*ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਕੱਟੀ ਨਿਰਮਲ ਨਾਮਕ ਪ੍ਰੋਪਰਟੀ ਡੀਲਰ ਦੇ ਨਜਾਇਜ਼ ਕਲੋਨੀ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਪਿੰਡ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇਕ ਨਿਰਮਲ ਸਿੰਘ ਪ੍ਰਾਪਰਟੀ ਡੀਲਰ ਵੱਲੋਂ ਨਜਾਇਜ਼ ਕਲੋਨੀ ਕੱਟੀ ਗਈ ਹੈ, ਇਹ ਕਲੋਨੀ ਲਗਭਗ ਇੱਕ ਏਕੜ ਤੋਂ ਵੱਧ ਦੱਸੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਕਲੋਨੀ ਵਿੱਚ ਜਿਆਦਾਤਰ ਪਲਾਟ ਨਕਸ਼ੇ ਤੇ ਹੀ ਵੇਚੇ ਗਏ ਹਨ। ਪਲਾਟ ਖਰੀਦਣ ਵਾਲੇ ਭੋਲੇ ਭਾਲੇ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਸਾਡੀ ਕਲੋਨੀ ਪਾਸ ਹੈ ਅਤੇ ਇਸ ਦੀ ਰਜਿਸਟਰੀ ਕਰਾਉਣ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ। ਦੱਸ ਦਈਏ ਕਿ ਇਸ ਕਲੋਨੀ ਵਿੱਚ ਨਾ ਤਾਂ ਕੋਈ ਪਾਣੀ ਦੀ ਸਹੂਲਤ ਹੈ ਅਤੇ ਨਾ ਹੀ ਸੀਵਰੇਜ ਦੀ ਸਹੂਲਤ ਹੈ, ਆਵਾਗਉਣ ਹੀ ਘਰਾਂ ਦਾ ਪਾਣੀ ਬਾਹਰ ਘੁੰਮ ਰਿਹਾ ਹੈ। 

ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨਾਮਕ ਵਿਅਕਤੀ ਜੋ ਕਿ ਸੰਤੋਖਪੁਰਾ ਦਾ ਰਹਿਣ ਵਾਲਾ ਹੈ ਇਸ ਨੇ ਢੱਡਾ ਪੁੱਲ ਦੇ ਨਜ਼ਦੀਕ ਪ੍ਰਾਪਰਟੀ ਡੀਲਰ ਦਾ ਦਫਤਰ ਬਣਾ ਰੱਖਿਆ ਹੈ। ਇਸ ਨੇ ਸਾਲ- ਡੇਢ ਸਾਲ ਪਹਿਲਾਂ ਸ਼ੇਖੇ ਰੇਲਵੇ ਲਾਈਨਾਂ ਦੇ ਨਜ਼ਦੀਕ ਇੱਕ ਜਮੀਨ ਖਰੀਦੀ ਜਿਸ ਤੋਂ ਬਾਅਦ ਉਸ ਨੂੰ ਕਲੋਨੀ ਦਾ ਰੂਪ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਇਸ ਨੇ ਪਲਾਟਾਂ ਨੂੰ ਨਕਸ਼ੇ ਤੇ ਉੱਤੇ ਹੀ ਵੇਚ ਦਿੱਤਾ, ਜਿਸ ਤਰ੍ਹਾਂ ਇਸ ਨੇ ਨਕਸ਼ੇ ਉੱਤੇ ਪਲਾਟਾਂ ਨੂੰ ਵੇਚਿਆ ਉਸ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ। 

ਸੂਤਰ ਇਹ ਵੀ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਇਸ ਕਲੋਨੀ ਵਿੱਚ ਨਿਰਮਲ ਨਾਮਕ ਵਿਅਕਤੀ ਨੇ ਤਿੰਨ ਚਾਰ ਵਿਅਕਤੀਆਂ ਨੂੰ ਪਲਾਟ ਵੇਚਣ ਦੇ ਲਈ ਪ੍ਰਾਪਰਟੀ ਡੀਲਰ ਵਜੋਂ ਸ਼ਾਮਿਲ ਕੀਤਾ ਸੀ ਇਸ ਤੋਂ ਬਾਅਦ ਇਸਨੇ ਕੁਝ ਵਿਅਕਤੀਆਂ ਨੂੰ ਇਸ ਕਲੋਨੀ ਵਿੱਚ ਵੇਚੇ ਗਏ ਪਲਾਟਾਂ ਦੀ ਕਮਿਸ਼ਨ ਤੱਕ ਨਹੀਂ ਦਿੱਤੀ। ਸੂਤਰ ਇਹ ਵੀ ਦੱਸਦੇ ਹਨ ਕਿ ਨਿਰਮਲ ਸਿੰਘ ਪ੍ਰੋਪਰਟੀ ਡੀਲਰ ਨੇ ਪਿੰਡ ਢੱਡਾ ਦੇ ਇੱਕ ਨੱਥਾ ਨਾਮਕ ਵਿਅਕਤੀ ਦੇ ਨਾਂ ਤੇ ਕਲੋਨੀ ਦੇ ਕਾਗਜਾਤ ਕੀਤੇ ਹੋਏ ਹਨ ਜੇ ਸਮੇਂ ਰਜਿਸਟਰੀ ਕਰਵਾਉਣੀ ਹੁੰਦੀ ਹੈ ਉਸ ਸਮੇਂ ਨੱਥਾ ਨਾਮਕ ਵਿਅਕਤੀ ਰਜਿਸਟਰੀ ਅੱਗੇ ਗਾਹਕ ਨੂੰ ਕਰਵਾ ਕੇ ਦਿੰਦਾ ਹੈ। ਇਸ ਤਰ੍ਹਾਂ ਨਿਰਮਲ ਸਿੰਘ ਪ੍ਰਾਪਰਟੀ ਡੀਲਰ ਇਨਕਮ ਟੈਕਸ ਡਿਪਾਰਟਮੈਂਟ ਨਾਲ ਦੀ ਫਰਾਡ ਕਰ ਰਿਹਾ ਹੈ।

Leave a Reply

Your email address will not be published. Required fields are marked *