*ਕਮਾਹੀ ਦੇਵੀ ਵਿਖੇ ਕਾਰ ਦਰੱਖਤ ’ਚ ਵੱਜੀ, ਚਾਲਕ ਦੀ ਮੌਤ*

Uncategorized
Spread the love

ਦੀਪਕ ਠਾਕੁਰ

ਕਮਾਹੀ ਦੇਵੀ (ਤਲਵਾਡ਼ਾ),12 ਦਸੰਬਰ–ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਵਿਖੇ ਕਾਰ ਦਾ ਸੰਤੁਲਨ ਵਿਗਡ਼ਨ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਰ ਚਾਲਕ ਸੇਵਾ ਸਿੰਘ ਉਰਫ਼ ਸੋਨੂੰ ਵਜੋਂ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਮਾਹੀ ਦੇਵੀ ਹੁਸ਼ਿਆਰਪੁਰ ਮੁਖ ਸਡ਼ਕ ਮਾਰਗ ’ਤੇ ਪੈਂਦੇ ਪਿੰਡ ਬਹਿ ਨੰਗਲ ਵਿਖੇ ਸੇਵਾ ਸਿੰਘ ਉਰਫ਼ ਸੋਨੂੰ (35) ਵਾਸੀ ਪਿੰਡ ਮੋਹਟਲੀ (ਪਠਾਨਕੋਟ) ਆਪਣੀ ਕਾਰ ਰਾਹੀਂ ਕਮਾਹੀ ਦੇਵੀ ਨੂੰ ਆ ਰਿਹਾ ਸੀ, ਤਾਂ ਸੰਤੁਲਨ ਵਿਗਡ਼ਨ ਕਾਰਨ ਕਾਰ ਦਰੱਖਤ ’ਚ ਜਾ ਵੱਜੀ। ਹਾਦਸੇ ਵਿਚ ਕਾਰ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਸਥਾਨਕ ਲੋਕਾਂ ਨੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਕਮਾਹੀ ਦੇਵੀ ਪਹੁੰਚਾਇਆ, ਪਰ ਨਾਜ਼ੁਕ ਹਾਲਤ ਦੇ ਚੱਲਦਿਆਂ ਡਾਕਟਰਾਂ ਨੇ ਮੁਕੇਰੀਆਂ ਰੈਫ਼ਰ ਕਰ ਦਿੱਤਾ, ਜਿੱਥੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸੇਵਾ ਸਿੰਘ ਕਮਾਹੀ ਦੇਵੀ ਵਿਖੇ ਬਾਹਰਲੇ ਰੋਡ ’ਤੇ ਸਟੀਲ ਦੀਆਂ ਚੋਗਾਠਾਂ ਬਣਾਉਣ ਦਾ ਕੰਮ ਕਰਦਾ ਸੀ, ਮ੍ਰਿਤਕ ਆਪਣੇ ਪਿਛੇ ਪਤਨੀ ਅਤੇ ਦੋ ਮਾਸੂਮ ਬੱਚੀਆਂ ਛੱਡ ਗਿਆ ਹੈ।

Leave a Reply

Your email address will not be published. Required fields are marked *