*ਤਾਰਾ ਪੈਲਸ ਦੇ ਸੰਚਾਲਕ ਵਲੋਂ ਭਗਵੰਤ ਮਾਨ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਵੱਡਾ ਚੈਲੇੰਜ, ਪੈਲਸ ਦੀਆਂ ਲਗਾਈਆਂ ਗਈਆਂ ਸੀਲਾਂ ਨੂੰ ਇੱਕ ਵਾਰ ਫਿਰ ਤੋਂ ਤੋੜਿਆ*

देश पंजाब
Spread the love

ਜਲੰਧਰ (ਜਸਪਾਲ ਕੈਂਥ)- ਜਲੰਧਰ ਦੇ 120 ਫੁੱਟ ਰੋਡ ਸਥਿਤ ਤਾਰਾ ਪੈਲਸ ਦੇ ਸੰਚਾਲਕ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਠੇਗਾ ਦਿਖਾਉਂਦੇ ਹੋਏ ਪੈਲਸ ਦੀਆਂ ਸੀਲਾਂ ਨੂੰ ਤੋੜ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲਜ ਕਰ ਦਿੱਤਾ ਗਿਆ ਹੈ , ਹੁਣ ਇਹ ਦੇਖਣਾ ਹੋਵੇਗਾ ਕਿ ਮਾਨ ਸਰਕਾਰ ਇਸ ਚੈਲੇੰਜ ਨੂੰ ਕਿਵੇਂ ਲੈਂਦੀ ਹੈ। ਜ਼ਿਕਰਯੋਗ ਹੈ ਕਿ 27 ਫਰਵਰੀ ਨੂੰ ਨਗਰ ਨਿਗਮ ਵੱਲੋਂ ਪਹਿਲਾਂ ਵੀ ਇਸ ਪੈਲੇਸ ਨੂੰ ਸੀਲ ਕੀਤਾ ਗਿਆ ਸੀ ਰਾਤੋ ਰਾਤ ਹੀ ਪੈਲਸ ਦੇ ਸੰਚਾਲਕ ਨੇ ਇਹਨਾਂ ਸੀਲਾਂ ਨੂੰ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਨਗਰ ਨਿਗਮ ਦੇ ਵੱਡੇ ਅਫਸਰਾਂ ਨੇ ਪੈਲਸ ਸੰਚਾਲਕ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਕੀਤੇ ਸਨ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਤਾਰਾ ਪੈਲਸ ਨੂੰ ਫਿਰ ਤੋਂ ਸੀਲ ਕਰ ਦਿੱਤਾ ਸੀ ਜਿਉਂ ਹੀ ਸੰਚਾਲਕ ਨੂੰ ਪਤਾ ਲੱਗਾ ਕਿ ਮੇਰੇ ਪੈਲਸ ਨੂੰ ਫਿਰ ਤੋਂ ਸੀਲ ਕਰ ਦਿੱਤਾ ਗਿਆ ਹੈ ਉਸ ਨੇ ਤਰੁੰਤ ਹੀ ਸੀਲ ਕੀਤੇ ਗਏ ਜਿੰਦਿਆਂ ਨੂੰ ਤੋੜ ਕੇ ਸੜਕ ਤੇ ਸੁੱਟ ਦਿੱਤਾ ਅਤੇ ਭਗਵੰਤ ਮਾਨ ਸਰਕਾਰ ਨੂੰ ਖੁੱਲੇ ਆਮ ਚੈਲੇੰਜ ਕੀਤਾ ਕੇ ਮੇਰਾ ਤੁਸੀਂ ਜੋ ਵਿਗਾੜਨਾ ਹੈ ਵਿਗਾੜ ਕੇ ਦਿਖਾਓ।

ਇਸ ਮਾਮਲੇ ਵਿੱਚ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਤਾਰਾ ਪੈਲਸ ਦੇ ਸੰਚਾਲਕ ਵੱਲੋਂ ਫਿਰ ਤੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਲਗਾਈਆਂ ਗਈਆਂ ਸੀਲਾਂ ਨੂੰ ਤੋੜ ਦਿੱਤਾ ਹੈ। ਉਹਨਾਂ ਕਿਹਾ ਕਿ ਤਾਰਾ ਪੈਲਸ ਦੇ ਸੰਚਾਲਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਬਾਰੇ ਵੀ ਇਸ ਤੇ ਕਾਰਵਾਈ ਕੀਤੀ ਜਾਵੇਗੀ। 

Leave a Reply

Your email address will not be published. Required fields are marked *