕੇ ਸੂਚਿਤ ਕੀਤਾ ਸੀ ਕਿ ਉਹ ਕਲੋਨਾਈਜ਼ਰ ਵੱਲੋਂ ਨਾ ਤਾਂ ਇਸ ਕਲੋਨੀ ਨੂੰ ਪਾਸ ਕਰਾਇਆ ਗਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਇਸ ਕਲੋਨੀ ਵਿੱਚ ਕੋਈ ਸਹੂਲਤ ਲੋਕਾਂ ਨੂੰ ਮੁਹਈਆ ਕਰਵਾਈ ਗਈ ਹੈ। ਆਰਟੀਆਈ ਐਕਟੀਵਿਸਟ ਨੇ ਦੇ ਅਫਸਰਾਂ ਨੂੰ ਸ਼ਿਕਾਇਤ ਵਿੱਚ ਬੇਨਤੀ ਕੀਤੀ ਸੀ ਕਿ ਤੁਰੰਤ ਹੀ ਉਕਤ ਕਲੋਨੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। 

ਇਸੇ ਸ਼ਿਕਾਇਤ ਦੇ ਅਧਾਰ ਤੇ ਅੱਜ ਪੁੱਡਾ ਵੱਲੋਂ ਆਪਣਾ ਲਾਮ ਲਸ਼ਕਰ ਲੈ ਕੇ ਇਸ ਕਲੋਨੀ ਤੇ ਸਵੇਰੇ ਹੀ ਪੀਲਾ ਪੰਜਾ ਚਲਾ ਦਿੱਤਾ ਗਿਆ ਇਥੇ ਇਹ ਵੀ ਦੱਸਣ ਯੋਗ ਹੈ ਕਿ ਉਕਤ ਕਲੋਨਾਈਜ਼ਰ ਨੇ ਇਸ ਕਲੋਨੀ ਦੀ ਆਲੇ ਦੁਆਲੇ ਬਾਉਂਡਰੀ ਵਾਲ ਕੀਤੀ ਹੋਈ ਸੀ ਜਿਸ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਗਿਆ। ਤੁਹਾਡਾ ਅਫਸਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਜਾਇਜ਼ ਉਸਾਰੀ ਜਾਂ ਨਜਾਇਜ਼ ਕਲੋਨੀ ਬਣਾਏਗਾ ਉਸ ਖਿਲਾਫ ਇਸੇ ਤਰ੍ਹਾਂ ਹੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *